ਤਲਵਾੜ ਜੋੜੇ ਨੇ ਮਰਨ ਤੋ ਬਾਅਦ ਕੀਤਾ ਅੰਗ ਦਾਨ ਕਰਨ ਦਾ ਪ੍ਰਣ *

ਤਲਵਾੜ ਜੋੜੇ ਨੇ ਮਰਨ ਤੋ ਬਾਅਦ ਕੀਤਾ ਅੰਗ ਦਾਨ ਕਰਨ ਦਾ ਪ੍ਰਣ *

*ਮਨੁੱਖਤਾ ਦੀ ਸੇਵਾ ਵਿੱਚ ਦਾਨ ਕੀਤਾ ਸਰੀਰ*

ਹੁਸ਼ਿਆਰਪੁਰ 30 ਜੁਲਾਈ (ਤਰਸੇਮ ਦੀਵਾਨਾ) ਇਹ ਸਰੀਰ ਨਾਸ਼ਵਾਨ ਹੈ, ਜੇਕਰ ਇਸਨੂੰ ਮਨੁੱਖਤਾ ਦੀ ਸੇਵਾ ਵਿੱਚ ਵਰਤਿਆ ਜਾ ਸਕਦਾ ਹੈ ਤਾਂ ਇਸ ਤੋਂ ਵੱਡਾ ਕੋਈ ਕੰਮ ਨਹੀਂ ਹੈ, ਇਹ ਸੋਚ ਕੇ ਅੱਜ ਮੈਂ ਅਤੇ ਮੇਰੀ ਪਤਨੀ ਨੀਤੀ ਤਲਵਾੜ ਨੇ ਆਪਣੇ ਸਰੀਰ ਮਰਨ ਉਪਰੰਤ ਦਾਨ ਕਰਨ ਦਾ ਫੈਸਲਾ ਕੀਤਾ ਹੈ। ਉਪਰੋਕਤ ਸ਼ਬਦ ਸੰਜੀਵ ਤਲਵਾੜ ਨੇ ਸਮਾਜ ਸੇਵਕ ਤਲਵਾੜ ਜੋੜੇ ਵੱਲੋਂ ਮਰਨ ਉਪਰੰਤ ਆਪਣੇ ਸਰੀਰ ਦਾਨ ਕਰਨ ਲਈ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਹੇ। ਤਲਵਾੜ ਨੇ ਕਿਹਾ ਕਿ ਬਹੁਤ ਸਾਰੀਆਂ ਜਾਨਾਂ ਇਸ ਲਈ ਖਤਮ ਹੋ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਸਮੇਂ ਸਿਰ ਸਹੀ ਅੰਗ ਨਹੀਂ ਮਿਲਦੇ, ਇਸ ਲਈ ਅਸੀਂ ਇਹ ਵੀ ਫੈਸਲਾ ਲਿਆ ਹੈ ਕਿ ਜੇਕਰ ਕਿਸੇ ਕਾਰਨ ਕਰਕੇ ਸਾਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਸਾਡੇ ਅੰਗ ਲੋੜਵੰਦ ਲੋਕਾਂ ਨੂੰ ਦਾਨ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ। ਤਲਵਾੜ ਨੇ ਕਿਹਾ ਕਿ ਸਾਡੇ ਪਰਿਵਾਰਕ ਮੈਂਬਰ ਸਾਡੇ ਇਸ ਪ੍ਰਣ ਪ੍ਰਤੀ ਵਚਨਬੱਧ ਰਹਿਣਗੇ ਅਤੇ ਇਹ ਸਾਰੀ ਪ੍ਰਕਿਰਿਆ ਰੋਟਰੀ ਆਈ ਬੈਂਕ ਅਤੇ ਕਾਰਨੇਲ ਟ੍ਰਾਂਸਪਲਾਂਟ ਸੋਸਾਇਟੀ ਦੁਆਰਾ ਪੂਰੀ ਕੀਤੀ ਜਾਵੇਗੀ। ਇਸ ਮੌਕੇ ਕਮੇਟੀ ਦੇ ਚੇਅਰਮੈਨ ਨੇ ਤਲਵਾੜ ਜੋੜੇ ਦੇ ਇਸ ਉਪਰਾਲੇ ਨੂੰ ਇੱਕ ਪ੍ਰੇਰਨਾਦਾਇਕ ਕਦਮ ਦੱਸਦਿਆਂ ਕਿਹਾ ਕਿ ਦਿਲ ਦਾ ਦੌਰਾ ਪੈਣ ‘ਤੇ ਅੰਗ ਦਾਨ ਕਰਨ ਦਾ ਫੈਸਲਾ ਆਪਣੇ ਆਪ ਵਿੱਚ ਇੱਕ ਦਲੇਰਾਨਾ ਕਦਮ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁਝ ਲੋਕ ਵੀ ਅਜਿਹਾ ਫੈਸਲਾ ਲੈਣ ਤਾਂ ਹਰ ਸਾਲ ਹਜ਼ਾਰਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਨਾਰਾਇਣ ਨਗਰ ਸੇਵਾ ਸਮਿਤੀ ਦੀ ਪ੍ਰਧਾਨ ਸ਼੍ਰੀਮਤੀ ਊਸ਼ਾ ਕਿਰਨ ਸੂਦ ਨੇ ਵੀ ਮੌਤ ਤੋਂ ਬਾਅਦ ਆਪਣਾ ਸਰੀਰ ਦਾਨ ਕਰਨ ਦਾ ਪ੍ਰਣ ਲਿਆ।

Leave a Reply

Your email address will not be published. Required fields are marked *