ਕੋਰ ਕਮੇਟੀ ਵਿੱਚ ਜਿਲਾ ਹੁਸ਼ਿਆਰਪੁਰ ਨੂੰ ਨੁਮਾਇੰਦਗੀ ਨਾਂ ਦੇਣ ‘ਤੇ ਟਕਸਾਲੀ ਅਕਾਲੀਆਂ ‘ਚ ਭਾਰੀ ਰੋਸ
ਅਕਾਲੀ ਆਗੂ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਗੁੱਸੇ ਦਾ ਕਰ ਰਹੇ ਮੁਜ਼ਾਹਰਾ

ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਨ ਨੇ ਹੁਸ਼ਿਆਰਪੁਰ ਜ਼ਿਲ੍ਹਾ ਵਿਰੋਧੀਆਂ ਨੂੰ ਦਾਨ ਕਰ ਦਿੱਤਾ-ਐਡਵੋਕੇਟ ਸ਼ਮਸ਼ੇਰ ਭਾਰਦਵਾਜ
ਹੁਸ਼ਿਆਰਪੁਰ, 29 ਜੂਨ ( ਤਰਸੇਮ ਦੀਵਾਨਾ )ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਐਲਾਨੇ ਗਏ ਸੰਗਠਨਾਤਮਕ ਢਾਂਚੇ ਵਿੱਚ ਜਿਲਾ ਹੁਸ਼ਿਆਰਪੁਰ ਨੂੰ ਅਣਗੌਲਿਆਂ ਕੀਤੇ ਜਾਣ ‘ਤੇ ਪਾਰਟੀ ਨਾਲ ਹਰ ਹਾਲ ਵਿੱਚ ਡੱਟ ਕੇ ਖੜ੍ਹੇ ਰਹੇ ਅਕਾਲੀ ਕੇਡਰ ਵਿੱਚ ਭਾਰੀ ਰੋਸ ਦੀ ਲਹਿਰ ਪੈਦਾ ਹੋ ਗਈ ਹੈ ਤੇ ਇਸ ਸਬੰਧੀ ਸੋਸ਼ਲ ਮੀਡੀਆ ਤੇ ਇੱਕ ਮੁਹਿੰਮ ਸ਼ੁਰੂ ਹੋ ਗਈ ਹੈ ਜਿਸ ਤਹਿਤ ਹੁਸ਼ਿਆਰਪੁਰ ਨਾਲ ਸੰਬੰਧਿਤ ਅਕਾਲੀ ਆਗੂ ਆਪੋ ਆਪਣੀ ਅਕਾਊਂਟ ਤੇ ਪੋਸਟ ਪਾ ਕੇ ਆਪਣੇ ਗੁੱਸੇ ਦਾ ਮੁਜ਼ਾਹਰਾ ਕਰ ਰਹੇ ਹਨ ਅਤੇ ਹੁਸ਼ਿਆਰਪੁਰ ਦੇ ਸੀਨੀਅਰ ਅਤੇ ਟਕਸਾਲੀ ਅਕਾਲੀ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਕੋਰ ਕਮੇਟੀ ਵਿੱਚ ਨਾ ਲੈਣ ਤੇ ਹੁਸ਼ਿਆਰਪੁਰ ਦੇ ਅਕਾਲੀ ਹਲਕਿਆਂ ਵਿੱਚ ਡੂੰਘੇ ਰੋਸ ਦੀ ਲਾਹੌਰ ਲਹਿਰ ਪੈਦਾ ਹੋ ਗਈ ਹੈ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਸ਼੍ਰੋਮਣੀ ਅਕਾਲੀ ਦਲ ਦਾ ਕਦੇ ਗੜ੍ਹ ਮੰਨਿਆ ਜਾਂਦਾ ਸੀ। ਇਸ ਜਿਲ੍ਹੇ ਵਿੱਚ ਆਪਣੇ ਆਪ ਨੂੰ ਵਾਰ ਵਾਰ ਟਕਸਾਲੀ ਅਕਾਲੀ ਕਹਿਣ ਵਾਲੇ ਬਹੁਤ ਅਜਿਹੇ ਲੀਡਰ ਆਏ ਜਿਹਨਾਂ ਨੇ ਅਕਾਲੀ ਸਰਕਾਰਾਂ ਵੇਲੇ ਰੱਜ ਕੇ ਸੱਤਾ ਸੁੱਖ, ਗੰਨਮੈਨਾਂ ਨਾਲ ਟੌਹਰ ਟੱਪਾ ਮਾਣਿਆ ਅਤੇ ਉੱਚੇ ਅਹੁਦਿਆਂ ਤੇ ਬਹਿ ਕੇ ਮਲਾਈਆਂ ਖਾਧੀਆਂ ਤੇ ਫਿਰ ਔਖੇ ਵੇਲੇ ਪਾਰਟੀ ਨੂੰ ਪਿੱਠ ਦਿਖਾ ਕੇ ਮੌਕੇ ਦੀਆਂ ਸਰਕਾਰਾਂ ਨਾਲ ਜਾ ਮਿਲੇ ਅਤੇ ਆਪਣੀ ਮਾਂ ਪਾਰਟੀ ਨਾਲ ਗੱਦਾਰੀ ਕਰਨ ਦਾ ਕੋਈ ਮੌਕਾ ਹੱਥੋਂ ਨਾ ਜਾਣ ਦਿੱਤਾ ਗਿਆ । ਸਿਸਟਮਜਰੀਫੀ ਇਹ ਕਿ ਜਦੋਂ ਵੀ ਕਿਤੇ ਇਹਨਾਂ ਨੂੰ ਆਪਣਾ ਉੱਲੂ ਸਿੱਧਾ ਹੁੰਦਾ ਨਜ਼ਰ ਆਇਆ ਤਾਂ ਫੇਰ ਮਾਂ ਪਾਰਟੀ ਦੀਆਂ ਯਾਦਾਂ ਸਤਾਉਣ ਲੱਗੀਆਂ ਤੇ ਸਾਹ ਘੁੱਟ ਹੋਣ ਦੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਮਾਂ ਪਾਰਟੀ ਵਿੱਚ ਸ਼ਾਮਿਲ ਹੋ ਕੇ ਫੇਰ ਮੋਹਰਲੀਆਂ ਸਫਾਂ ਵਿੱਚ ਪਾਰਟੀ ਦੇ ਟਕਸਾਲੀ ਵਰਕਰਾਂ ਅਤੇ ਆਗੂਆਂ ਨੂੰ ਅੱਖਾਂ ਦਿਖਾਉੰਦੇ ਰਹੇ |
ਕੀ ਕਹਿੰਦੇ ਨੇ ਅਕਾਲੀ ਆਗੂ
ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਦਾਰੀ ਕਰਨ ਵਾਲੇ ਅਜਿਹੇ ਧੋਖੇਬਾਜ ਅਕਾਲੀ ਲੀਡਰਾਂ ਦੇ ਨਾਮ ਗਿਣਾਉਣ ਲੱਗਾ ਤਾਂ ਲਿਸਟ ਲੰਬੀ ਹੋ ਜਾਵੇਗੀ, ਪ੍ਰੰਤੂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਾਲ 1994 ਤੋਂ ਜਦ ਤੋਂ ਮੈਂ ਜਾਣਦਾ ਹਾਂ ਇਕੋ ਇੱਕ ਲੀਡਰ ਜਿਸਨੇ ਹਰ ਚੰਗੇ ਮਾੜੇ ਸਮੇਂ ਵਿੱਚ ਪਾਰਟੀ ਦਾ ਥੰਮ ਬਣਕੇ ਪਾਰਟੀ ਦਾ ਸਾਥ ਦਿੱਤਾ ਅਤੇ ਅਕਾਲੀ ਦਲ ਦੀ ਪਿੱਠ ਨਾ ਲੱਗਣ ਦੇਣ ਵਾਲਾ ਸਰਦਾਰ ਜਤਿੰਦਰ ਸਿੰਘ ਲਾਲੀ ਬਾਜਵਾ ਜਿਸ ਦੇ ਖੂਨ ਤੇ ਖਿਆਲਾਂ ਵਿਚ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਫਾਦਾਰੀ ਅਤੇ ਪਾਰਟੀ ਦੀ ਚੜ੍ਹਦੀ ਕਲ੍ਹਾ ਦੀ ਅਰਦਾਸ ਤੋਂ ਇਲਾਵਾ ਕੁੱਛ ਨਹੀਂ ਦੇਖਿਆ। ਹੁਸ਼ਿਆਰਪੁਰ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਲਾਲੀ ਬਾਜਵੇ ਦੀ ਇਕ ਅਵਾਜ਼ ਤੇ ਲਾਲੀ ਦੀ ਕੀਤੀ ਮਿਹਨਤ ਇੱਕਲਿਆਂ ਹੀ ਭਾਰੀ ਇੱਕਠ ਕਰਨ ਦਾ ਮਾਦਾ ਰੱਖਦੀ ਹੈ। ਹੁਣ ਇਹ ਨਹੀ ਪਤਾ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਨ ਨੇ ਹੁਸ਼ਿਆਰਪੁਰ ਜ਼ਿਲ੍ਹਾ ਉਂਝ ਹੀ ਵਿਰੋਧੀਆਂ ਨੂੰ ਦਾਨ ਕਰ ਦਿੱਤਾ ਹੈ ਕਿ ਜਾਣਬੁੱਝ ਕੇ ਵੱਡੇ ਲੀਡਰਾਂ ਦੀ ਵਾਪਸੀ ਦੀ ਉਡੀਕ ‘ਚ ਉਨ੍ਹਾਂ ਲਈ ਮੋਹਰਲੀਆਂ ਸਫਾਂ ਵਾਲੇ ਅਹੁਦੇ ਖਾਲੀ ਰੱਖੇ ਹੋਏ ਹਨ ਅਕਾਲੀ ਦਲ ਲਈ ਵਫਾਦਾਰੀਆਂ ਨਿਭਾਉਣ ਵਾਲੇ ਨੌਜਵਾਨਾਂ ਨੂੰ ਅਣਗੌਲਿਆਂ ਕਰਕੇ -ਕੋਰ ਕਮੇਟੀ ਚ ਕਿਸੇ ਖਾਸ ਆਗੂਆਂ ਲਈ ਸੀਟਾਂ ਰੱਖ ਲਈਆਂ ਹਨ | ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਨੂੰ ਸੁਚੇਤ ਕਰਦਿਆਂ ਕਿਹਾ ਕਿ ਅੱਜ ਜਤਿੰਦਰ ਸਿੰਘ ਲਾਲੀ ਬਾਜਵਾ ਜੇ ਪਾਰਟੀ ਨਾਲ ਵਫ਼ਾਦਾਰੀ ਨਾ ਨਿਭਾਉਂਦਾ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਖਾਲੀ ਹੁੰਦੇ ਅਤੇ ਉਹ ਖੁਦ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਮੰਤਰੀ ਹੁੰਦਾ, ਪਰ ਅਫਸੋਸ ਸਾਨੂੰ ਪਾਰਟੀ ਪ੍ਰਤੀ ਵਫ਼ਾਦਾਰੀ ਦੀ ਕਦਰ ਨਹੀਂ .ਅੱਜ ਜੇਕਰ ਪੂਰੇ ਹੁਸ਼ਿਆਰਪੁਰ ਚ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲੋ ਸਭ ਤੋ ਵੱਡਾ ਇਕੱਠ ਕੋਈ ਕਰ ਸਕਦਾ ਹੈ ਤਾਂ ਉਹ ਲਾਲੀ ਬਾਜਵਾ ਹੀ ਹੈ,ਪਰ ਸਾਨੂੰ ਕਾਬਲੀਅਤ ਦੀ ਕਦਰ ਕਿੱਥੇ ਆ …? ਅੱਜ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਨੂੰ ਬੇਨਤੀ ਕਰਦਾ ਕਿ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਪਾਰਟੀ ਚ ਬਣਦਾ ਮਾਣ ਸਤਿਕਾਰ ਤੇ ਹੱਕ ਜਰੂਰ ਦਿੱਤਾ ਜਾਵੇ ਤੇ ਸਾਡੇ ਵੱਡੇ ਭਰਾ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਕੋਰ ਕਮੇਟੀ ‘ਚ ਸ਼ਾਮਲ ਕਰ ਕੇ ਕਹਿੰਦਾ ਹੁਸ਼ਿਆਰਪੁਰ ਦੇ ਟਕਸਾਲੀ ਅਕਾਲੀ ਵਰਕਰਾਂ ਨੂੰ ਸੰਤੁਸ਼ਟ ਕੀਤਾ ਜਾਵੇ ਨਾਲ ਹੀ ਉਹਨਾਂ ਚੇਤਾਵਨੀ ਦਿੰਦੀਆਂ ਕਿਹਾ ਕਿ ਜੇਕਰ ਅਕਾਲੀ ਵਰਕਰਾਂ ਦੀਆਂ ਭਾਵਨਾਵਾਂ ਦਾ ਨਾ ਕੀਤਾ ਗਿਆ ਤਾਂ ਪਾਰਟੀ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕ
ਦਾ ਹੈ
