12 ਮਈ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਡੀ.ਸੀ ਦਫਤਰ ਜਲੰਧਰ ਦੇ ਸਾਹਮਣੇ ਕਰਾਂਗੇ ਅਧਿਕਾਰ ਰੈਲੀ : ਖੋਸਲਾ 

12 ਮਈ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਡੀ.ਸੀ ਦਫਤਰ ਜਲੰਧਰ ਦੇ ਸਾਹਮਣੇ ਕਰਾਂਗੇ ਅਧਿਕਾਰ ਰੈਲੀ : ਖੋਸਲਾ 

ਲੋਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਜਾਵੇਗਾ ਮੰਗ ਪੱਤਰ

ਹੁਸ਼ਿਆਰਪੁਰ 3 ਮਈ ( ਤਰਸੇਮ ਦੀਵਾਨਾ ) ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਉਪ ਪ੍ਰਧਾਨ ਰਾਜੂ ਦਾਸ ਦੇ ਗ੍ਰਹਿ ਟਾਹਲੀ ਵਿਖੇ ਡੇਮੋਕ੍ਰੇਟਿਕ ਭਾਰਤੀਯ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾਈ ਹੇਠ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ 12 ਮਈ ਨੂੰ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਧਿਕਾਰ ਰੈਲੀ ਪੁੱਡਾ ਗਰਾਊਂਡ ਵਿਚ ਸਾਹਮਣੇ ਡੀਸੀ ਦਫਤਰ ਜਲੰਧਰ ਵਿਖੇ ਕੀਤੀ ਜਾ ਰਹੀ ਹੈ।ਇਸ ਰੈਲੀ ਵਿੱਚ ਗ੍ਰਾਮ ਪੰਚਾਇਤ, ਨਗਰ ਕੌਂਸਲ ਅਤੇ ਕਾਰਪੋਰੇਸ਼ਨ ਕੱਚੇ ਸਫਾਈ ਮਜਦੂਰਾਂ ਨੂੰ ਪੱਕੇ ਕਰਨ,ਮਨਰੇਗਾ ਮਜ਼ਦੂਰ, ਭੱਠਾ ਮਜ਼ਦੂਰ, ਕੀਰਤੀ ਕਿਸਾਨ ਮਜ਼ਦੂਰ, ਪੰਜਾਬ ਵਿਚ ਸਾਢੇ 12% ਐਸ. ਸੀ ਕੋਟਾ ਲਾਗੂ ਕਰਾਉਣ ਅਤੇ ਬੇਰੋਜਗਾਰ ਵਰਗ ਦੀਆਂ ਹੱਕੀ ਮੰਗਾਂ ਨੂੰ ਲੈਂ ਕੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਮੰਗ ਪੱਤਰ ਵੀ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਰੈਲੀ ਵਿੱਚ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਵੀ ਪਾਰਟੀ ਦੇ ਆਗੂ ਸਾਹਿਬਾਨ ਪਹੁੰਚਣਗੇ। ਖੋਸਲਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪ ਸਭ ਨੇ ਆਪਣੇ ਹੱਕਾਂ, ਅਧਿਕਾਰਾਂ ਦੀ ਖਾਤਰ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਇਸ ਰੈਲੀ ਵਿੱਚ ਸਮੇਂ ਸਿਰ ਆਪਣੇ ਸਾਥੀਆਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੇਮ ਸਾਰਸਰ ਰਾਸ਼ਟਰੀ ਚੇਅਰਮੈਨ, ਪ੍ਰਵੀਨ ਕਲੋਸਿਆ ਉਪ ਪ੍ਰਧਾਨ ਸਫਾਈ ਮਜ਼ਦੂਰ ਵਿੰਗ ਪੰਜਾਬ, ਬੀਰੂ ਨਾਥ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ, ਮੁਕੇਸ਼ ਕੁਮਾਰ ਪ੍ਰਧਾਨ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਬੇਗੋਵਾਲ, ਬਨੇ ਸਿੰਘ ਪ੍ਰਧਾਨ ਜਿਲ੍ਹਾ ਕਪੂਰਥਲਾ, ਰਾਮਨਿਵਾਸ ਸਾਰਸਰ ਟਾਹਲੀ,ਸੁੰਦਰ ਨਾਥ ਯੂਨਿਟ ਪ੍ਰਧਾਨ ਇਬਰਾਹੀਮ ਵਾਲ, ਅਜੈ ਸਿੰਘ ਨੰਗਲ ਲੁਬਾਣਾ, ਮੰਨਜੀਤ ਸਾਰਸਰ ਮੇਂਬਰ ਬੌਡੀ ਪੰਜਾਬ, ਰਾਜੂ ਦਾਸ, ਪੰਨਾ ਦਾਸ, ਸੋਨੂੰ, ਸੁਨੀਲ ਕੁਮਾਰ ਟਾਹਲੀ ਆਦਿ ਸਾਥੀ ਮੌਜੂਦ ਸਨ।

Leave a Reply

Your email address will not be published. Required fields are marked *