ਥਾਣਾ ਮਾਡਲ ਟਾਉਨ ਦੀ ਪੁਲਿਸ ਨੇਂ ਪੀ.ਓ ਮੁਨੀਸ਼ ਭਾਟੀਆ ਨੂੰ ਗ੍ਰਿਫਤਾਰ !

ਹੁਸ਼ਿਆਰਪੁਰ 5 ਅਪ੍ਰੈਲ ( ਤਰਸੇਮ ਦੀਵਾਨਾ ) ਸੰਦੀਪ ਮਲਿਕ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਹਦਾਇਤ ਅਤੇ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ( ਤਫਤੀਸ਼ ਅਤੇ ਦੇਵ ਦੱਤ ਸ਼ਰਮਾ ਪੀ ਪੀ ਐਸ ਉਪ ਪੁਲਿਸ ਕਪਤਾਨ (ਸਿਟੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਜਿਲੇ ਦੇ ਪੀ.ਓ. ਨੂੰ ਗ੍ਰਿਫਤਾਰ ਕਰਨ ਚਲਾਈ ਮੁਹਿੰਮ ਤਹਿਤ ਐਸ.ਆਈ. ਗੁਰਸਾਹਿਬ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਅਤੇ ਏ ਐਸ ਆਈ ਦਿਪੰਕਰ ਸਿੰਘ ਸਾਥੀ ਕਰਮਚਾਰੀਆ ਵਲੋ ਥਾਣਾ ਮਾਡਲ ਟਾਊਨ ਵਿੱਚ ਕਥਿਤ ਦੋਸ਼ੀ ਮੁਨੀਸ਼ ਭਾਟੀਆ ਪੁੱਤਰ ਰਾਮ ਲਾਲ ਵਾਸੀ ਮੁਹੱਲਾ ਅਰਾਈਆ ਖਾਨਪੁਰੀ ਗੇਟ
ਜੋ ਕਿ 19 ਅਕਤੂਬਰ 2021 ਤੋ ਪੀ.ਓ. ਚੱਲਿਆ ਆ ਰਿਹਾ ਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
