ਜਲੰਧਰ ਅੰਮ੍ਰਿਤ ਵੇਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ) ਗੋਲਡਨ ਐਵਨਿਊ ਮਕਸੂਦਾ ਵਿਖੇ ਸੰਗਤਾਂ ਦੇ ਪੈਰਾਂ ਵਿੱਚ ਫਸੀ ਚਾਈਨਾ ਡੋਰ : ਅਵਤਾਰ ਸਿੰਘ ਮਾਧੋ ਪੁਰੀ

ਜਲੰਧਰ ਅੰਮ੍ਰਿਤ ਵੇਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ) ਗੋਲਡਨ ਐਵਨਿਊ ਮਕਸੂਦਾ ਵਿਖੇ ਸੰਗਤਾਂ ਦੇ ਪੈਰਾਂ ਵਿੱਚ ਫਸੀ ਚਾਈਨਾ ਡੋਰ : ਅਵਤਾਰ ਸਿੰਘ ਮਾਧੋ ਪੁਰੀ

ਜਲੰਧਰ: ਮਕਸੂਦਾ 3 ਫਰਵਰੀ (ਅਵਤਾਰ ਸਿੰਘ ਮਾਧੋ ਪੁਰੀ) ਅੱਜ ਅੰਮ੍ਰਿਤ ਵੇਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ ਗੋਲਡਨ ਐਵਨਿਊ ਮਕਸੁਦਾਂ ਜਲੰਧਰ ਵਿਖੇ ਹਰ ਰੋਜ ਦੀ ਤਰਾਂ ਅੰਮ੍ਰਿਤ ਵੇਲੇ ਸੰਗਤਾਂ ਦਰਸ਼ਨ ਕਰਨ ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਪਰ ਅੰਮ੍ਰਿਤ ਵੇਲੇ ਸੰਗਤਾਂ ਵੱਲੋਂ ਜਾਣਕਾਰੀ ਦੇਂਦੇ ਹੋਏ ਦੱਸਿਆ ਗਿਆ ਕਿ ਚਾਇਨਾ ਡੋਰ ਸਾਡੇ ਪੈਰਾਂ ਵਿੱਚ ਫੱਸ ਗਈ ਪਰ ਜਦੋਂ ਸਾਨੂੰ ਗੁਰਦੁਆਰਾ ਸਾਹਿਬ ਅੰਦਰ ਬੈਠਿਆਂ ਮਹਿਸੂਸ ਹੋਣ ਲੱਗਾ ਤਾਂ ਪਤਾ ਚੱਲਿਆ ਕਿ ਇਹ ਚਾਈਨਾ ਡੋਰ ਹੈ। ਸੰਗਤਾਂ ਵੱਲੋਂ ਚਾਇਨਾ ਡੋਰ ਇੱਕਠੀ ਕਰਕੇ ਪ੍ਰੈੱਸ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ

।ਇਸ ਚਾਈਨਾ ਡੋਰ ਨਾਲ ਪਹਿਲਾਂ ਵੀ ਵੱਖ ਵੱਖ ਥਾਵਾਂ ਤੇ ਘਟਨਾਵਾਂ ਵਾਪਰੀਆ ਸਨ। ਜਿਸ ਨੂੰ ਵੱਖ ਵੱਖ ਯੂ ਟਿਊਬ ਚੈਨਲ ਦੇ ਰਾਹੀਂ ਪ੍ਰਸ਼ਾਸਨ ਨੂੰ ਦੱਸਿਆ ਵੀ ਗਿਆ ਪਰ ਸਰਕਾਰਾ ਵੱਲੋਂ ਕੀਤੇ ਗਏ ਸਾਰੇ ਪ੍ਰਬੰਧ ਖੋਖਲੇ ਨਜ਼ਰ ਆ ਰਹੇ ਹਨ। ਚਾਈਨਾ ਡੋਰ ਵੇਚਣ ਵਾਲੇ ਕਾਨੂੰਨ ਨੂੰ ਟਿੱਚ ਵੀ ਨੀ ਜਾਣਦੇ ਆਖਿਰ ਕਿਸ ਦੀ ਸ਼ਹਿ ਤੇ ਵੇਚੀ ਜਾ ਰਹੀ ਹੈ ਸ਼ਰੇਆਮ ਚਾਈਨਾ ਡੋਰ, ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਚਾਈਨਾ ਡੋਰ ਵੇਚਣ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *