ਤਹਸੀਲਾਂ ਵਿੱਚੋਂ ਰਜਿਸਟਰੀ ਦੌਰਾਨ ਲੰਬੜਦਾਰ ਨਾਮ ਦੇ ਮਾਫੀਆ ਰਾਜ ਨੂੰ ਕੀਤਾ ਜਾਵੇ ਖਤਮ : ਜੱਸੀ ਤੱਲਣ 

ਤਹਸੀਲਾਂ ਵਿੱਚੋਂ ਰਜਿਸਟਰੀ ਦੌਰਾਨ ਲੰਬੜਦਾਰ ਨਾਮ ਦੇ ਮਾਫੀਆ ਰਾਜ ਨੂੰ ਕੀਤਾ ਜਾਵੇ ਖਤਮ : ਜੱਸੀ ਤੱਲਣ 

 

 

ਜਲੰਧਰ 20 ਜੁਲਾਈ (ਸੁਨੀਲ) ਅਸੀ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਉਣਾ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਜਿੰਨੀਆਂ ਵੀ ਤਹਿਸੀਲਾਂ ਹਨ ਸਾਰੀਆ ਤਹਿਸੀਲਾਂ ਵਿੱਚ ਇੱਕ ਲੰਬੜਦਾਰ ਨਾਮ ਦਾ ਮਾਫੀਆ ਰਾਜ ਚੱਲ ਰਿਹਾ ਹੈ।ਜਦੋਂ ਵੀ ਰਜਿਸਟਰੀ ਹੋਣੀ ਹੁੰਦੀ ਹੈ ਤਾਂ ਪੈਸੇ ਲੈ ਕੇ ਕਿਸੇ ਵੀ ਪਿੰਡ ਦੇ ਲੰਬੜਦਾਰ ਨੂੰ ਖੜਾ ਕਰ ਦਿੰਦੇ ਹਨ। ਉਸ ਰਜਿਸਟਰੀ ਨੂੰ ਤਸਦੀਕ ਕਰ ਦਿੰਦਾ ਜਿਸ ਦਾ ਜਿੰਮੇਵਾਰ ਵਸੀਕਾ ਨਵੀਸ ,ਤਹਿਸੀਲਦਾਰ , ਕਾਨੁਗੋ,ਪਟਵਾਰੀ ਹੁੰਦੇ ਹਨ ਜਿਨਾ ਨੂੰ ਪਤਾ ਹੁੰਦਾ ਹੈ ਕੇ ਇਹ ਲੰਬੜਦਾਰ ਉਸ ਪਿੰਡ ਦਾ ਹੈ ਕਿ ਨਹੀਂ ਇਹ ਵੀ ਇੱਕ ਮਾਫੀਆ ਰਾਜ ਹੈ ਜਿਸ ਨੂੰ ਖਤਮ ਕੀਤਾ ਜਾਵੇ। ਜਿਸ ਪਿੰਡ ਦੀ ਰਜਿਸਟਰੀ ਹੈ ਉਸ ਪਿੰਡ ਦਾ ਲੰਬੜਦਾਰ ਹੀ ਹੋਣਾ ਚਾਹੀਦਾ ਹੈ ।ਪਿੰਡਾਂ ਵਿੱਚ ਲੰਬੜਦਾਰ ਸਰਕਾਰ ਦੀ ਮਾਨਤਾ ਪ੍ਰਾਪਤ ਹੁੰਦੇ ਹਨ। ਜੇਕਰ ਇਹਨਾਂ ਨੂੰ ਉਹਨਾਂ ਦੇ ਪਿੰਡ ਦੀ ਰਜਿਸਟਰੀ ਵਿੱਚ ਉਹਨਾਂ ਦਾ ਨਾਮ ਨਹੀਂ ਪਾਇਆ ਜਾਂਦਾ ਤਾਂ ਇਹਨਾਂ ਸਾਰੇ ਮਾਫੀਆਂ ਉੱਪਰ 420 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਅਸੀਂ ਪਹਿਲਾ ਜਲੰਧਰ ਦੇ ਡੀ,ਸੀ ਸਾਹਿਬ ਦਾ ਧਿਆਨ ਇਸ ਵੱਲ ਨੂੰ ਲਿਆਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਪਹਿਲਾਂ ਆਪਣੇ ਜਿਲੇ ਤੋਂ ਸ਼ੁਰੂ ਕਰੀਏ।ਜੇਕਰ ਡੀ,ਸੀ ਜਲੰਧਰ ਨੇ ਜਲਦੀ ਇਸਦੀ ਨੋਟੀਫਿਕੇਸ਼ਨ ਜਾਰੀ ਨਾ ਕੀਤੀ ਤਾਂ ਅਸੀਂ ਡੀ,ਸੀ ਦਫਤਰ ਦੇ ਸਾਹਮਣੇ ਅਸੀਂ ਆਪਣੇ ਸਾਥੀਆਂ ਨਾਲ ਪੱਕੇ ਤੌਰ ਤੇ ਭੁੱਖ ਹੜਤਾਲ ਤੇ ਬੈਠ ਜਾਵਾਂਗੇ।

ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ

Leave a Reply

Your email address will not be published. Required fields are marked *