ਆਪ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਉੱਪਰ ਲੱਖਾਂ ਰੁਪਏ ਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਵੇਚਣ ਦੇ ਲੱਗੇ ਦੋਸ਼

ਭਵਾਨੀਗੜ੍ਹ (ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਰੰਗਲਾ ਪੰਜਾਬ ਬਣਾਉਣ ਦੀ ਜੋ ਗੱਲ ਕਹੀ ਗਈ ਸੀ ਪਰ ਆਮ ਆਦਮੀ ਪਾਰਟੀ ਆਪਣੇ ਇਸ ਕੀਤੇ ਵਾਧੇ ਤੇ ਖਰੀ ਨਹੀਂ ਉੱਤਰ ਰਹੀ। ਆਮ ਆਦਮੀ ਪਾਰਟੀ ਦੇ ਲੀਡਰ ਹੀ ਪੰਜਾਬ ਵਿਚ ਭਰਿਸ਼ਟਾਚਾਰ ਨੂੰ ਬੜਾਵਾ ਦੇ ਰਹੇ ਹਨ। ਇਹੋ ਜਿਹਾ ਇੱਕ ਮਾਮਲਾ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਜੋ ਕਿ ਮੁੱਖ ਮੰਤਰੀ ਸਾਹਿਬ ਦੇ ਜਿਲ੍ਹੇ ਸੰਗਰੂਰ ਦੇ ਅਧੀਨ ਆਉਂਦੀ ਹੈ ਉਸ ਉੱਪਰ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਵੇਚਣ ਦੇ ਸਬੰਧੀ ਲੱਗੇ ਦੋਸ਼ ਸਾਹਮਣੇ ਆਏ ਹਨ ਘਟਨਾ ਇਹ ਹੋਈ ਕਿ ਟਰੱਕ ਯੂਨੀਅਨ ਭਵਾਨੀਗੜ੍ਹ ਦੀ ਪ੍ਰਧਾਨਗੀ ਦੇ ਸਬੰਧ ਵਿੱਚ ਨਰਿੰਦਰ ਕੌਰ ਭਰਾਜ ਅਤੇ ਉਸਦੇ ਪਤੀ ਵੱਲੋਂ ਮਨਜੀਤ ਸਿੰਘ ਕਾਕਾ ਫਗੂ ਵਾਲਾ ਨੂੰ 30 ਲੱਖ ਰੁਪਏ ਦੀ ਰਿਸ਼ਵਤ ਦੇਣ ਲਈ ਕਿਹਾ ਤੇ ਵਿਸ਼ਵਾਸ ਦਵਾਇਆ ਕਿ ਤੁਹਾਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾ ਦਿੱਤਾ ਜਾਵੇਗਾ। ਪਰ ਉਸ ਤੋਂ ਅਗਲੇ ਦਿਨ ਹੀ ਵਿੱਕੀ ਬਾਜਵਾ ਨਾਮ ਦਾ ਵਿਅਕਤੀ ਨਰਿੰਦਰ ਕੌਰ ਭਰਾਜ ਨੂੰ 55 ਲੱਖ ਰੁਪਏ ਦੇ ਦਿੰਦਾ ਹੈ ਇਸ ਤੋਂ ਬਾਅਦ ਨਰਿੰਦਰ ਕੌਰ ਭਰਾਜ ਆਪਣੇ ਕਰੀਬੀ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਮਨਜੀਤ ਸਿੰਘ ਕਾਕਾ ਫਗੂ ਵਾਲਾ ਕੋਲ ਭੇਜਦੀ ਹੈ ਤੇ ਉਸਨੂੰ ਦੱਸਿਆ ਜਾਂਦਾ ਹੈ ਕਈ ਵਾਰ ਤੁਹਾਨੂੰ ਪ੍ਰਧਾਨਗੀ ਨਹੀਂ ਮਿਲੇਗੀ। ਤਾਂ ਮਨਜੀਤ ਸਿੰਘ ਕਾਕਾ ਨੇ ਉਹਨਾਂ ਨੂੰ ਕਿਹਾ ਕਿ ਮੈਨੂੰ ਮੇਰੇ 30 ਲੱਖ ਰੁਪਏ ਵਾਪਸ ਕਰੋ ਨਹੀਂ ਮੈਂ ਇਹ ਗੱਲ ਜੱਗ ਜਾਹਰ ਕਰ ਦੇਵਾਂਗਾ। ਤਾਂ ਉਨਾਂ ਵੱਲੋਂ 30 ਲੱਖ ਰੁਪਆ ਮਨਜੀਤ ਸਿੰਘ ਫੱਗੂਵਾਲਾ ਨੂੰ ਵਾਪਸ ਕਰ ਦਿੱਤਾ ਗਿਆ। ਜਦੋਂ ਪੈਸੇ ਵਾਪਸ ਕੀਤੇ ਗਏ ਤਾਂ ਮਨਜੀਤ ਸਿੰਘ ਫੱਗੂਵਾਲਾ ਵੱਲੋਂ ਉਨਾਂ ਦੀ ਇੱਕ ਵੀਡੀਓ ਬਣਾਈ ਗਈ ਜਿਸ ਵਿੱਚ ਇਹ ਕਿਹਾ ਗਿਆ ਕਿ ਆਪਣਾ ਕੰਮ ਪੂਰ ਨਹੀਂ ਚੜਿਆ ਤਾਂ ਕੋਈ ਗੱਲ ਨਹੀਂ ਪਰ ਮੇਰੇ ਪੈਸੇ ਵਾਪਸ ਆ ਗਏ ਉਸ ਤੋਂ ਬਾਅਦ ਨਰਿੰਦਰ ਕੌਰ ਭਰਾਜ ਅਤੇ ਉਸਦੇ ਪਤੀ ਅਤੇ ਗੁਰਪ੍ਰੀਤ ਸਿੰਘ ਵੱਲੋਂ ਲਗਾਤਾਰ ਮਨਜੀਤ ਸਿੰਘ ਕਾਕਾ ਫੱਗੂਵਾਲਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਤੇ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਇਹ ਆਇਆ ਕਿ ਮਨਜੀਤ ਸਿੰਘ ਕਾਕਾ ਫੱਗੂਵਾਲਾ ਵੱਲੋਂ ਲਾਈਵ ਹੋ ਕੇ ਇਹ ਸਾਰਾ ਕੁਝ ਲੋਕਾਂ ਨੂੰ ਦੱਸਿਆ ਗਿਆ ਤੇ ਮਨਜੀਤ ਸਿੰਘ ਕਾਕਾ ਫੱਗੂ ਵਾਲਾ ਵੱਲੋਂ ਜਹਰੀਲੀ ਦਵਾਈ ਨਿਗਲ ਕੇ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਸਮੇਂ ਉਹ ਅਮਰ ਹਸਪਤਾਲ ਵਿੱਚ ਜਿਹੜੇ ਇਲਾਜ ਹੈ ਇਸ ਤੋਂ ਇਲਾਵਾ ਬੀਬੀ ਨਰਿੰਦਰ ਕੌਰ ਭਰਾਜ ਜੋ ਹਮੇਸ਼ਾ ਸੱਚ ਹੱਕ ਦੀ ਗੱਲ ਉੱਪਰ ਪਹਿਰਾ ਦੇਣ ਦੀ ਗੱਲ ਕਰਦੀ ਹੈ ਉਸ ਦਾ ਅਜਿਹਾ ਚਿਹਰਾ ਲੋਕਾਂ ਸਾਹਮਣੇ ਆਉਣਾ ਆਮ ਆਦਮੀ ਪਾਰਟੀ ਦੀ ਦਿਨੋ ਦਿਨ ਗਿਰਦੀ ਮਿਆਰ ਨੂੰ ਸਹੀ ਠਹਿਰਾਉਂਦਾ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਧਾਇਕ ਜੋ ਪਹਿਲਾਂ ਵੀ ਰਿਸ਼ਵਤ ਦੇ ਮਾਮਲਿਆਂ ਵਿੱਚ ਫੜੇ ਜਾ ਚੁੱਕੇ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਪੰਜਾਬ ਇਹਨਾਂ ਨੂੰ ਬਦਲਾ ਲਈ ਲੈ ਕੇ ਆਇਆ ਸੀ ਉਹੀ ਪੰਜਾਬ ਹੁਣ ਕਹਿ ਰਿਹਾ ਹੈ ਕਿ ਇਹ ਬਦਲਾਵ ਬੌਂਦਲ ਗਿਆ ਹੈ ਪਰ ਆਉਣ ਵਾਲੇ ਸਮੇਂ ਵਿੱਚ ਵੋਟਾਂ ਦੌਰਾਨ ਲੋਕਾਂ ਵੱਲੋਂ ਇਹਨਾਂ ਗੱਲਾਂ ਨੂੰ ਲੈ ਕੇ ਸਵਾਲ ਜਵਾਬ ਜਰੂਰ ਕੀਤੇ ਜਾਣਗੇ ਤਾਂ ਦੇਖੋ ਆਉਣ ਵਾਲਾ ਸਮਾਂ ਕੀ ਰੰਗ ਲਿਆਉਂਦਾ ਹੈ।
