ਯੂਪੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ,ਸੋਨਭੱਦਰ ਵਿੱਚ ਜਪਤ ਕੀਤੀ 1.10 ਕਰੋੜ ਰੁਪਏ ਦੀ ਨਾਜਾਇਜ਼ ਸ਼ਰਾਬ

ਸੋਨਭੱਦਰ (ਯੂਪੀ): 30 ਮਾਰਚ (ਬਿਊਰੋ) ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿੱਚ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਇੱਕ ਪਿੰਡ ਵਿੱਚ ਇੱਕ ਗੈਸ ਟੈਂਕਰ ਵਿੱਚੋਂ ਵਿਦੇਸ਼ੀ ਸ਼ਰਾਬ ਦੇ 898 ਗੈਰ-ਕਾਨੂੰਨੀ ਡੱਬੇ ਬਰਾਮਦ ਕੀਤੇ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।ਪੁਲਿਸ ਅਧਿਕਾਰੀ ਦੇ ਅਨੁਸਾਰ, ਬਰਾਮਦ ਕੀਤੇ ਗਏ ਡੱਬਿਆਂ ਵਿੱਚ 10,776 ਬੋਤਲਾਂ ਵਿੱਚ ਕੁੱਲ 80,006.4 ਲੀਟਰ ਸ਼ਰਾਬ ਸੀ, ਜਿਸਦੀ ਕੁੱਲ ਕੀਮਤ ਲਗਭਗ 1.10 ਕਰੋੜ ਰੁਪਏ ਦੱਸੀ ਜਾਂਦੀ ਹੈ।ਵਧੀਕ ਪੁਲਿਸ ਸੁਪਰਡੈਂਟ ਤ੍ਰਿਭੁਵਨ ਨਾਥ ਤ੍ਰਿਪਾਠੀ ਨੇ ਐਤਵਾਰ ਨੂੰ ਦੱਸਿਆ ਕਿ ਪੁੱਛਗਿੱਛ ਕਰਨ ‘ਤੇ ਡਰਾਈਵਰ ਨੇ ਦੱਸਿਆ ਕਿ ਉਹ ਸ਼ਰਾਬ ਜਲੰਧਰ ਤੋਂ ਝਾਰਖੰਡ ਦੇ ਰਾਂਚੀ ਲੈ ਕੇ ਜਾ ਰਿਹਾ ਸੀ।
ਪੁਲਿਸ ਨੇ ਟੈਂਕਰ ਡਰਾਈਵਰ ਜਗਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਰਾਜਸਥਾਨ ਦੇ ਬਲੋਤਰਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
