“ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਇੰਡੀਆ” ਯੂਨਿਟ ਮੇਹਟੀਆਣਾ ਦੀ ਹੋਈ ਚੋਣ
•ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਭੂੰਗਰਨੀ ਦੀ ਨਿਯੁਕਤੀ ਉਪਰੰਤ ਜਸਵੀਰ ਸਿੰਘ ਮੁਖਲਿਆਣਾ ਬਣੇ ਪ੍ਰਧਾਨ
• ਸਰਕਾਰ ਵੱਲੋਂ ਕੱਢੇ ਗਏ ਪੰਨ ਮੀਡੀਆ ਕਰਮਚਾਰੀਆਂ ਦਾ ਡੱਟ ਕੇ ਸਮਰਥਨ ਕਰਨ ਦਾ ਕੀਤਾ ਐਲਾਨ
• ਸੂਬੇ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਨੂੰ ਮੈਮੋਰੰਡਮ ਭੇਜਣ ਦੀ ਆਰੰਭੀ ਜਾਵੇਗੀ ਕਿਵਾਇਦ-ਪ੍ਰਿੰ. ਬਲਵੀਰ ਸਿੰਘ ਸੈਣੀ

ਹੁਸ਼ਿਆਰਪੁਰ,19 ਅਪ੍ਰੈਲ (ਗੁਰਬਿੰਦਰ ਸਿੰਘ ਪਲਾਹਾ) ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਇੰਡੀਆ ਦੇ ਯੂਨਿਟ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਪ੍ਰਿੰ.ਬਲਵੀਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸ਼ਰਮਾ ਸਵੀਟ ਸ਼ਾਪ ਮੇਹਟੀਆਣਾ ਵਿਖੇ ਹੋਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬਾ ਪ੍ਰਧਾਨ ਪ੍ਰਿੰਸੀਪਲ ਬਲਬੀਰ ਸੈਣੀ ਨੇ ਦੱਸਿਆ ਕਿ ਮੇਹਟੀਆਣਾ ਯੂਨਿਟ ਦੇ ਕੁਝ ਖਾਲੀ ਪਏ ਅਹੁਦਿਆਂ ਨੂੰ ਪੂਰਾ ਕਰਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਹਰਵਿੰਦਰ ਸਿੰਘ ਭੁੰਗਰਨੀ, ਜੋ ਕਿ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਸਨ। ਉਨ੍ਹਾਂ ਦੇ ਸਥਾਨ ਤੇ ਪੱਤਰਕਾਰ ਜਸਵੀਰ ਸਿੰਘ ਮੁੱਖਲਿਆਣਾ ਨੂੰ ਮੇਹਟੀਆਣਾ ਯੂਨਿਟ ਤੋਂ ਪ੍ਰਧਾਨ ਲਗਾਇਆ ਗਿਆ। ਇਸ ਮੀਟਿੰਗ ਦੌਰਾਨ ਜਨਰਲ ਸਕੱਤਰ ਪਰਮਜੀਤ ਸਿੰਘ, ਜਸਵਿੰਦਰ ਸਿੰਘ ਹੀਰ ਪ੍ਰੈਸ ਸਕੱਤਰ, ਡਾਕਟਰ ਗੋਪੀ ਚੰਦ ਸਹਿ ਜਨਰਲ ਸਕੱਤਰ, ਗੁਰਪਾਲ ਸਿੰਘ ਪਰਮਾਰ ਸਹਾਇਕ ਪ੍ਰੈਸ ਸਕੱਤਰ ਨੂੰ ਸਰਬ ਸੰਮਤੀ ਨਾਲ ਅਹੁਦੇ ਸੰਭਾਲੇ ਗਏ। ਇਸ ਮੌਕੇ ਮੀਟਿੰਗ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲੋਕ ਸੰਪਰਕ ਵਿਭਾਗ ਦੀ ਪੰਨ ਮੀਡੀਆ ਏਜੰਸੀ ਵਿੱਚੋਂ ਗੈਰ ਲੋਕਤੰਤਰਿਕ ਢੰਗ ਨਾਲ ਕੱਢੇ ਗਏ ਮੁਲਾਜ਼ਮਾਂ ਦਾ ਡੱਟ ਕੇ ਸਮਰਥਨ ਕਰਨ ਦਾ ਐਲਾਨ ਕਰਦੇ ਹੋਏ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੈਂਮੋਰੰਡਮ ਭੇਜਣ ਦਾ ਵੀ ਫ਼ੈਸਲਾ ਕੀਤਾ ਗਿਆ ਅਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਸਮੂਹ ਮੈਂਬਰਾਂ ਨੂੰ ਸੋਮਵਾਰ 21 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦਫਤਰ ਪਹੁੰਚਣ ਦੀ ਅਪੀਲ ਕੀਤੀ ਗਈ | ਸੂਬਾ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ, ਜਨਰਲ ਸਕੱਤਰ ਅਮਰਜੀਤ ਸਿੰਘ, ਵਾਈਸ ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ, ਵਧੀਕ ਜਨਰਲ ਸਕੱਤਰ ਕੰਮ ਖਜ਼ਾਨਚੀ ਤਰਸੇਮ ਦੀਵਾਨਾ ਨੇ ਸਾਂਝੇ ਤੌਰ ‘ਤੇ ਨਵੇਂ ਚੁਣੇ ਹੋਏ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਆਸ ਪ੍ਰਗਟਾਈ ਕਿ ਸਾਰੇ ਨਵੇਂ ਚੁਣੇ ਗਏ ਅਹੁਦੇਦਾਰ ਇਮਾਨਦਾਰੀ ਅਤੇ ਵਫਾਦਾਰੀ ਦੇ ਨਾਲ ਆਪਣੇ ਫਰਜ਼ਾਂ ਨੂੰ ਨਿਭਾਉਣਗੇ | ਆਪਣੇ ਸੰਬੋਧਨ ਵਿੱਚ ਸਟੇਟ ਬਾਡੀ ਮੈਂਬਰ ਜਗਤਾਰ ਸਿੰਘ ਭੁੰਗਰਨੀ ਨੇ ਆਖਿਆ ਕਿ ਮੀਡੀਆ ਭਾਰਤ ਦਾ ਚੌਥਾ ਥੰਮ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਥੰਮ ਪ੍ਰਤੀ ਵਫਾਦਾਰ ਰਹਿ ਕੇ ਕੰਮ ਕਰਨ ਦੀ ਲੋੜ ਹੈ।ਮੀਟਿੰਗ ਵਿੱਚ ਪੱਤਰਕਾਰਾਂ ਨੇ ਹਾਈ ਕਮਾਂਡ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਵੀ ਜਾਣੂ ਕਰਵਾਇਆ। ਇਸ ਦੇ ਸਬੰਧ ਵਿੱਚ ਹਾਈ ਕਮਾਂਡ ਨੇ ਵੀ ਇਹਨਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੂਬਾ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ, ਵਧੀਕ ਜਨਰਲ ਸਕੱਤਰ ਤਰਸੇਮ ਦੀਵਾਨਾ, ਸੁਬਾਈ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਵਾਈਸ ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ, ਜਨਰਲ ਸਕੱਤਰ ਅਮਰਜੀਤ ਸਿੰਘ ਅਤੇ ਨਵੇਂ ਚੁਣੇ ਹੋਏ ਅਹੁਦੇਦਾਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਭੁੰਗਰਨੀ, ਚੇਅਰਮੈਨ ਚੰਦਰਪਾਲ ਹੈਪੀ ਸਾਈਂ ਮਾਨਾ, ਜਸਵੰਤ ਸਿੰਘ ਜੱਸਾ ਮੁੱਖ ਸੇਵਾਦਾਰ ਦਰਬਾਰ ਪੀਰ ਬਾਬਾ ਲਾਭੇ ਸ਼ਾਹ ਪਿੰਡ ਖਨੌੜਾ, ਦਲਜੀਤ ਸਿੰਘ ਬਘਾਣਾ, ਗੁਰਪਾਲ ਸਿੰਘ ਪਰਮਾਰ, ਦਿਲਬਾਗ ਸਿੰਘ ਹਾਰਟਾ, ਪਰਮਜੀਤ ਸਿੰਘ, ਇੰਦਰਜੀਤ ਸਿੰਘ ਮੁੱਖਲਿਆਣਾ, ਡਾਕਟਰ ਗੋਪੀ ਚੰਦ, ਜਸਵਿੰਦਰ ਸਿੰਘ ਹੀਰ ਆਦਿ ਹਾਜ਼ਰ ਸਨ।
