ਪ੍ਰਤਾਪਗੜ੍ਹ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਕੀਤੇ ਬਰਾਮਦ

ਜੈਪੁਰ: 7 ਅਪ੍ਰੈਲ (ਬਿਊਰੋ) ਨਸ਼ਾ ਹਰ ਪਾਸੇ ਦਿਨ ਪ੍ਰਤੀ ਦਿਨ ਆਪਣੇ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਇਹੋ ਜਿਹਾ ਹੀ ਇੱਕ ਮਾਮਲਾ ਰਾਜਸਥਾਨ ਦੇ ਪ੍ਰਤਾਪਗੜ੍ਹ ਉਹ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਇੱਕ ਪੋਲਟਰੀ ਫਾਰਮ ‘ਤੇ ਛਾਪਾ ਮਾਰ ਕੇ ਲਗਭਗ 5 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਅਤੇ ਇਸ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲਿਸ ਸੁਪਰਡੈਂਟ ਵਿਨੀਤ ਕੁਮਾਰ ਬਾਂਸਲ ਨੇ ਸੋਮਵਾਰ ਨੂੰ ਦੱਸਿਆ ਕਿ ਅਰਨੋਦ ਥਾਣਾ ਖੇਤਰ ਵਿੱਚ, ਪੁਲਿਸ ਨੇ ਐਤਵਾਰ ਨੂੰ ਨੋਂਗਵਾ ਵਿੱਚ ਇੱਕ ਪੋਲਟਰੀ ਫਾਰਮ ‘ਤੇ ਛਾਪਾ ਮਾਰਿਆ ਅਤੇ ਇੱਕ ਕਿਲੋ 650 ਗ੍ਰਾਮ ਐਮਡੀ ਡਰੱਗ ਦੇ ਨਾਲ-ਨਾਲ ਤਿੰਨ ਕਿਲੋ 330 ਗ੍ਰਾਮ ‘ਕ੍ਰਿਸਟਲ ਪਾਊਡਰ’ ਅਤੇ ਇਸਨੂੰ ਬਣਾਉਣ ਵਿੱਚ ਵਰਤਿਆ ਜਾਣ ਵਾਲਾ ਇੱਕ ਕਿਲੋ ‘ਚਿੱਟਾ ਪਾਊਡਰ’ ਬਰਾਮਦ ਕੀਤਾ।
