ਵੀਰਵਾਰ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 19.5 ਡਿਗਰੀ ਸੈਲਸੀਅਸ, ਫ਼ਰਵਰੀ ਮਹੀਨੇ ਦੀ ਸਭ ਤੋਂ ਗਰਮ ਰਾਤ ਕੀਤੀ ਗਈ ਰਿਕਾਰਡ, ਆਈਐਮਡੀ

ਵੀਰਵਾਰ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 19.5 ਡਿਗਰੀ ਸੈਲਸੀਅਸ, ਫ਼ਰਵਰੀ ਮਹੀਨੇ ਦੀ ਸਭ ਤੋਂ ਗਰਮ ਰਾਤ ਕੀਤੀ ਗਈ ਰਿਕਾਰਡ, ਆਈਐਮਡੀ

ਨਵੀਂ ਦਿੱਲੀ: 27 ਫਰਵਰੀ (ਬਿਊਰੋ) ਦਿੱਲੀ ਵਿੱਚ 74 ਸਾਲਾਂ ਬਾਅਦ ਫਰਵਰੀ ਮਹੀਨੇ ਦੀ ਇਨੀ ਗਰਮ ਰਾਤ ਦਰਜ ਕੀਤੀ ਗਈ ਹੈ।ਵੀਰਵਾਰ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 19.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ 74 ਸਾਲਾਂ ਵਿੱਚ ਫਰਵਰੀ ਮਹੀਨੇ ਵਿੱਚ ਸਭ ਤੋਂ ਵੱਧ ਰਾਤ ਦਾ ਤਾਪਮਾਨ ਹੈ। ਸਫ਼ਦਰਜੰਗ ਮੌਸਮ ਸਟੇਸ਼ਨ ‘ਤੇ ਦਰਜ ਕੀਤਾ ਗਿਆ ਇਹ ਘੱਟੋ-ਘੱਟ ਤਾਪਮਾਨ (19.5) 1951 ਤੋਂ 2025 ਦੇ ਵਿਚਕਾਰ ਫਰਵਰੀ ਦੇ ਮਹੀਨੇ ਵਿੱਚ ਸਭ ਤੋਂ ਵੱਧ ਹੈ। ਭਾਰਤ ਮੌਸਮ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ।ਆਈਐਮਡੀ ਨੇ ਕਿਹਾ, “ਅੱਜ 27 ਫਰਵਰੀ 2025 ਨੂੰ ਸਫਦਰਜੰਗ ਵਿਖੇ ਘੱਟੋ-ਘੱਟ ਤਾਪਮਾਨ 19.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।” ਇਹ 1951 ਤੋਂ 2025 ਦੇ ਵਿਚਕਾਰ ਸਫਦਰਜੰਗ ਵਿਖੇ ਫਰਵਰੀ ਦੇ ਮਹੀਨੇ ਵਿੱਚ ਦਰਜ ਕੀਤਾ ਗਿਆ ਸਭ ਤੋਂ ਵੱਧ ਘੱਟੋ-ਘੱਟ ਤਾਪਮਾਨ ਹੈ, ਯਾਨੀ ਕਿ 74 ਸਾਲਾਂ ਵਿੱਚ ਸਭ ਤੋਂ ਗਰਮ ਰਾਤ।

Leave a Reply

Your email address will not be published. Required fields are marked *