ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿਸਟਰ ਪੰਜਾਬ ਇੰਡੀਆ ਦੇ ਯੂਨਿਟ ਮੇਹਟੀਆਣਾ ਦੀ ਹੋਈ ਵਿਸ਼ੇਸ਼ ਮੀਟਿੰਗ,

ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿਸਟਰ ਪੰਜਾਬ ਇੰਡੀਆ ਦੇ ਯੂਨਿਟ ਮੇਹਟੀਆਣਾ ਦੀ ਹੋਈ ਵਿਸ਼ੇਸ਼ ਮੀਟਿੰਗ,

ਮੇਹਟੀਆਣਾ,19 ਅਪ੍ਰੈਲ ਮੇਹਟੀਆਣਾ (ਜਸਵੀਰ ਸਿੰਘ ਮੁਖਲਿਆਣਾ) ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿਸਟਰ ਪੰਜਾਬ ਇੰਡੀਆ ਦੇ ਯੂਨਿਟ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਬਲਵੀਰ ਸੈਣੀ ਦੀ ਪ੍ਰਧਾਨਗੀ ਹੇਠ ਸ਼ਰਮਾ ਸਵੀਟ ਸ਼ਾਪ ਮੇਹਟੀਆਣਾ ਵਿਖੇ ਹੋਈ! ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬਾ ਪ੍ਰਧਾਨ ਪ੍ਰਿੰਸੀਪਲ ਬਲਬੀਰ ਸੈਣੀ ਨੇ ਦੱਸਿਆ ਕਿ ਜੋ ਮੇਹਟੀਆਣਾ ਯੂਨਿਟ ਦੇ ਕੁਝ ਅਹੁਦੇ ਖਾਲੀ ਪਏ ਸਨ ਉਨਾਂ ਨੂੰ ਪੂਰਾ ਕਰਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ! ਜਿਸ ਵਿੱਚ ਸਰਦਾਰ ਹਰਵਿੰਦਰ ਸਿੰਘ ਭੁੰਗਰਨੀ, ਜੋ ਕਿ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਸਨ ਉਹਨਾਂ ਦੇ ਸਥਾਨ ਤੇ ਪੱਤਰਕਾਰ ਜਸਵੀਰ ਸਿੰਘ ਮੁਖਲਿਆਣਾ ਨੂੰ ਮੇਹਟੀਆਣਾ ਤੋਂ ਪ੍ਰਧਾਨ ਲਗਾਇਆ ਗਿਆ, ਜਨਰਲ ਸਕੱਤਰ ਪਰਮਜੀਤ ਸਿੰਘ, ਜਸਵਿੰਦਰ ਸਿੰਘ ਹੀਰ ਪ੍ਰੈਸ ਸਕੱਤਰ, ਡਾਕਟਰ ਗੋਪੀ ਚੰਦ ਸਹਿ ਸਕੱਤਰ, ਗੁਰਪਾਲ ਸਿੰਘ ਪਰਮਾਰ ਸਹਾਇਕ ਪ੍ਰੈਸ ਸਕੱਤਰ ਆਦ ਨੂੰ ਸਰਬ ਸੰਮਤੀ ਨਾਲ ਅਹੁਦੇ ਦਿੱਤੇ ਗਏ! ਮੀਟਿੰਗ ਵਿੱਚ ਸੂਬਾ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ, ਜਨਰਲ ਸਕੱਤਰ ਅਮਰਜੀਤ ਸਿੰਘ, ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਪਲਾਹਾ, ਵਧੀਕ ਜਨਰਲ ਸਕੱਤਰ ਤਰਸੇਮ ਦੀਵਾਨਾ ਨੇ ਸਾਂਝੇ ਬਿਆਨ ਵਿੱਚ ਨਵੇਂ ਚੁਣੇ ਹੋਏ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਸਾਰੇ ਨਵੇਂ ਚੁਣੇ ਗਏ ਅਹੁਦੇਦਾਰ ਇਮਾਨਦਾਰੀ ਅਤੇ ਵਫਾਦਾਰੀ ਦੇ ਨਾਲ ਆਪਣੇ ਫਰਜ਼ਾਂ ਨੂੰ ਨਿਭਾਉਣਗੇ! ਇੱਕ ਸਵਾਲ ਦੇ ਜਵਾਬ ਵਿੱਚ ਜਗਤਾਰ ਸਿੰਘ ਭੁੰਗਰਨੀ ਨੇ ਆਖਿਆ ਕਿ ਮੀਡੀਆ ਭਾਰਤ ਦਾ ਚੌਥਾ ਥਮ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਥੰਮ ਪ੍ਰਤੀ ਵਫਾਦਾਰ ਰਹਿ ਕੇ ਕੰਮ ਕਰਨ ਦੀ ਲੋੜ ਹੈ! ਮੀਟਿੰਗ ਵਿੱਚ ਪੱਤਰਕਾਰਾਂ ਨੇ ਹਾਈ ਕਮਾਂਡ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਵੀ ਜਾਣੂ ਕਰਵਾਇਆ! ਇਸ ਦੇ ਸਬੰਧ ਵਿੱਚ ਹਾਈ ਕਮਾਂਡ ਨੇ ਵੀ ਇਹਨਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ! ਇਸ ਮੌਕੇ ਸੂਬਾ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ, ਵਧੀਕ ਜਨਰਲ ਸਕੱਤਰ ਤਰਸੇਮ ਦੀਵਾਨਾ, ਸੁਬਾਈ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਪਲਾਹਾ, ਜਨਰਲ ਸਕੱਤਰ ਅਮਰਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ! ਇਸ ਮੌਕੇ ਸਾਰੇ ਮੁੱਖ ਮਹਿਮਾਨਾਂ ਅਤੇ ਨਵੇਂ ਚੁਣੇ ਹੋਏ ਅਹੁਦੇਦਾਰਾਂ ਨੂੰ ਸਰੋਪਾਓ ਦੇ ਕੇ ਸਨਮਾਨਿਤ ਕੀਤਾ! ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਭੁੰਗਰਨੀ, ਚੰਦਰਪਾਲ ਹੈਪੀ ਬਾਬਾ ਮਾਨਾ, ਜਸਵੰਤ ਸਿੰਘ ਜੱਸਾ ਮੁੱਖ ਸੇਵਾਦਾਰ ਦਰਬਾਰ ਪੀਰ ਬਾਬਾ ਲਾਭੇ ਸ਼ਾਹ ਪਿੰਡ ਖਨੌੜਾ,ਗੁਰਪਾਲ ਸਿੰਘ ਪਰਮਾਰ, ਦਿਲਬਾਗ ਸਿੰਘ ਹਾਰਟਾ, ਪਰਮਜੀਤ ਸਿੰਘ, ਇੰਦਰਜੀਤ ਸਿੰਘ, ਡਾਕਟਰ ਗੋਪੀ ਚੰਦ, ਜਸਵਿੰਦਰ ਸਿੰਘ ਹੀਰ, ਆਦ ਪ੍ਰੈਸ ਰਿਪੋਰਟਰ ਹਾਜ਼ਰ ਸਨ!

Leave a Reply

Your email address will not be published. Required fields are marked *