
ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਪੱਧਰੀ ਮੀਟਿੰਗ ਕਰਨ ਸਬੰਧੀ ਦਿੱਤਾ ਮੰਗ ਪੱਤਰ


ਕੱਚੇ ਅਧਿਆਪਕ ਯੂਨੀਅਨ ਪੰਜਾਬ
(ਈ.ਜੀ.ਐਸ/ਏ.ਆਈ.ਈ/ਐਸ.ਟੀ.ਆਰ)
ਸਟੇਟ ਪ੍ਰਧਾਨ:- ਹਰਪ੍ਰੀਤ ਕੌਰ ( 9878580971 )
ਸੇਵਾ ਵਿਖੇ ਮਾਨਯੋਗ ਮੁੱਖ ਮੰਤਰੀ ਸਾਹਿਬਪੰਜਾਬ
s el ll 47ਵਿਸ਼ਾ :- ਈ.ਜੀ.ਐਸ.ਏ.ਆਈ.ਈ.ਐਸ.ਟੀ.ਆਰ ਅਧਿਆਪਕਾਂ ਵੱਲੋਂ ਸ. ਭਗਤ ਸਿੰਘ ਜੀ ਦੇ ਜਨਮ ਸਥਾਨ ਤੇ 16 ਮਾਰਚ2023 ਨੂੰ ਪੰਜਾਬ ਪੱਧਰੀ ਮੀਟਿੰਗ ਕਰਨ ਸਬੰਧੀ ।
ਸ਼੍ਰੀ ਮਾਨ ਜੀ ,ਬੇਨਤੀ ਹੈ ਕਿ ਅਸੀਂ ਕੱਚੇ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਨਿਗੁਣੀਆਂ ਤਨਖਾਹਾਂ ਤੇ ਪੰਜਾਬ ਦੇ ਵੱਖ-ਵੱਖ
ਪ੍ਰਾਇਮਰੀ ਸਕੂਲਾਂ ਵਿੱਚ ਬਤੌਰ ਵਲੰਟੀਅਰ ਸੇਵਾ ਨਿਭਾ ਰਹੇ ਹਾਂ ਜਿਨ੍ਹਾਂ ਦੀ ਲਗਭਗ ਗਿਣਤੀ 6400 ( ਛੇ ਹਜ਼ਾਰ ਚਾਰ ਮੈਂ ਦੇ
ਕਰੀਬ ਹੈ । ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਨੇ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ । ਪੰਜਾਬ ਵਿਧਾਨ ਸਭਾ ਚੋਣਾਂ
ਤੋਂ ਪਹਿਲਾਂ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਪੰਜਾਬ ਲੀਡਰਸ਼ਿਪ
ਸਿੱਖਿਆ ਵਿਭਾਗ ਮੋਹਾਲੀ ਦੇ ਦਫਤਰ ਦੇ ਸਾਹਮਣੇ ਪੱਕੇ ਧਰਨੇ ਵਿੱਚ ਆ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਟੇਜ ਤੋਂ ਕੱਚੇ
ਅਧਿਆਪਕਾਂ ਨੂੰ ਵਾਅਦਾ ਕੀਤਾ ਸੀ ਕਿ ਉਨਾਂ ਦੀ ਸਰਕਾਰ ਆਉਣ ਤੇ ਪਹਿਲੀ ਕੈਬਨਿਟ ਦੇ ਦੇ ਵਿੱਚ ਉਨਾਂ ਦਾ ਪੱਕੇ ਰੁਜ਼ਗਾਰ ਦਾ
ਹੱਲ ਕੀਤਾ ਜਾਵੇਗਾ ਅਤੇ ਉਸ ਤੋਂ ਪਹਿਲਾਂ ਦਿੱਲੀ ਦੀ ਤਰਜ ਤੇ 36000 ( ਛੱਤੀ ਹਜ਼ਾਰ ) ਰੁਪਏ ਮਾਸਿਕ ਤਨਖਾਹ ਤੁਰੰਤ ਲਾਗੂ
ਕੀਤੀ ਜਾਵੇਗੀ ।
