ਐਸੀ ਸਮਾਜ ਅਤੇ ਸਿੱਖ ਕੌਮ ਕਿਸੇ ਦੇ ਬਹਿਕਾਵੇ ਵਿੱਚ ਆਣ ਕੇ
ਆਪਸ ਵਿੱਚ ਦਰਾੜ ਨਾ ਪਾਉਣ : ਕੁਲਵਿੰਦਰ ਸਿੰਘ ਜੰਡਾ

ਹੁਸ਼ਿਆਰਪੁਰ 3 ਅਪ੍ਰੈਲ (ਤਰਸੇਮ ਦੀਵਾਨਾ )ਫਿਲੋਰ ਦੇ ਨੇੜੇ ਪਿੰਡ ਨੰਗਲ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਲੱਗੀ ਮੂਰਤੀ ਤੇ ਖਾਲਿਸਤਾਨੀ ਨਾਅਰੇ ਲਿਖਣ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਿੱਚ ਕੇਂਦਰ ਤੇ ਪੰਜਾਬ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਹਨ ਅਤੇ ਸਰਕਾਰਾ ਅੰਬੇਡਕਰ ਸਾਹਿਬ ਦੇ ਬੁੱਤਾਂ ਦੀ ਸੁਰੱਖਿਆ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋ ਰਹੀਆਂ
ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਸੱਭਿਆਚਾਰ ਸੰਭਾਲ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਡਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ । ਉਹਨਾਂ ਕਿਹਾ ਕੀ ਪਹਿਲਾਂ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ , ਸੰਵਿਧਾਨ ਨੂੰ ਅੱਗ ਲਗਾ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ,ਉਸ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਘਰੋਲ ਵਿਖੇ ਅੰਬੇਡਕਰ ਸਾਹਿਬ ਦੀ ਮੂਰਤੀ ਲਾਉਂਦੇ ਸਮੇਂ ਸ਼ਰਾਰਤੀ ਅਨਸਰਾਂ ਵਲੋ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਨਾਂ ਲਗਾਉਣ ਲਈ ਜੰਮ ਕੇ ਲੜਾਈ ਕੀਤੀ ਗਈ ਜਿੱਥੇ ਕਿ ਆਖਰ ਨੂੰ ਡਾਕਟਰ ਭੀਮ ਰਾਉ ਅੰਬੇਦਕਰ ਜੀ ਦੀ ਮੂਰਤੀ ਬੜੀ ਸ਼ਾਨੋ ਸ਼ੌਕਤ ਨਾਲ ਲਗਾਈ ਗਈ । ਤੇ ਹੁਣ ਫਿਲੌਰ ਦੇ ਨੇੜੇ ਪਿੰਡ ਨੰਗਲ ਵਿੱਚ ਡਾ ਭੀਮ ਰਾਉ ਅੰਬੇਡਕਰ ਸਾਹਿਬ ਦੀ ਮੂਰਤੀ ਉੱਪਰ ਖਾਲਿਸਤਾਨੀ ਨਾਹਰੇ ਲਿਖ ਕੇ ਮਾਹੌਲ ਨੂੰ ਵਿਗਾੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਡਾ ਅੰਬੇਡਕਰ ਸਾਹਿਬ ਪ੍ਰਤੀ ਆਪਣੀ ਮਾੜੀ ਮਾਨਸਿਕਤਾ ਦਾ ਇਜ਼ਹਾਰ ਕੀਤਾ ਸੀ। ਪੰਜਾਬ ਸਰਕਾਰ ਨੇ ਸਾਰੇ ਦਫਤਰਾਂ ਵਿੱਚ ਅੰਬੇਡਕਰ ਸਾਹਿਬ ਦੀ ਫੋਟੋ ਤਾਂ ਲਗਾਈ ਹੋਈ ਹੈ ਪਰ ਕੰਮ ਅੰਬੇਡਕਰ ਸਾਹਿਬ ਦੇ ਸਿਧਾਂਤਾਂ ਦੇ ਉਲਟ ਕੀਤੇ ਜਾ ਰਹੇ ਹਨ। ਉਹਨਾਂ ਸਰਕਾਰਾ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਲਿਆ ਕੇ ਉਸ ਉਪਰ ਸਖਤ ਤੋਂ ਸਖਤ ਕਾਨੂੰਨੀ ਕੀਤੀ ਜਾਵੇ
।
