ਬੇਗਮਪੁਰਾ ਟਾਈਗਰ ਫੋਰਸ ਨੇ ਪੰਜਾਬ ਵਿੱਚ ਲੈਂਡ ਸੀਲਿੰਗ ਐਕਟ ਲਾਗੂ ਨਾ ਕਰਨ ਤੇ ਫੂਕਿਆ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ ! 

ਬੇਗਮਪੁਰਾ ਟਾਈਗਰ ਫੋਰਸ ਨੇ ਪੰਜਾਬ ਵਿੱਚ ਲੈਂਡ ਸੀਲਿੰਗ ਐਕਟ ਲਾਗੂ ਨਾ ਕਰਨ ਤੇ ਫੂਕਿਆ ਪੰਜਾਬ ਤੇ ਕੇਂਦਰ ਸਰਕਾਰ ਦਾ ਪੁਤਲਾ ! 

ਪ੍ਰਵਾਸੀਆਂ ਦੀ ਪੀਸੀਸੀ ਕਰਵਾ ਕੇ ਹੀ ਇਹਨਾਂ ਨੂੰ ਪੰਜਾਬ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ : ਨੇਕੂ,ਹੈਪੀ,ਸ਼ਤੀਸ,ਬੰਟੀ 

ਹੁਸ਼ਿਆਰਪੁਰ 18 ਸਤੰਬਰ (ਤਰਸੇਮ ਦੀਵਾਨਾ)-ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ

ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਹੋਣ ਲਈ ਜ਼ਿੰਮੇਵਾਰ ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੋਰਸ ਦੇ ਦੁਆਬਾ ਪ੍ਰਧਾਨ ਨੇਕੂ ਅਜਨੋਹਾ, ਜ਼ਿਲ੍ਾ ਪ੍ਰਧਾਨ ਹੈਪੀ ਫਤਿਹਗੜ੍ਹ, ਜਿਲਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ, ਬੰਟੀ ਸਰੂਆ ਪ੍ਰਧਾਨ ਹਲਕਾ ਹਰਿਆਣਾ ਭੁੰਗਾ, ਅਤੇ ਪਵਨ ਕੁਮਾਰ ਬੱਧਣ ਦੀ ਪ੍ਰਧਾਨਗੀ ਹੇਠ ਫੂਕਿਆ ਗਿਆ। ਇਸ ਮੌਕੇ ਆਗੂਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੱਛਲੇ ਸਮੇਂ ਤੋਂ ਪੰਜਾਬ ਵਿੱਚ ਬਹੁਤ ਹੀ ਮਾੜੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਲਈ ਪੱਕੇ ਤੌਰ ਤੇ ਪ੍ਰਵਾਸੀ ਜਿੰਮੇਵਾਰ ਹਨ ! ਜਿਸ ਦੀ ਤਾਜ਼ਾ ਮਿਸਾਲ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਵਲੋਂ ਇਕ 5 ਸਾਲਾ ਦੇ ਮਾਸੂਮ ਪੰਜਾਬੀ ਬੱਚੇ ਦਾ ਬਦਫੈਲੀ ਕਰਨ ਉਪਰੰਤ ਬੁਰੀ ਤਰ੍ਹਾਂ ਕਤਲ ਕਰ ਦਿੱਤਾ ਗਿਆ । ਪ੍ਰਵਾਸੀਆਂ ਵੱਲੋਂ ਪੂਰੇ ਪੰਜਾਬ ਵਿੱਚ ਗੁੰਡਾਗਰਦੀ, ਚੋਰੀ, ਨਜਾਇਜ਼ ਕਬਜ਼ੇ, ਨਸ਼ਾ ਤਸਕਰੀ ਵਰਗੀਆਂ ਘਟਨਾਵਾਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਈ ਪ੍ਰਵਾਸੀਆਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹਨਾਂ ਕਿਹਾ ਕਿ ਪ੍ਰਵਾਸੀਆਂ ਕੋਲੋ ਕਬਜ਼ਿਆਂ ਨੂੰ ਤੁਰੰਤ ਛੁਡਵਾਇਆ ਜਾਵੇ ਅਤੇ ਲੋੜਵੰਦ ਪੰਜਾਬੀਆਂ ਨੂੰ ਇਹ ਜ਼ਮੀਨ ਦਿੱਤੀ ਜਾਵੇ। ਉਹਨਾਂ ਕਿਹਾ ਕਿ ਕਈ ਸੂਬਿਆਂ ਵਿੱਚ ਸਰਕਾਰ ਵੱਲੋਂ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਜਮੀਨ ਖਰੀਦਣ ਨਹੀਂ ਦਿੱਤੀ ਜਾਂਦੀ ਪਰ ਪੰਜਾਬ ਵਿੱਚ ਕਿਸੇ ਵੀ ਸੂਬੇ ਤੋਂ ਆ ਕੇ ਕੋਈ ਵੀ ਵਿਅਕਤੀ ਅਸਾਨੀ ਨਾਲ ਆਪਣੇ ਨਾਮ ਤੇ ਜਮੀਨ ਖਰੀਦ ਸਕਦਾ ਹੈ ਜਿਸ ਕਾਰਨ ਪੰਜਾਬੀਆਂ ਵਿੱਚ ਰੋਸ ਦੀ ਲਹਿਰ ਪਾਈ ਆ ਰਹੀ ਹੈ। ਇਸ ਲਈ ਪੰਜਾਬ ਸਰਕਾਰ ਨੂੰ ਲੈਂਡ ਸੀਲਿੰਗ ਐਕਟ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਪ੍ਰਵਾਸੀ ਪੰਜਾਬ ਵਿੱਚ ਕਿਸੇ ਵੀ ਪ੍ਰਕਾਰ ਦੀ ਜਮੀਨ ਨਾ ਖਰੀਦ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਨਾ ਬਣਾਇਆ ਜਾਵੇ । ਉਹਨਾਂ ਕਿਹਾ ਕਿ ਪ੍ਰਵਾਸੀਆਂ ਨੇ ਪੰਜਾਬ ਵਿੱਚ ਤੰਬਾਕੂ, ਖੈਣੀ ਗੁਟਕਾ ਆਦਿ ਨਸ਼ਿਆਂ ਦੀ ਪੰਜਾਬੀਆਂ ਨੂੰ ਲੱਤ ਲਗਾਈ ਹੋਈ ਹੈ। ਇਸ ਲਈ ਪੰਜਾਬ ਵਿੱਚੋਂ ਅਜਿਹੇ ਨਸ਼ੇ ਤੁਰੰਤ ਬੰਦ ਕੀਤੇ ਜਾਣ । ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀ ਸੱਭਿਆਚਾਰ ਨੂੰ ਢਾਹ ਲਾ ਰਹੇ ਹਨ ਇਸ ਲਈ ਪ੍ਰਵਾਸੀਆਂ ਨੂੰ ਇਹਨਾਂ ਦੇ ਅਧਾਰ ਕਾਰਡ ਅਤੇ ਇਹਨਾਂ ਦੀ ਪੀਸੀਸੀ ਕਰਵਾਕੇ ਹੀ ਪੰਜਾਬ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ।

ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਰੁਜ਼ਗਾਰ ਨੂੰ ਢਾਹ ਲਗਾ ਰਹੇ ਹਨ ਜਿਸ ਕਾਰਨ ਪੰਜਾਬੀਆਂ ਵਿੱਚ ਬੇਰੁਜ਼ਗਾਰੀ ਦੀ ਦਰ ਵਧੀ ਹੈ। ਉਹਨਾਂ ਕਿਹਾ ਕਿ ਬਹੁਤੇ ਪ੍ਰਵਾਸੀ ਪੰਜਾਬ ਵਿੱਚ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਰੇੜੀਆਂ ਲਗਾਉਂਦੇ ਹਨ, ਪ੍ਰੰਤੂ ਉਹ ਖਾਣ ਪੀਣ ਦਾ ਸਮਾਨ ਤਿਆਰ ਕਰਨ ਵੇਲੇ ਅਤੇ ਵੇਚਣ ਸਮੇਂ ਸਫਾਈ ਦਾ ਢੁਕਵਾਂ ਖਿਆਲ ਨਹੀਂ ਰੱਖਦੇ। ਜਿਸ ਕਾਰਨ ਪੰਜਾਬੀ ਇਹਨਾਂ ਦੀਆਂ ਰੇੜੀਆਂ ਤੋਂ ਚੀਜਾਂ ਖਾ ਕੇ ਬਿਮਾਰ ਹੋ ਰਹੇ। ਉਹਨਾਂ ਮੰਗ ਕੀਤੀ ਕਿ ਉਪਰੋਕਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਵਿੱਚ ਪ੍ਰਵਾਸੀਆਂ ਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਕਾਇਮ ਰਹਿ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਮੂਰਤੀ ਸ਼ੇਰਗੜ੍ਹ, ਸੋਨੂ ਤਾਰਾਗੜ੍ਹ, ਰੋਹਿਤ ਤਲਵੰਡੀ, ਲਾਲੀ ਸਰੋਆ ਤਲਵੰਡੀ, ਆਕਾਸ਼ ਰਹੀਮਪੁਰੀਆ, ਲਾਡੀ ਸ਼ੇਰਪੁਰ, ਸੀਪਾ ਸ਼ੇਰਪੁਰ, ਦਾਮਨ ਸ਼ੇਰਪੁਰ, ਰਾਹੁਲ ਸ਼ੇਰਪੁਰ, ਵਿਸ਼ਾਲ, ਰਿਹਾਨ ਲੱਕੀ, ਜਤਿਨ, ਮਨੀ, ਰਮਨ ਰਹੀਮਪੁਰ, ਗੁਰਦੀਪ, ਕੁਲਵੰਤ ਸਿੰਘ, ਹਰਜੋਤ, ਦਲਜੀਤ, ਦਲਜੀਤ, ਜਸਕਰਨ ਰਿਹਾਣਾ ਕਲਾਂ, ਸਾਬੀ ਮਣੀ ਨਰੇਸ਼ ਗੋਪਾ, ਰਵੀ ਸੁੰਦਰ ਨਗਰ, ਬਲਵਿੰਦਰ ਸ਼ੇਰਗੜ੍ਹ, ਵਿੱਕੀ ਪੁਰਹੀਰਾ, ਸ਼ਾਲੂ ਗੁਰਦਾਸਪੁਰ, ਸਿਮੀ ਫਲਾਈ, ਬਿੱਟੂ ਸੁੰਦਰ ਨਗਰ, ਵਿਪਨ ਬਸੀਕਲਾ, ਵਿਸ਼ਾਲ ਬਿਹਾਲਾ, ਵਿਪਨ ਬਿਹਾਲਾ, ਨਰੇਸ਼ ਸੰਦਰ ਨਗਰ, ਬੰਟੀ ਹਰਿਆਣਾ

ਅਮਰੀਕ ਸਿੰਘ ਰਾਜੂ, ਸਤੀਸ਼ ਕੁਮਾਰ, ਨਵਜੋਤ, ਦਵਿੰਦਰ ਸਿੰਘ, ਰਵਿੰਦਾ, ਲਵਪ੍ਰੀਤ, ਮਨਪ੍ਰੀਤ ਕਲੋਤਾ, ਅਰੁਣ ਕੁਮਾਰ,

ਸਾਜਨ ਸੰਧੂ ਸ਼ੇਰਗੜ, ਡਾਕਟਰ ਸੁਨੀਲ ਸੰਧੂ ਸ਼ੇਰਗੜ੍ਹ, ਕਾਲੂ ਸ਼ੇਰਗੜ, ਸੋਨੂ ਸ਼ੇਰਗੜ੍ਹ, ਬਿੱਟੂ ਸ਼ੇਰਗੜ੍ਹ, ਕਰਨ ਸੰਧੂ ਸ਼ੇਰਗੜ੍ਹ,

ਮਨੀ ਸ਼ੇਰਗੜ, ਸਾਹਿਲ ਸ਼ੇਰਗੜ੍ਹ, ਪ੍ਰੀਤ ਸ਼ੇਰਗੜ੍ਹ, ਬਲਜੀਤ ਸਿੰਘ ਸ਼ੇਰਗੜ, ਅਤੇ ਬੱਬੂ ਹਰਿਆਣਾ ਆਦਿ ਹਾਜ਼ਰ ਸਨ !

ਫੋਟੋ ਅਜਮੇਰ ਦੀਵਾਨਾ

 

Leave a Reply

Your email address will not be published. Required fields are marked *