ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਇੰਡੀਆ ਵੱਲੋਂ ਮੁਫਤ ਮੈਗਾ ਮੈਡੀਕਲ ਅਤੇ ਫਿਜ਼ਿਓਥਰੈਪੀ ਕੈਂਪ 4 ਮਈ ਨੂੰ

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਇੰਡੀਆ ਵੱਲੋਂ ਮੁਫਤ ਮੈਗਾ ਮੈਡੀਕਲ ਅਤੇ ਫਿਜ਼ਿਓਥਰੈਪੀ ਕੈਂਪ 4 ਮਈ ਨੂੰ

ਹੁਸ਼ਿਆਰਪੁਰ,1 ਮਈ (ਤਰਸੇਮ ਦੀਵਾਨਾ )ਪੱਤਰਕਾਰਾਂ ਦੀ ਪ੍ਰਮੁੱਖ ਜਥੇਬੰਦੀ “ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ, ਇੰਡੀਆ” ਵੱਲੋਂ ਪੱਤਰਕਾਰੀ ਪ੍ਰਤੀ ਆਪਣੀ ਫਰਜ਼ਾਂ ਨੂੰ ਨਿਭਾਉਣ ਦੇ ਨਾਲ ਨਾਲ ਸਮਾਜ ਭਲਾਈ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਦੇਸ਼ ਦੀ ਪ੍ਰਮੁੱਖ ਮੈਡੀਕਲ ਚੇਨ “ਫੋਰਟਿਸ ਹਸਪਤਾਲ ਮੋਹਾਲੀ” ਦੇ ਸਹਿਯੋਗ ਨਾਲ “ਮੁਫਤ ਮੈਗਾ ਮੈਡੀਕਲ ਐਂਡ ਫਿਜੀਓਥੈਰਪਿਸਟ ਕੈਂਪ” 4 ਮਈ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ੇਸ਼ ਪ੍ਰੈਸ ਵਾਰਤਾ ਵਿੱਚ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਸਕੱਤਰ ਜਨਰਲ ਇੰਡੀਆ ਵਿਨੋਦ ਕੌਸ਼ਲ, ਸੂਬਾ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ,ਵਾਈਸ ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ,ਖਜ਼ਾਨਚੀ ਕਮ ਜਨਰਲ ਸਕੱਤਰ ਤਰਸੇਮ ਦੀਵਾਨਾ ਨੇ ਦੱਸਿਆ ਕਿ ਸ਼੍ਰੀ ਵੈਸ਼ਨੋ ਧਾਮ ਮੰਦਰ ਭਰਵਾਈ ਰੋਡ ਨਜ਼ਦੀਕ ਸ਼ਰਮਾ ਲੱਸੀ ਵਾਲਾ ਭਰਵਾਂਈਂ ਰੋਡ ਹੁਸ਼ਿਆਰਪੁਰ ਵਿਖੇ 4 ਮਈ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਗਾਏ ਜਾ ਰਹੇ ਇਸ ਮੈਗਾ ਮੁਫਤ ਮੈਡੀਕਲ ਅਤੇ ਫਿਜੀਓਥੈਰਪਿਸਟ ਕੈਂਪ ਵਿੱਚ ਫੋਰਟਿਸ ਹਸਪਤਾਲ ਮੋਹਾਲੀ ਦੇ ਦਿਲ ਦੇ ਰੋਗਾਂ ਮਾਹਿਰ ਡਾਕਟਰ ਸਿਧਾਂਸੁ ਬੁਧਾਕੋਟੀ ,ਦਿਮਾਗ ਦੇ ਰੋਗਾਂ ਦੇ ਮਾਹਿਰ ਡਾਕਟਰ ਐਚ ਐਸ ਬਰਾੜ, ਪੈਰ ਅਤੇ ਗਿੱਟੇ ਦੇ ਰੋਗਾਂ ਦੇ ਮਾਹਿਰ ਡਾਕਟਰ ਚੰਦਨ ਨਾਰੰਗ, ਦੰਦਾਂ ਦੇ ਡਾਕਟਰ ਭੂਪੇਸ਼ ਮਨੋਚਾ ਵੱਲੋਂ ਦੰਦਾਂ,ਦਿਲ, ਦਿਮਾਗ ਹੱਡੀਆਂ ਰੀੜ ਦੀ ਹੱਡੀ ਦੇ ਰੋਗਾਂ ਸਬੰਧੀ ਮੁਫਤ ਚੈੱਕ ਅਪ ਕੀਤਾ ਜਾਵੇਗਾ ਅਤੇ ਮੁਫਤ ਦਵਾਈ ਵੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਕੈਂਸਰ ਸਕਰੀਨਿੰਗ, ਈਸੀਜੀ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਚੈਕ ਅਪ, ਹੱਡੀਆਂ ‘ਚ ਕੈਲਸ਼ੀਅਮ ਦੀ ਜਾਂਚ ਵਾਲਾ ਟੈਸਟ ਵੀ ਮੁਫਤ ਕੀਤਾ ਜਾਵੇਗਾ ਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਇਸ ਕੈਂਪ ਵਿੱਚ ਡਾਕਟਰ ਦੀਕਸ਼ਾ ਸ਼ਰਮਾ ਅਤੇ ਡਾਕਟਰ ਪ੍ਰੀਆ ਵੱਲੋਂ ਫਿਜੀਓਥੈਰਪਿਸਟ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਮੁਫੱਤ ਡਾਕਟਰੀ ਸੇਵਾਵਾਂ ਦਾ ਲਾਭ ਉਠਾਉਣ ਲਈ ਇਸ ਕੈਂਪ ਵਿੱਚ ਜਰੂਰ ਪਹੁੰਚਣ ਦੀ ਕ੍ਰਿਪਾਲਤਾ ਕਰਨ

Leave a Reply

Your email address will not be published. Required fields are marked *