ਜੈਤੇਵਾਲੀ ਦੀ ਪੰਚਾਇਤ ਨੇ ਸ਼ੁਰੂ ਕੀਤੇ ਵਿਕਾਸ ਕੰਮ-ਰਾਜ ਕੁਮਾਰ ਅਰੋੜਾ

ਜਲੰਧਰ 28 ਜਨਵਰੀ (ਸੁਨੀਲ) ਨਜ਼ਦੀਕੀ ਪਿੰਡ ਜੈਤੇਵਾਲੀ ਦੀ ਨਵੀਂ ਚੁਣੀ ਗਈ ਸਮੂਹ ਗ੍ਰਾਮ ਪੰਚਾਇਤ ਵਲੋਂ ਚਾਰਜ ਲੈਣ ਅਤੇ ਪ੍ਮਾਤਮਾ ਦਾ ਓਟ ਆਸਰਾ ਲੈਣ ਤੋਂ ਬਾਦ ਹੁਣ ਪੁਰਾਣੀ ਪੰਚਾਇਤ ਤੋਂ ਚਾਰਜ ਲੈ ਕੇ ਪਿੰਡ ਦੇ ਵਿਕਾਸ ਕੰਮਾਂ ਦਾ ਅੱਜ ਕੀਤਾ ਉਦਘਾਟਨ ਇਸ ਸਬੰਧੀ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਇਸ ਵਾਰ ਦੀਆਂ ਪੰਚਾਇਤੀ ਚੋਣਾ ਦੇ ਦੋ ਪਾਸੀ ਮੁਕਾਬਲੇ ਵਿੱਚ ਭਾਰੀ ਜਿੱਤਾ ਪ੍ਰਾਪਤ ਕਰਨ ਵਾਲੀ ਸਾਬਕਾ ਸਰਪੰਚ ਤਰਸੇਮ ਲਾਲ ਪਵਾਰ ਦੀ ਪੰਚਾਇਤ ਨੇ ਭਾਰੀ ਸਹਿਯੋਗ ਦੇ ਕੇ ਇੱਕ ਤਰਫਾ ਹੀ ਜਿੱਤ ਦਿਵਾਈ ਸੀ। ਉਨ੍ਹਾਂ ਵਲੋਂ ਕੀਤੇ ਗਏ ਵਾਅਦੇ ਅਨੁਸਾਰ ਹੀ ਸਮੂਹ ਗ੍ਰਾਮ ਪੰਚਾਇਤ ਵਾਲੀ ਪੰਚਾਇਤ ਦੀ ਸਰਪੰਚ ਸਮਿੱਤਰੀ ਦੇਵੀ ਨੇ ਅੱਜ ਚਾਰਜ ਲੈਣ ਤੋਂ ਬਾਦ ਪਿੰਡ ਦੇ ਵਿਕਾਸ ਕੰਮ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਪੰਚਾਇਤ ਵਲੋਂ ਬਿਨਾ ਕਿਸੇ ਭੇਦਭਾਵ ਦੇ ਹੀ ਵਿਕਾਸ ਕੰਮ ਕਰਵਾਏ ਜਾਣਗੇ।ਇਸ ਮੋਕੇ ਉਨ੍ਹਾਂ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮੰਗਤ ਰਾਮ ਮੈਹਿਮੀ ਜੀ, ਪੰਚ ਅਮਿਤ ਪਵਾਰ, ਪੰਚ ਵਿਨੋਦ ਕੁਮਾਰ, ਪੰਚ ਰੇਸ਼ਮ ਲਾਲ, ਪੰਚ ਜਸਵਿੰਦਰ ਸਿੰਘ, ਪੰਚ ਊਸ਼ਾ ਰਾਣੀ, ਪੰਚ ਅਮਨਦੀਪ ਕੋਰ, ਪੰਚ ਮੀਨਾ ਰਾਣੀ, ਪੰਚ ਸੁਖਵਿੰਦਰ ਕੁਮਾਰ, ਸਕੱਤਰ ਰਾਮ ਰਤਨ ਡਾ. ਥੀ.ਆਰ. ਅੰਬੇਡਕਰ ਨੌਜਵਾਨ ਸਭਾ, ਸਿਵਸੈਨਾ ਸਟਾਰ ਫੋਰਸ ਦੇ ਨੌਜਵਾਨ ਆਗੂ ਗੌਰਵ ਕੁਮਾਰ ਅਰੋੜਾ, ਸੁਰਿੰਦਰ ਸਿੰਘ ਜਿੰਦੂ, ਬਲਵੀਰ ਮੈਹਿਮੀ ਆਦਿ ਨੇ ਵਿਸੇਸ ਤੋਰ ਤੇ ਸਿਰਕਤ ਕਰਦੇ ਹੋਏ ਆਪਣਾ ਪੂਰਾ ਸਹਿਯੋਗ ਦਿੱਤਾ।
