ਆਪ ਯੂਥ ਲੀਡਰ ਦਾਨਿਸ਼ ਮਾਨਕਤਾਲਾ ਨੇ ਕਿਹਾ – “ਨਿਤਿਨ ਕੋਹਲੀ ਹਨ ਲੋਕਾਂ ਦੇ ਅਸਲ ਸੇਵਕ”

ਜਲੰਧਰ (ਸੁਨੀਲ)ਆਮ ਆਦਮੀ ਪਾਰਟੀ ਦੇ ਯੁਵਾ ਆਗੂ ਦਾਨਿਸ਼ ਮਾਨਕਤਾਲਾ ਨੇ ਜਲੰਧਰ ਸੈਂਟਰਲ ਹਲਕੇ ਇੰਚਾਰਜ ਨਿਤਿਨ ਕੋਹਲੀ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਤਿਨ ਖੋਲੀ ਦਿਨ ਰਾਤ ਲੋਕਾਂ ਦੀ ਸੇਵਾ ’ਚ ਲੱਗੇ ਰਹਿੰਦੇ ਹਨ ਤੇ ਅੱਧੀ ਰਾਤ ਨੂੰ ਵੀ ਲੋਕਾਂ ਦੇ ਫੋਨ ਚੁੱਕ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ।
ਦਾਨਿਸ਼ ਮਾਨਕਤਾਲਾ ਨੇ ਕਿਹਾ, “ਨਿਤਿਨ ਕੋਹਲੀ ਦਾ ਲਾਭ, ਸਮਰਪਣ ਤੇ ਸੇਵਾ ਭਾਵ ਉਨ੍ਹਾਂ ਨੂੰ ਲੋਕਾਂ ਦਾ ਅਸਲ ਨਮਾਇਂਦਾ ਬਣਾਉਂਦੇ ਹਨ। ਜਲੰਧਰ ਦੀ ਯੂਥ ਉਨ੍ਹਾਂ ਦੇ ਨਾਲ ਖੜੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਵਿਧਾਇਕ ਦੇ ਤੌਰ ’ਤੇ ਵੇਖੀਏ।”
ਉਨ੍ਹਾਂ ਦੇ ਇਸ ਬਿਆਨ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਵਿਚ ਨਵੇਂ ਜੋਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਹ ਬਿਆਨ ਚੋਣੀ ਹਾਲਾਤਾਂ ’ਚ ਵੱਡਾ ਬਦਲਾਅ ਲਿਆ ਸਕਦਾ ਹੈ।
