*ਪਰਮਜੀਤ ਬਾਘਾ ਭਾਜਪਾ ਛੱਡਕੇ ਸ਼ਿਵਸੈਨਾ ਲੋਇੰਨ ਵਿੱਚ ਹੋਏ ਸ਼ਾਮਲ*
*ਰਾਜ ਕੁਮਾਰ ਅਰੋੜਾ ਤੇ ਬੰਟੀ ਨੇ ਕੀਤਾ ਭਰਵਾਂ ਸਵਾਗਤ*

ਜਲੰਧਰ 7 ਸਤੰਬਰ (ਮਨੀ ਕੁਮਾਰ ਅਰੋੜਾ) ਭਾਰਤੀ ਜਨਤਾ ਪਾਰਟੀ ਦੇ ਦੇਹਾਤੀ ਏਰੀਏ ਵਿੱਚ ਸਰਗਰਮ ਐਸਸੀ ਸ਼ੈੱਲ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਬਾਘਾ ਅਤੇ ਦੀਪਕ ਕਲਿਆਣ ਲੇਸੜੀਵਾਲ ਨੇ ਕੁਝ ਸੀਨੀਅਰ ਆਗੂਆਂ ਦੀਆਂ ਗਤੀਵਿਧੀਆਂ ਤੋਂ ਤੰਗ ਆ ਕੇ ਅੱਜ ਸ਼ਿਵਸੈਨਾ ਲੋਇੰਨ ਵਿੱਚ ਸ਼ਮੂਲੀਅਤ ਕਰ ਲਈ । ਸ਼ਿਵਸੈਨਾ ਲੋਇੰਨ ਦੇ ਰਾਸ਼ਟਰੀ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਅਤੇ ਰਾਸ਼ਟਰੀ ਯੁਵਾ ਪ੍ਰਧਾਨ ਸੁਨੀਲ ਕੁਮਾਰ ਬੰਟੀ ਨੇ ਦੋਹਾਂ ਭਾਜਪਾ ਆਗੂਆਂ ਦਾ ਆਪਣੇ ਪਰਿਵਾਰ ਵਿੱਚ ਸ਼ਾਮਲ ਹੋਣ ਤੇ ਭਰਵਾਂ ਸਵਾਗਤ ਕੀਤਾ।
ਇਸ ਮੋਕੇ ਰਾਜ ਕੁਮਾਰ ਅਰੋੜਾ ਅਤੇ ਸੁਨੀਲ ਕੁਮਾਰ ਬੰਟੀ ਨੇ ਕਿਹਾ ਕਿ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਦੇਹਾਤੀ ਏਰੀਏ ਵਿੱਚ ਬਹੁਤ ਹੀ ਸਰਗਰਮ ਆਗੂਆਂ ਨੇ ਸ਼ਿਵਸੈਨਾ ਲੋਇੰਨ ਵਿੱਚ ਸ਼ਮੂਲੀਅਤ ਕਰਕੇ ਪਰਿਵਾਰ ਵਿੱਚ ਵਾਧਾ ਕੀਤਾ ਹੈ। ਜਿਸ ਤੇ ਸਾਡੇ ਰਾਸ਼ਟਰੀ ਸੁਪਰੀਮੋ ਅਮਿਤ ਅਰੋੜਾ ਜੀ ਦੇ ਆਦੇਸ਼ਾਂ ਅਨੁਸਾਰ ਪਰਮਜੀਤ ਬਾਘਾ ਨੂੰ ਪੰਜਾਬ ਦੇ ਮੀਤ ਪ੍ਰਧਾਨ ਦੇ ਨਾਲ-ਨਾਲ ਜ਼ਿਲ੍ਹਾ ਜਲੰਧਰ ਦੇ ਦੇਹਾਤੀ ਏਰੀਏ ਵਿੱਚ ਐਸਸੀ ਸ਼ੈੱਲ ਦਾ ਇੰਚਾਰਜ ਅਤੇ ਕਲੀਆਣ ਲੇਸੜੀਵਾਲ ਨੂੰ ਜ਼ਿਲ੍ਹੇ ਦਾ ਮੀਤ-ਪ੍ਰਧਾਨ ਨਿਯੁਕਤ ਕਰਦੇ ਹੋਏ ਵਿਧਾਨਸਭਾ ਆਦਮਪੁਰ ਦੇ ਐਸਸੀ ਸ਼ੈੱਲ ਦਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਹੈ।
