ਹੜ੍ਹ ਪੀੜਤਾਂ ਲਈ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੇ ਦਰਵਾਜ਼ੇ ਹਰ ਵਕਤ ਖੁੱਲ੍ਹੇ ਹਨ : ਸੰਤ ਕੁਲਵੰਤ ਰਾਮ ਭਰੋਮਜਾਰਾ

ਹੜ੍ਹ ਪੀੜਤਾਂ ਲਈ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੇ ਦਰਵਾਜ਼ੇ ਹਰ ਵਕਤ ਖੁੱਲ੍ਹੇ ਹਨ : ਸੰਤ ਕੁਲਵੰਤ ਰਾਮ ਭਰੋਮਜਾਰਾ

ਹੁਸ਼ਿਆਰਪੁਰ (ਤਰਸੇਮ ਦੀਵਾਨਾ ) ਹੜ੍ਹ ਪੀੜਤਾਂ

ਲਈ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੇ

ਦਰਵਾਜ਼ੇ ਹਰ ਵਕਤ ਖੁੱਲ੍ਹੇ ਹਨ।ਸੰਗਤਾਂ ਦੇ ਰਹਿਣ ਲਈ ਵੱਡੇ ਹਾਲ ਹਨ ਅਤੇ ਲੰਗਰ ਪ੍ਰਸ਼ਾਦੇ ਦੀ ਕੋਈ ਤੋਟ ਨਹੀਂ ਹੈ। ਸੰਗਤਾਂ

ਜਦੋਂ ਤੱਕ ਚਾਹੁਣ ਡੇਰੇ ਵਿਖੇ ਰਹਿ ਸਕਦੇ ਹਨ। ਇਹਨਾਂ ਸ਼ਬਦਾਂ

ਦਾ ਪ੍ਰਗਟਾਵਾ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅਤੇ ਮੌਜੂਦਾ ਗੱਦੀ ਨਸ਼ੀਨ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਨਾਲ ਕੀਤਾ। ਉਹਨਾਂ ਕਿਹਾ ਕਿ ਹੜ੍ਹ ਇੱਕ ਕੁਦਰਤੀ ਆਫ਼ਤ ਹੈ ਅਤੇ ਕੁਦਰਤ ਨਾਲ ਕੋਈ ਮੱਥਾ ਨਹੀਂ ਲਗਾ ਸਕਦਾ। ਇਸ ਕੁਦਰਤੀ ਆਫਤ ਵਿੱਚ ਫਸੇ ਹੋਏ ਇਨਸਾਨ,ਪਸ਼ੂ,ਅਤੇ ਜਾਨਵਰਾ ਦੀ ਮਦਦ ਕਰਨਾ ਇਨਸਾਨ ਦਾ ਇਕਲਾਖੀ ਫਰਜ਼ ਹੈ ! ਕਿਉਂਕਿ ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਬੰਦਾ ਹੀ ਬੰਦੇ ਦਾ ਦਾਰੂ ਹੈ ਇਸ ਕਹਾਵਤ ਨੂੰ ਪੂਰਨ ਤੌਰ ਤੇ ਲਾਗੂ ਕਰਨ ਲਈ

ਸਾਨੂੰ ਸਾਰਿਆਂ ਨੂੰ ਰਲਮਿਲ ਕੇ ਇਸ ਆਫ਼ਤ ਨਾਲ ਝੂਜੇ ਰਹੇ ਲੋਕਾਂ ਅਤੇ ਲੋੜਵੰਦਾਂ ਪਰਿਵਾਰਾਂ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ। ਉਹਨਾਂ ਉਹਨਾਂ ਪੰਜਾਬ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ, ਧਾਰਮਿਕ,ਸਮਾਜਿਕ ਜਥੇਬੰਦੀਆਂ ਅਤੇ ਐਨ ਆਰ ਆਈ ਵੀਰਾਂ ਨੂੰ ਅਪੀਲ ਕੀਤੀ ਕਿ ਹੜ੍ਹ ਨਾਲ ਪੀੜਤ ਲੋੜਵੰਦਾਂ ਦੀ ਵੱਧ ਤੋ ਵੱਧ ਮੱਦਦ ਕੀਤੀ

ਜਾਵੇ।

Leave a Reply

Your email address will not be published. Required fields are marked *