ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਨੂੰ ਭੇਜਿਆ ਅਪੀਲ-ਕਮ-ਪ੍ਰਸਤਾਵ ਪੱਤਰ

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਨੂੰ ਭੇਜਿਆ ਅਪੀਲ-ਕਮ-ਪ੍ਰਸਤਾਵ ਪੱਤਰ

• ਪ੍ਰਵਾਸੀਆਂ ਵੱਲੋਂ ਵੱਧ ਰਹੀ ਅਪਰਾਧਿਕ ਬਿਰਤੀ ਨੂੰ ਨੱਥ ਪਾਉਣ ਦੀ ਕੀਤੀ ਮੰਗ 

• ਪ੍ਰਵਾਸੀਆਂ ਵੱਲੋਂ ਜ਼ਮੀਨ ਖਰੀਦਣ ‘ਤੇ ਪਾਬੰਦੀ ਸਮੇਤ ਪ੍ਰਸਤਾਵ ਪੱਤਰ ਵਿੱਚ ਦਰਜ ਕੀਤੀਆਂ 8 ਮੰਗਾਂ 

ਹੁਸ਼ਿਆਰਪੁਰ,26 ਸਤੰਬਰ (ਤਰਸੇਮ ਦੀਵਾਨਾ) –

ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਆਫ ਇੰਡੀਆ ਰਜਿ. ਦੇ ਵਫਦ ਵੱਲੋਂ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਵੱਲੋਂ ਪਿਛਲੇ ਕੁੱਝ ਸਮੇਂ ਤੋਂ ਨਾ ਸਿਰਫ ਜ਼ਿਲ੍ਹਾ ਹੁਸ਼ਿਆਰਪੁਰ ਸਗੋਂ ਸਮੁੱਚੇ ਪੰਜਾਬ ਭਰ ਵਿੱਚ ਅਪਰਾਧਕ ਘਟਨਾਵਾਂ ਵਿਚ ਹੋ ਰਹੇ ਬੇਤਹਾਸ਼ਾ ਵਾਧੇ ਨੂੰ ਵੇਖਦਿਆਂ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਅਪੀਲ ਕਮ ਪ੍ਰਸਤਾਵ ਪੱਤਰ ਦਿੱਤਾ ਗਿਆ | ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੂੰ ਦਿੱਤੇ ਗਏ ਇਸ ਮੈਮੋਰੰਡਮ ਵਿੱਚ ਦੱਸਿਆ ਗਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕ ਵੱਖ ਵੱਖ ਰਾਜਾਂ ਤੋਂ ਆਕੇ ਜ਼ਿਲੇ ਵਿੱਚ ਕਿਰਾਏ ‘ਤੇ ਮਕਾਨ ਲੈ ਕੇ ਰਹਿ ਰਹੇ ਹਨ | ਇਸ ਤੋਂ ਇਲਾਵਾ ਵੀ ਬਹੁਤ ਸਾਰੇ ਲੋਕ ਝੁੱਗੀਆਂ ਝੋਂਪੜੀਆਂ ਵਿੱਚ ਨਜਾਇਜ਼ ਢੰਗ ਨਾਲ ਰਹਿ ਰਹੇ ਹਨ ਜਿਨਾਂ ਦਾ ਕੋਈ ਅਤਾ ਪਤਾ ਨਹੀਂ ਹੈ। ਇਹਨਾਂ ਵਿੱਚੋਂ ਬਹੁਤ ਗਿਣਤੀ ਲੋਕਾਂ ਦੀ ਅਪਰਾਧਿਕ ਬਿਰਤੀ ਵਾਲੇ ਹੋਣ ਦੀ ਪੂਰੀ ਸੰਭਾਵਨਾ ਨੂੰ ਵੇਖਦੇ ਹੋਏ ਅਸੀਂ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਇੰਡੀਆ ਵੱਲੋਂ ਸ਼ਾਂਤੀ ਪਸੰਦ ਨਾਗਰਿਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਸੀਂ ਹੇਠ ਲਿਖੀ ਅਪੀਲ ਕਰਦੇ ਹੋਏ ਆਪ ਜੀ ਦੇ ਸਨਮੁੱਖ ਨਾਗਰਿਕਾਂ ਦੀ ਹਿੱਤਾਂ ਲਈ ਮੰਗ ਕਰਦੇ ਹਾਂ ਕਿ ਹਰ ਪ੍ਰਵਾਸੀ ਦੀ ਪੁਲਿਸ ਤਸਦੀਕ ਲਾਜ਼ਮੀ ਹੋਵੇ ਇਸ ਤਹਿਤ ਹਰ ਮਕਾਨ ਮਾਲਕ ਲਈ ਆਪਣੇ ਘਰ ਨੂੰ ਕਿਸੇ ਵੀ ਪ੍ਰਵਾਸੀ ਨੂੰ ਕਿਰਾਏ ‘ਤੇ ਦੇਣ ਤੋਂ ਪਹਿਲਾਂ ਪ੍ਰਵਾਸੀ ਕਿਰਾਏਦਾਰ ਦੀ ਪੁਲਿਸ ਤਸਦੀਕ ਅਤੇ ਪਿੱਤਰੀ ਸੂਬੇ ਤੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈਣਾ ਯਕੀਨੀ ਬਣਾਇਆ ਜਾਵੇ ਅਤੇ ਅਜਿਹਾ ਨਾ ਕਰਨ ਵਾਲੇ ਮਕਾਨ ਮਾਲਕ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਲਿਖਤੀ ਕਿਰਾਏਨਾਮਾ ਬਣਾਉਣ ਅਤੇ ਪਛਾਣ ਪੱਤਰ ਵੱਜੋਂ ਮਕਾਨ ਮਾਲਕ ਲਈ ਕਿਰਾਏਦਾਰ ਦਾ ਅਧਾਰ ਕਾਰਡ/ਵੋਟਰ ਕਾਰਡ/ਡਰਾਈਵਿੰਗ ਲਾਈਸੈਂਸ/ਪਾਸਪੋਰਟ ਦੀ ਕਾਪੀ ਆਪਣੇ ਰਿਕਾਰਡ ਵਿਚ ਰੱਖਣ ਦੀ ਹਿਦਾਇਤ ਕੀਤੀ ਜਾਵੇ ਅਤੇ ਇਨ੍ਹਾਂ ਦਸਤਾਵੇਜਾਂ ਦੀ ਨਕਲ (ਪੁਲਿਸ ਤਸਦੀਕ ਰਿਪੋਰਟ, ਕਿਰਾਏਨਾਮਾ ਅਤੇ ਪਛਾਣ ਪੱਤਰ) 15 ਦਿਨ੍ਹਾਂ ਦੇ ਅੰਦਰ ਸਰਪੰਚ/ ਕੌਂਸਲਰ/ਐੱਮਸੀ ਅਤੇ ਥਾਣੇ ਵਿਚ ਜਮ੍ਹਾ ਕਰਵਾਈ ਜਾਵੇ ਤਾਂ ਜੋ ਇਲਾਕੇ ਦਾ ਸਹੀ ਰਿਕਾਰਡ ਤਿਆਰ ਹੋ ਸਕੇ। ਇਸ ਤੋਂ ਇਲਾਵਾ ਹੋਰਨਾਂ ਰਾਜਾਂ ਤੋਂ ਆਏ ਪ੍ਰਵਾਸੀਆਂ ਦੀਆਂ ਬਣੀਆਂ ਹੋਈਆਂ ਵੋਟਾਂ,ਅਧਾਰ ਕਾਰਡਾਂ ਤੇ ਹੋਰ ਪਛਾਣ ਪੱਤਰਾਂ ਦੀ ਜਾਂਚ ਕੀਤੀ ਜਾਵੇ ਅਤੇ ਨਜਾਇਜ਼ ਢੰਗ ਨਾਲ ਬਣੀਆਂ ਵੋਟਾਂ, ਆਧਾਰ ਕਾਰਡ ਅਤੇ ਹੋਰ ਪਛਾਣ ਪੱਤਰਾਂ ਨੂੰ ਰੱਦ ਕੀਤਾ ਜਾਵੇ, ਜੁਗਾੜੂ ਮੋਟਰ ਸਾਈਕਲ ਰੇਹੜੀਆਂ ‘ਤੇ ਪਾਬੰਦੀ ਲਾਉਣ ਤਹਿਤ ਪ੍ਰਸਤਾਵ ਦਿੱਤਾ ਗਿਆ ਕਿ ਪ੍ਰਵਾਸੀਆਂ ਵੱਲੋਂ ਪੁਰਾਣੇ ਮੋਟਰਸਾਈਕਲ ਅਤੇ ਸਕੂਟਰੀਆਂ (ਜ਼ਿਆਦਾਤਰ ਚੋਰੀ ਵਾਲੇ) ਨੂੰ ਮੋਡਿਫਾਈ ਕਰਕੇ ਜਗਾੜੂ ਰੇਹੜੀਆਂ ਤਿਆਰ ਕਰਵਾਈਆਂ ਜਾਂਦੀਆਂ ਹਨ ਜਿਨ੍ਹਾਂ ਤੋਂ ਸਵਾਰੀ ਤੇ ਸਮਾਨ ਢੋਹਣ ਦਾ ਕੰਮ ਲਿਆ ਜਾਂਦਾ ਹੈ ਜੋ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਇਸ ਲਈ ਅਜਿਹੀ ਗੈਰਕਾਨੂੰਨੀ ਜੁਗਾੜੂ ਰੇਹੜੀਆਂ ਤੇ ਪਾਬੰਦੀ ਲਾਈ ਜਾਵੇ ਅਤੇ ਅਜਿਹੀ ਰੇਹੜੀ ਬਣਾਉਣ ਅਤੇ ਚਲਾਉਣ ਵਾਲਿਆਂ ਖਿਲਾਫ਼ ਸਖ਼ਤ ਧਾਰਾਵਾਂ ਅਧੀਨ ਕਰਵਾਈ ਕੀਤੀ ਜਾਵੇ, ਸਭ ਤੋਂ ਅਹਿਮ ਮੰਗ ਵਿੱਚ ਗੈਰ ਪੰਜਾਬੀਆਂ ਵੱਲੋਂ ਪੰਜਾਬ ਵਿੱਚ ਜ਼ਮੀਨ ਖਰੀਦਣ ‘ਤੇ ਪਾਬੰਦੀ ਲਾਉਣ ਦੀ ਰੱਖੀ ਗਈ ਮੰਗ ਤਹਿਤ ਪੰਜਾਬ ਵਿੱਚ ਗੈਰ ਪੰਜਾਬੀ ਪ੍ਰਵਾਸੀ ਲੋਕਾਂ ਵੱਲੋਂ ਜਮੀਨਾਂ ਖਰੀਦਣ ਤੇ ਪਾਬੰਦੀ ਲਾਈ ਜਾਵੇ ਅਤੇ ਇਸ ਸਬੰਧੀ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਮਨੀਪੁਰ, ਮਿਜ਼ੋਰਮ ਆਦਿ ਸੂਬਿਆਂ ਦੀ ਤਰਜ਼ ‘ਤੇ ਕਾਨੂੰਨ ਬਣਾਏ ਜਾਣ | ਸਾਲ 2025 ਤੋਂ ਪਹਿਲਾਂ ਜਮੀਨ ਖਰੀਦ ਚੁੱਕੇ ਪ੍ਰਵਾਸੀਆਂ ਦੇ ਮਾਲਕਾਨਾ ਹੱਕ ਰੱਦ ਕੀਤੇ ਜਾਣ, ਇਹ ਵੀ ਮੰਗ ਕੀਤੀ ਗਈ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿਚ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਕਈ ਮਕਾਨ ਮਾਲਕ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਜਾਂ ਜਿਸ ਮਕਾਨ ਵਿਚ ਰਹਿੰਦਾ ਪ੍ਰਵਾਸੀ ਕੋਈ ਗੈਰ ਕਾਨੂੰਨੀ ਕੰਮ ਜਾਂ ਵਾਰਦਾਤ ਕਰਦਾ ਹੈ ਤਾਂ ਪ੍ਰਵਾਸੀ ਦੇ ਨਾਲ ਨਾਲ ਮਕਾਨ/ਕਾਰੋਬਾਰ ਮਾਲਕ ਨੂੰ ਵੀ ਬਰਾਬਰ ਦਾ ਗੁਨਾਹਗਾਰ ਮੰਨ ਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ | ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਆਫ਼ ਇੰਡੀਆ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਪਰੋਕਤ ਮੰਗਾਂ ਨੂੰ ਪ੍ਰਵਾਨ ਕਰਕੇ ਲਾਗੂ ਕੀਤਾ ਜਾਵੇ ਤਾਂ ਜੋ ਪੰਜਾਬ ਨੂੰ ਸੁਰੱਖਿਅਤ, ਸ਼ਾਂਤੀ ਭਰਪੂਰ ਅਤੇ ਅਪਰਾਧ ਰਹਿਤ ਬਣਾਇਆ ਜਾ ਸਕੇ ਤੇ ਬੱਚਿਆਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ | ਇਸ ਮੌਕੇ ਤਰਸੇਮ ਦੀਵਾਨਾ ਜੁਆਇੰਟ ਸਕੱਤਰ ਇੰਡੀਆ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ, ਅਸ਼ਵਨੀ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸੈਣੀ, ਗੌਰਵ ਭਾਰਦਵਾਜ ਆਦਿ ਪੱਤਰਕਾਰ ਸਾਥੀ ਹਾਜ਼ਿਰ ਸਨ |

ਫੋਟੋ ਅਜਮੇਰ ਦੀ

ਵਾਨਾ

 

Leave a Reply

Your email address will not be published. Required fields are marked *