ਬਠਿੰਡਾ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਚੱਲ ਰਿਹਾ ਸੀ ਦੇਹਵਪਾਰ ਦਾ ਧੰਦਾ 

ਬਠਿੰਡਾ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਚੱਲ ਰਿਹਾ ਸੀ ਦੇਹਵਪਾਰ ਦਾ ਧੰਦਾ 

ਬਠਿੰਡਾ(ਬਿਊਰੋ)ਪੁਲਿਸ ਨੇ ਬਠਿੰਡੇ ਵਿੱਚ ਇੱਕ ਸਪਾ ਸੈਂਟਰ ਦੀ ਆੜ ਵਿੱਚ ਚਲਾਏ ਜਾ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਸਥਿਤ ਦੋ ਸਪਾ ਸੈਂਟਰਾਂ ਵਿੱਚ ਮਾਲਿਸ਼ ਆਦਿ ਦੀ ਆੜ ਵਿੱਚ ਦੇਹਵਪਾਰ ਦਾ ਧੰਦਾ ਚੱਲ ਰਿਹਾ ਸੀ। ਜਦੋਂ ਕੈਂਟ ਅਤੇ ਸਿਵਿਲ ਲਾਈਨਜ਼ ਥਾਣਿਆਂ ਦੀ ਪੁਲਿਸ ਨੇ ਸਪਾ ਸੈਂਟਰਾਂ ‘ਤੇ ਛਾਪੇਮਾਰੀ ਕੀਤੀ ਅਤੇ 5 ਵਿਦੇਸ਼ੀ ਕੁੜੀਆਂ ਸਮੇਤ ਕੁੱਲ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਦੇ ਆਧਾਰ ‘ਤੇ, ਪੁਲਿਸ ਨੇ ਨੌਰਥ ਅਸਟੇਟ ਅਤੇ ਇੱਕ ਹੋਰ ਜਗ੍ਹਾ ‘ਤੇ ਸਥਿਤ ਦੋ ਸਪਾ ਸੈਂਟਰਾਂ ‘ਤੇ ਛਾਪਾ ਮਾਰਿਆ। ਇਹ ਲੋਕ ਇਨ੍ਹਾਂ ਸਪਾ ਸੈਂਟਰਾਂ ਦੀ ਆੜ ਵਿੱਚ ਦੇ ਦੇਹਵਪਾਰ ਦਾ ਕਾਰੋਬਾਰ ਚਲਾ ਰਹੇ ਸਨ। ਇੱਕ ਸਪਾ ਸੈਂਟਰ ਤੋਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਕਿ ਦੂਜੇ ਸੈਂਟਰ ਤੋਂ 5 ਵਿਦੇਸ਼ੀ ਕੁੜੀਆਂ ਸਮੇਤ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

Leave a Reply

Your email address will not be published. Required fields are marked *