ਇਸ ਤੋਂ ਇਲਾਵਾ ਅਸੀ ਆਪ ਜੀ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਦੋਂ ਪਿਛਲੀ ਸਰਕਾਰ ਵੇਲੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਡੇ ਸ਼ਾਂਤੀ
ਪੂਰਵਕਰੈਲੀ ਤੇ ਲਾਠੀਚਾਰਜ ਕੀਤਾ ਗਿਆ, ਅੱਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਉਦੋਂ
ਵੀ ਸ੍ਰੀ ਅਰਵਿੰਦ ਕੇਜਰੀਵਾਲ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਵੱਲੋਂ ਹਰਪ੍ਰੀਤ ਕੌਰ ਨੂੰ ਫੋਨ ਕਰਕੇ ਜਿੱਥੇ ਉਨਾਂ ਦਾ ਹਾਲ-
ਚਾਲ ਪੁੱਛਿਆ ਗਿਆ ਅਤੇ ਨਾਲ ਹੀ ਇਹ ਵਾਅਦਾ ਵੀ ਕਰ ਰਿਹਾ ਸੀ ਕਿ ਸਾਡੀ ਸਰਕਾਰ ਲਿਆਉਣ ਤੇ ਅਸੀ ਤੁਹਾਡਾ ਰੁਜ਼ਗਾਰ
ਪੱਕਾ ਕਰਾਂਗੇ ।
ਪੰਜਾਬ ਸਰਕਾਰ ਵੱਲੋਂ ਸਿੱਖਿਆ ੜਿਭਾਗ ਵਿੱਚ ਸੇਵਾ ਨਿਭਾ ਰਹੇ ਸਿੱਖਿਆ ਪ੍ਰੋਵਾਇਡਰ ਅਤੇ ਆਈ.ਈ.ਵੀ ਵਲੰਟੀਅਰਜ਼ ਨੂੰ ਦੱਸ
ਸਾਲਾ ਪਾਲਿਸੀ ਵਿੱਚ ਲਿਆ ਕੇ ਰੈਗੂਲਰ ਕੀਤਾ ਜਾ ਰਿਹਾ ਹੈ । ਈ.ਜੀ.ਐਸ /ਏ.ਆਈ.ਈ.ਐਸ.ਟੀ.ਆਰ ਅਧਿਆਪਕਾਂ ਨੂੰ
ਸਰਕਾਰ ਇਸ ਕਰਕੇ ਰੈਗੂਲਰ ਨਹੀ ਕਰ ਰਹੀ ਕਿਉਂਕਿ ਇਹਨਾਂ ਦੀ ਸਰਵਿਸ ਵਿੱਚ ਬਰੇਕ ਹੈ ਪਰੰਤੂ ਇਹ ਅਧਿਆਪਕ ਵੀ ਦੁੱਗ
ਸਾਲਾਂ ਤੋਂ ਵੱਧ ਤਜ਼ਰਬਾ ਰੱਖਦੇ ਹਨ ।
ਅਸੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਸਰਕਾਰ ਨੇ 10 ਸਾਲਾ ਪਾਲਿਸੀ ਲਈ ਪੋਰਟਲ ਤੇ ਅਪਲਾਈ ਕਰਨ ਨੂੰ ਕਿਹਾ ਗਿਆ ਹੈ
ਉਸ ਵਿੱਚ ਈ.ਜੀ.ਐਸ /ਏ.ਆਈ.ਈ.ਐਸ.ਟੀ.ਆਰ ਅਧਿਆਪਕਾਂ ਨੂੰ ਵੀ ਵਿਚਾਰਿਆ ਜਾਵੇ ਅਤੇ ਜਿਨ੍ਹਾਂ ਅਧਿਆਪਕਾਂ ਦਾ
ਸਮਾਂ 9 ਸਾਲ ਕੁਝ ਮਹੀਨੇ ਬਣਦਾ ਹੈ ਉਨਾਂ ਨੂੰ ਰੈਗੂਲਰ ਕਰਨ ਵਾਸਤੇ ਸਰਕਾਰ ਦੀ ਕੀ ਪਾਲਿਸੀ ਹੈ ।
ਸਰਕਾਰ ਵੱਲੋਂ ਬਹੁਤ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਕੱਚੇ ਅਧਿਆਪਕਾਂ ਨੂੰ ਮਾਰਚ ਦੇ ਪਹਿਲੇ ਹਫਤੇ ਵਿੱਚ ਰੈਗੂਲਰ
ਕਰਨ ਬਾਰੇ ਕਿਹਾ ਗਿਆ ਸੀ ਪਰ ਮਾਰਚ ਦਾ ਦੂਜਾ ਹਫਤਾ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਵੱਲੋਂ ਅਧਿਆਪਕਾਂ ਲਈ ਕੋਈ
ਐਲਾਨ ਨਹੀਂ ਕੀਤਾ ਗਿਆ । 16 ਮਾਰਚ 2023 ਨੂੰ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ । ਸ. ਭਗਤ ਸਿੰਘ ਜੀ ਦੇ
ਜਨਮ ਸਥਾਨ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਇਹ ਸੋਹ ਚੁੱਕੀ ਗਈ ਸੀ ਕਿ ਮੇਰਾ ਹਰਾ ਪੈਨ
ਸਭ ਤੋਂ ਪਹਿਲਾਂ ਉਨਾਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਚੱਲਗਾ ਜੋ ਸਿਰਫ 6000 ਜਿੰਨੀ ਘੱਟ ਤਨਖਾਹ ਤੇ ਕੰਮ ਕਰ
ਰਹੇ ਹਨ । ਪਰ ਅੱਜ ਤਕ ਸਰਕਾਰ ਵੱਲੋਂ ਇਨਾਂ ਅਧਿਆਪਕਾਂ ਲਈ ਕੋਈ ਐਲਾਨ ਨਹੀਂ ਕੀਤਾ ਗਿਆ ਹੈ । 16 ਮਾਰਚ 2023
ਨੂੰ ਕੱਚੇ ਅਧਿਆਪਕ ਵੀ ਖਟਕੜ ਕਲਾਂ ਵਿਖੇ ਸੋਂਹ ਚੁੱਕਣਗੇ ਕਿ ਜਿਥੇ ਜਿਥੇ ਸ. ਭਗਵੰਤ ਸਿੰਘ ਮਾਨ ਆਪਣਾ ਪ੍ਰੋਗਰਾਮ ਕਰਨਗੇ
ਉਥੇ ਉਨਾਂ ਨੂੰ ਆਪਣਾ ਕੀਤਾ ਵਾਅਦਾ ਯਾਦ ਕਰਵਾਇਆ ਜਾਵੇਗਾ । ਜੋ ਉਸ ਮੀਟਿੰਗ ਦੌਰਾਨ ਕੋਈ ਅਣ-ਸੁਖਾਵੀ ਘਟਨਾ
ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । 16 ਮਾਰਚ 2023 ਨੂੰ ਸੋਹ ਚੱਕਣ ਤੋਂ ਬਾਅਦ ਜੋ ਰਣਨੀਤੀ
ਤਿਆਰ ਕੀਤੀ ਜਾਵੇਗੀ ਉਸ ਦਾ ਐਲਾਨ ਕਰ ਦਿੱਤਾ ਜਾਵੇਗਾ ।
ਸੋ ਕਿਰਪਾ ਕਰਕੇ ਈ.ਜੀ.ਐਸ /ਏ.ਆਈ.ਈ.ਐਸ.ਟੀ.ਆਰ ਅਧਿਆਪਕਾਂ ਨੂੰ ਵੀ ਸਿੱਖਿਆ ਪ੍ਰੋਵਾਇਡਰ ਅਤੇ
ਆਈ.ਈ.ਵੀ ਵਲੰਟੀਅਰਜ਼ ਨਾਲ ਹੀ ਦੱਸ ਸਾਲਾ ਪਾਲਿਸੀ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇ ਜੀ ।
ਧੰਨਵਾਦ ਸਹਿਤ
ਆਪ ਜੀ ਦੇ ਵਿਸ਼ਵਾਸਪਾਤਰ
ਸਮੂਹ ਈ.ਜੀ.ਐਸ /ਏ.ਆਈ.ਈ.ਐਸ.ਟੀ.ਆਰ
ਕੱਚੇ ਅਧਿਆਪਕ ਪੰਜਾਬ
