ਪਹਿਲਗਾਮ ਵਿਖੇ ਅੱਤਵਾਦੀਆਂ ਵਲੋਂ ਨਿਹੱਥੇ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰਨਾ ਕਿੱਥੇ ਦੀ ਸੂਰਮਗਤੀ ਹੈ : ਭੁਪਿੰਦਰ ਸਿੰਘ ਪਿੰਕੀ 

ਪਹਿਲਗਾਮ ਵਿਖੇ ਅੱਤਵਾਦੀਆਂ ਵਲੋਂ ਨਿਹੱਥੇ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰਨਾ ਕਿੱਥੇ ਦੀ ਸੂਰਮਗਤੀ ਹੈ : ਭੁਪਿੰਦਰ ਸਿੰਘ ਪਿੰਕੀ 

ਹੁਸ਼ਿਆਰਪੁਰ 23 ਅਪ੍ਰੈਲ ( ਤਰਸੇਮ ਦੀਵਾਨਾ ) ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਅੱਤਵਾਦੀਆਂ ਵਲੋਂ ਸੈਲਾਨੀਆਂ ਨੂੰ ਬੇਰਹਿਮੀ ਨਾਲ ਬੇਤਹਾਸ਼ਾ ਗੋਲੀਆਂ ਚਲਾ ਕੇ ਨਿਹੱਥੇ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰਨ ਦੀ ਨਿੰਦਿਆ ਕਰਦਿਆ ਉੱਘੇ ਸਮਾਜ ਸੇਵਕ ਅਤੇ ਬੁੱਧੀਜੀਵੀ ਸ਼ਖਸ਼ੀਅਤ ਭੁਪਿੰਦਰ ਸਿੰਘ ਪਿੰਕੀ ਨੇ ਇੱਕ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀ ਆ ਰਿਹਾ ਜਿਸ ਦਾ ਜਵਾਬ ਭਾਰਤ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਹੈ ਜਿਸ ਨਾਲ ਪਾਕਿਸਤਾਨ ਦੀਆਂ ਨੀਹਾਂ ਹਿੱਲ ਜਾਣ ਤਾਂ ਕਿ ਪਾਕਿਸਤਾਨ ਦੇ ਪਾਲਤੂ ਕੁੱਤੇ ਇਹੋ ਜਿਹੇ ਘਨਾਉਣੀ ਹਰਕਤ ਕਰਨ ਤੋਂ ਪਹਿਲਾਂ 100 ਵਾਰੀ ਸੋਚਣ ਅਤੇ ਅੱਗੇ ਤੋਂ ਇਸ ਤਰ੍ਹਾਂ ਦੀ ਕੰਮ ਕਰਨ ਪਹਿਲਾ ਅੱਤਵਾਦੀਆਂ ਦੀ ਰੂਹ ਕੰਬ ਜਾਵੇ । ਪਿੰਕੀ ਹੁਰਾਂ ਨੇ ਕਿਹਾ ਕਿ ਲੱਗਭਗ 28 ਵਿਅਕਤੀਆਂ ਦੀ ਮੋਤ ਹੋ ਜਾਣਾ ਤੇ ਦਰਜਨਾ ਦੇ ਲੱਗਭਗ ਯਾਤਰੀਆਂ ਦਾ ਜ਼ਖਮੀ ਹੋਣਾ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਵਾਲਾ ਹਮਲਾ ਹੈ ਉਹਨਾਂ ਕਿਹਾ ਕਿ ਇਸ ਵਕਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕਜੁੱਟ ਹੋਣ ਦੀ ਜਰੂਰਤ ਹੈ । ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਤਰੁੰਤ ਹਮਲੇ ਦੇ ਜੁੰਮੇਵਾਰ ਅੱਤਵਾਦੀਆਂ ਨੂੰ ਸਜ਼ਾ ਦੇਣੀ ਰਾਹੀਦੀ ਹੈ। ਸਮਾਜ ਸੇਵਕ ਭੁਪਿੰਦਰ ਸਿੰਘ ਪਿੰਕੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜੰਮੂ ਕਸ਼ਮੀਰ ਦਾ ਪਹਿਲਗਾਮ ਯਾਤਰੀਆਂ ਲਈ ਘੁੰਮਣ ਫਿਰਨ ਤੇ ਸੈਰ – ਸਪਾਟਾ ਕਰਨ ਵਾਸਤੇ ਬਹੁਤ ਵਧੀਆਂ ਇਲਾਕਾ ਹੈ ਤੇ ਇਸ ਤਰ੍ਹਾਂ ਯਾਤਰੀਆਂ ਦੇ ਮਨਾ ਵਿੱਚ ਡਰ ਪੈਦਾ ਹੋ ਜਾਵੇਗਾ ਤੇ ਪਹਿਲਗਾਮ ਦੇ ਸੁੰਦਰ ਨਜ਼ਾਰੇ ਨੂੰ ਨਜ਼ਰ ਲੱਗ ਜਾਵੇਗੀ, ਜਿਸ ਤੇ ਭਾਰਤ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਤਿਆਰ ਹੋ ਜਾਵੇ ਤੇ ਸਰਕਾਰਾਂ ਇਸ ਸਥਿਤੀ ਨੂੰ ਆਮ ਤੇ ਖੋਖਲੇ ਦਾਅਵਿਆਂ ਦੀ ਬਜਾਏ ਅਸਲ ਰੂਪੀ ਹੱਥ ਕੰਢੇ ਅਪਣਾਉਂਦੇ ਤਰੁੰਤ ਜਵਾਬੀ ਕਾਰਵਾਈ ਕਰੇਂ ਕਿਉਕਿ ਦੁਸ਼ਮਣ ਦਾ ਘਰ ਵਿੱਚ ਆਕੇ ਅਟੈਕ ਕਰਨਾ ਤੇ ਉਸਨੂੰ ਨਜ਼ਰ ਅੰਦਾਜ਼ ਕਰਨਾ ਬਹੁਤ ਵੱਡੀ ਬੇਵਕੂਫੀ ਹੋਵੇਗੀ ।

Leave a Reply

Your email address will not be published. Required fields are marked *