ਇਸ ਮੋਕੇ ਦੋਹਾਂ ਹੀ ਆਗੂਆਂ ਬਾਘਾ ਅਤੇ ਕਲਿਆਣ ਨੇ ਕਿਹਾ ਹੈ ਕਿ ਅਸੀਂ ਭਾਜਪਾ ਦੇ ਕੁਝ ਸੀਨੀਅਰ ਆਗੂਆਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਕਾਰਨਾਂ ਕਰਕੇ ਭਾਜਪਾ ਨੂੰ ਛੱਡ ਰਹੇ ਹਾਂ ਅਤੇ ਸ਼ਿਵਸੈਨਾ ਲੋਇੰਨ ਦੇ ਰਾਸ਼ਟਰੀ ਪ੍ਰਧਾਨ ਅਮਿਤ ਅਰੋੜਾ ਜੀ ਅਤੇ ਉਨ੍ਹਾਂ ਦੀ ਟੀਮ ਦੇ ਰਾਸ਼ਟਰੀ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਅਤੇ ਰਾਸ਼ਟਰੀ ਯੁਵਾ ਪ੍ਰਧਾਨ ਸੁਨੀਲ ਕੁਮਾਰ ਬੰਟੀ ਦੀਆਂ ਸਮਾਜ ਸੇਵੀ ਅਤੇ ਧਰਮ ਪ੍ਰਤੀ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਸ਼ਿਵਸੈਨਾ ਲੋਇੰਨ ਵਿੱਚ ਸ਼ਮੂਲੀਅਤ ਕੀਤੀ ਹੈ। ਹੁਣ ਅਸੀਂ ਆਪਣੇ ਧਰਮ, ਸਮਾਜ ਅਤੇ ਸ਼ਿਵਸੈਨਾ ਲੋਇੰਨ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰਕੇ ਪਰਿਵਾਰ ਨੂੰ ਵਧਾਵਾਂਗੇ।
ਇਸ ਮੋਕੇ ਸ਼ਿਵਸੈਨਾ ਲੋਇੰਨ ਦੇ ਯੁਵਾ ਚੇਅਰਮੈਨ ਪੰਜਾਬ ਸੁਨੀਲ ਅਹੀਰ, ਮੁਸਲਿਮ ਵਿੰਗ ਦੇ ਜਾਬਿਲ ਖਾਨ, ਯੁਵਾ ਜਿਲਾ ਚੇਅਰਮੈਨ ਅਭਿਸ਼ੇਕ ਮੱਕੜ ਜੀ, ਪੰਜਾਬ ਯੁਵਾ ਉਪ ਪ੍ਰਭਾਰੀ ਮਨੀ ਕੁਮਾਰ ਅਰੋੜਾ, ਪਿ੍ਆ ਸ਼ੇਰਨੀ, ਕੋਮਲ ਜਮਸ਼ੇਰ ਅਤੇ ਹਿੰਦੂ ਤਾਲਮੇਲ ਕਮੇਟੀ ਦੇ ਪ੍ਰਧਾਨ ਲਲਿਤ ਕੁਮਾਰ ਬੱਬੂ ਆਦਿ ਨੇ ਵੀ ਇੰਨਾ ਦੋਹਾਂ ਆਗੂਆਂ ਦਾ ਭਰਵਾਂ ਸਵਾਗਤ ਕੀਤਾ ਅਤੇ ਆਸ ਪ੍ਰਗਟਾਈ ਕਿ ਇਹ ਦੋਵੇਂ ਸ਼ਿਵਸੈਨਾ ਲੋਇੰਨ ਦੇ ਨਾਮ ਨੂੰ ਤਨ, ਮਨ ਤੇ ਧੰਨ ਨਾਲ ਮਿਹਨਤ ਕਰਕੇ ਚਮਕਾਉਣਗੇ ।
