ਡੀ.ਏ.ਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵੱਖ-ਵੱਖ ਵਿਸ਼ਿਆਂ ਲਈ ਗਤੀਵਿਧੀਆਂ/ਭਾਸ਼ਣਾ ਦਾ ਕ੍ਰਮਵਾਰ ਆਯੋਜਨ
ਡੀ.ਏ.ਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵੱਖ-ਵੱਖ ਵਿਸ਼ਿਆਂ ਲਈ ਗਤੀਵਿਧੀਆਂ/ਭਾਸ਼ਣਾ ਦਾ ਕ੍ਰਮਵਾਰ ਆਯੋਜਨ ਕੀਤਾ ਜਾ ਰਿਹਾ ਹੈ। ਇਹਨਾਂ ਗਤੀਵਿਧੀਆਂ ਭਾਸ਼ਣਾਂ ਦਾ ਮੁੱਖ ਉਦੇਸ਼ ਜਮਾਤ ਤੋਂ ਬਾਹਰ ਵਿਦਿਆਰਥੀਆਂ ਦੇ ਗਿਆਨ ਅਤੇ ਹੁਨਰ ਵਿੱਚ ਵਾਧਾ ਕਰਨਾ ਹੈ।

ਜਲੰਧਰ18 ਸਤੰਬਰ, 2025[sunil] ਨੂੰ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਅਤੇ ਇੰਚਾਰਜ ਕਾਲਜੀਏਟ ਸਕੂਲ ਡਾ. ਸੀਮਾ ਸ਼ਰਮਾ ਦੀ ਅਗਵਾਈ ਹੇਠ 10+2 ਆਰਟਸ, ਕਾਮਰਸ ,ਮੈਡੀਕਲ ਅਤੇ ਨਾਨ-ਮੈਡੀਕਲ ਦੇ ਵਿਦਿਆਰਥੀਆਂ ਲਈ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਭਾਸ਼ਣ ਗਤੀਵਿਧੀ ਸਵੇਰੇ 10:30 ਵਜੇ ਪ੍ਰਿੰਸੀਪਲ ਪੀ.ਐੱਲ ਤਾਰਕਰੂ ਸੈਮੀਨਾਰ ਹਾਲ ਵਿਚ ਅਯੋਜਿਤ ਕੀਤੀ ਗਈ।ਪੰਜਾਬੀ ਵਿਭਾਗ ਦੇ ਪ੍ਰੋ .ਕਿਰਨਦੀਪ ਕੌਰ ਨੇ ਸਿਰਲੇਖ‘ਪੰਜਾਬ ਦੇ ਅਲੋਪ ਹੋ ਚੁੱਕੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ ਦੀ ਝਲਕ’ ਤੇ ਭਾਸ਼ਣ ਦਿੰਦਿਆਂ। ਵਿਦਿਆਰਥੀਆਂ ਨੂੰ ਬੜੇ ਸਰਲ ਅਤੇ ਸੁਚੱਜੇ ਢੰਗ ਨਾਲ ਪੰਜਾਬ ਦੇ ਪੁਰਾਤਨ ਸਮੇਂ ਤੋਂ ਮਨੁੱਖੀ ਜੀਵਨ ਜਾਂਚ ਨਾਲ ਸੰਬੰਧਿਤ ਲੋਕ -ਕਿੱਤਿਆ ਅਤੇ ਲੋਕ- ਕਲਾਵਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਕਿਰਨਦੀਪ ਕੌਰ ਦੁਆਰਾ ਇਹਨਾਂ ਲੋਕ- ਕਿੱਤਿਆਂ ਦੀ ਲੋੜ, ਵਰਤੋਂ,ਵਿਕਾਸ ਅਤੇ ਸਮੇਂ ਨਾਲ ਆਏ ਪਰਿਵਰਤਨ ਤੱਕ ਦੇ ਸਫ਼ਰ ਨੂੰ ਪੇਸ਼ ਕੀਤਾ ਗਿਆ। ਅਜੋਕੀ ਨਵੀਂ ਪੀੜ੍ਹੀ ਨੂੰ ਪੁਰਾਤਨ ਲੋਕ- ਕਿੱਤਿਆਂ ਤੋਂ ਜਾਣੂ ਕਰਵਾਉਂਦਿਆਂ ਵੱਖ ਵੱਖ ਕਿੱਤਿਆਂ ਨਾਲ ਸੰਬੰਧਿਤ ਕਾਮਾ- ਸ਼੍ਰੇਣੀ ਦੁਆਰਾ ਹੱਥੀ ਬਣਾਏ ਜਾਂਦੇ- ਖੇਤੀ ਨਾਲ ਸੰਬੰਧਿਤ ਸੰਦਾਂ, ਘਰੇਲੂ ਵਰਤੋਂ ਲਈ ਵਰਤੀਆਂ ਜਾਂਦੀਆਂ ਵਸਤਾਂ , ਰਵਾਇਤੀ ਪੰਜਾਬੀ ਗਹਿਣਿਆਂ ਅਤੇ ਮਿੱਟੀ ਦੇ ਭਾਂਡਿਆਂ ਦੀ ਬਣਤਰ, ਵਰਤੋਂ ਅਤੇ ਮਹੱਤਤਾ ਬਾਰੇ ਫੋਟੋਆਂ ਅਤੇ ਵੀਡੀਓ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ । ਉਹਨਾਂ ਨੇ ਬਾਬੇ ਨਾਨਕ ਦੇ ਕਿਰਤ ਕਰਨ ਦੇ ਫ਼ਲਸਫ਼ੇ ਨੂੰ ਪੇਸ਼ ਕਰਦਿਆਂ ਵਿਦਿਆਰਥੀਆਂ ਨੂੰ ਹੱਥੀ ਕਿਰਤ ਕਰਨ ਤੇ ਹੱਥੀ ਹੁਨਰ ਸਿੱਖਣ ਲਈ ਪ੍ਰੇਰਿਆ।ਪ੍ਰੋਫੈਸਰ ਕਿਰਨਦੀਪ ਦੁਆਰਾ ਲੋਕ ਕੀਤਿਆਂ ਦੇ ਨਾਲ ਨਾਲ ਪ੍ਰੋ.ਕਿਰਨਦੀਪ ਕੌਰ ਨੇ ਇਸਤਰੀਆਂ ਦੀਆਂ ਲੋਕ-ਕਲਾਵਾਂ ਬਾਰੇ ਵੀ ਸੰਖੇਪ ਜਾਣਕਾਰੀ ਦਿੰਦਿਆਂ , ਲੋਕ-ਕਲਾਵਾਂ ਦੀਆਂ ਕੁਝ ਵੰਨਗੀਆਂ ਦੇ ਨਮੂਨੇ ਵਾਸਤਵ ਰੂਪ ਵਿੱਚ ਵਿਦਿਆਰਥੀਆਂ ਨੂੰ ਦਿਖਾਏ । ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਇਹ ਇੱਕ ਚੰਗਾ ਉਪਰਾਲਾ ਕੀਤਾ ਗਿਆ।
ਇੰਚਾਰਜ ਕਾਲਜੀਏਟ ਸਕੂਲ ਡਾ. ਸੀਮਾ ਸ਼ਰਮਾ ਨੇ ਆਪਣੀ ਮੌਜੂਦਗੀ ਨਾਲ ਸਮਾਗਮ ਦੀ ਸ਼ੋਭਾ ਨੂੰ ਵਧਾਇਆ, ਗਤੀਵਿਧੀ ਨੂੰ ਨੇੜਿਓਂ ਦੇਖਿਆ ਅਤੇ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਮਰਪਣ ਅਤੇ ਉਤਸ਼ਾਹ ਲਈ ਪ੍ਰਸ਼ੰਸਾ ਕੀਤੀ। ਪੰਜਾਬੀ ਵਿਭਾਗ ਦੇ ਪ੍ਰੋ. ਪ੍ਰਵੀਨ ਲਤਾ ਨੇ ਇਸ ਪੂਰੇ ਭਾਸ਼ਣ ਦੌਰਾਨ ਆਪਣਾ ਸਹਿਯੋਗ ਦਿੱਤਾ।
