ਅੱਤਵਾਦ ਦੇ ਖਿਲਾਫ ਭਾਰਤ ਨੂੰ ਮਿਲ ਰਿਹਾ ਅਮਰੀਕੀ ਵਿਦੇਸ਼ ਵਿਭਾਗ ਦਾ ਪੂਰਾ ਸਮਰਥਨ,ਅਮਰੀਕਾ ਨਾਲ ਹੈ ਮੋਦੀ ਦੇ

ਨਿਊਯਾਰਕ/ਵਾਸ਼ਿੰਗਟਨ: 2 ਮਈ (ਬਿਊਰੋ) ਪਹਿਲਗਾਵ ਹਮਲੇ ਦੇ ਕਰਕੇ ਪੂਰੇ ਵਿਸ਼ਵ ਭਰ ਵਿੱਚ ਸੋਗ ਦੀ ਲਹਿਰ ਹੈ।ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਦੇਸ਼ ਅੱਤਵਾਦ ਵਿਰੁੱਧ ਲੜਾਈ ਵਿੱਚ ਭਾਰਤ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ “ਸਾਡਾ ਪੂਰਾ ਸਮਰਥਨ” ਪ੍ਰਾਪਤ ਹੈ। ਮੰਤਰਾਲੇ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤ ਅਤੇ ਪਾਕਿਸਤਾਨ ਨੂੰ ਇੱਕ ਅਜਿਹਾ ਨਿਰਪੱਖ ਹੱਲ ਲੱਭਣ ਲਈ ਕੰਮ ਕਰਨ ਦੀ ਅਪੀਲ ਕੀਤੀ ਹੈ ਜੋ ਦੱਖਣੀ ਏਸ਼ੀਆ ਵਿੱਚ ਲੰਬੇ ਸਮੇਂ ਲਈ ਸ਼ਾਂਤੀ ਅਤੇ ਖੇਤਰੀ ਸਥਿਰਤਾ ਬਣਾਈ ਰੱਖੇਗਾ।
