ਵਿਅਕਤੀ ਦੀ ਤਲਾਸ਼ੀ ਲੈਣ ਮਗਰੋਂ 11.70 ਚਿੱਟਾ ਕੀਤਾ ਬਰਾਮਦ


12 First Information contents
(ਵੇਰਵਾ):
N.C.R.B (ਐਨ.ਸੀ.ਆਰ.ਬੀ)
11.F.- (ਆਈ.ਆਈ.ਐਫ.-I)
ਨਕਲ ਚੁੱਕਾ,ਮੁੱਖ ਅਫਸਰ ਸਾਹਿਬ,ਥਾਣਾ ਸਦਰ ਖਰੜ,ਜੇ ਹਿੰਦ,ਅੱਜ ਮਨ ASI ਸਮੇਤ ASI ਭੁਪਿੰਦਰ ਸਿੰਘ 206/SASN,H
ਸੰਜੀਵ ਕੁਮਰ 762/SASN,ਸਿਪਾਹੀ ਜਗਦੀਮ ਖਾਨ 2044SASN ਦੇ ਬਾ ਸਵਾਰੀ ਸਰਕਾਰੀ ਗੱਡੀ ਨੰਬਰ PB 65 AN 3663 ਡਰਾਇਵਰ ASI ਦਾਲਾ ਮਸੀਹ ਦੇ ਸਮੇਤ ਤਫਤੀਸ਼ੀ ਕਿੱਟ,ਪਰਸਨਲ ਲੈਪਟਾਪ,ਪ੍ਰਿੰਟਰ ਦੇ ਬਾ ਸਿਲਸਿਲਾ ਗਸ਼ਤ ਥਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਘੜੂੰਆਂ ਤੋਂ ਬੱਤਾ ਰੋਡ ਕੁਲਦੀਪ ਸਿੰਘ ਦੀ ਮੋਟਰ ਪਾਸ ਮੌਜੂਦ ਸੀ ਤਾਂ ਵਕਤ ਕਰੀਬ 06.30 PM ਦੇ ਇੱਕ ਮੋਨਾ ਵਿਅਕਤੀ ਘੜੂੰਆਂ ਸਾਈਡ ਤੋਂ ਪੈਦਲ ਤੁਰਿਆ ਆ ਰਿਹਾ ਸੀ ਜਿਸਨੂੰ ਮਨ ASI ਨੇ ਸ਼ੱਕ ਦੇ ਬਿਨਾਹ ਪਰ ਰੋਕ ਕੇ ਨਾਮ ਪਤਾ
ਪੁੱਛਿਆ,ਜਿਸਨੇ ਆਪਣਾ ਨਾਮ ਹਰਦੀਪ ਸਿੰਘ @ ਦੀਪਾ S/O ਸੁਖਵਿੰਦਰ ਸਿੰਘ RIO ਪਿੰਡ ਬਲੂਰ PS ਕੁਲਗੜੀ ਤਹਿ/ਜਿਲ੍ਹਾ
ਫਿਰੋਜਪੁਰ ਦੱਸਿਆ। ਜਿਸਨੂੰ ਮਨ ASI ਨੇ ਆਪਣੇ ਨਾਮ,ਰੈਂਕ ਅਤੇ ਤਾਇਨਾਤੀ ਦੱਸ ਕੇ ਦੱਸਿਆ ਕਿ ਤੇਰੇ ਪਾਸ ਕੋਈ ਨਸ਼ੀਲਾ ਪਦਾਰਥ
ਹੋਣ ਦਾ ਸ਼ੱਕ ਹੈ।ਜਿਸਨੂੰ ਕਾਨੂੰਨੀ ਹੱਕ 50(1) NDPS ACT ਦਾ ਨੋਟਿਸ ਦੇ ਕੇ ਜਾਣੂੰ ਕਰਾਇਆ।ਨੋਟਿਸ ਪਰ ਹਰਦੀਪ ਸਿੰਘ ਨੇ
ਆਪਣੇ ਦਸਤਖ ਕੀਤੇ ਅਤੇ ਗਵਾਹਾਂ ਦੀ ਸਹੀ ਪੁਆਈ ਗਈ। ਫਿਰ ਹਰਦੀਪ ਸਿੰਘ ਨੂੰ ਦੱਸਿਆ ਗਿਆ ਕਿ ਤੇਰੀ ਤਲਾਸ਼ੀ ਲੈਣੀ ਬਣਦੀ
ਹੈ ਪਰ ਆਪ ਨੂੰ ਕਾਨੂੰਨ ਮੁਤਾਬਿਕ ਪੂਰਾ ਹੱਕ ਹੈ ਕਿ ਆਪ ਆਪਣੀ ਤਲਾਸ਼ੀ ਕਿਸੇ ਮੈਜਿਸਟ੍ਰੇਟ ਸਾਹਿਬ ਜਾਂ ਗਜਟਡ ਅਫਸਰ ਪਾਸੋਂ
ਕਰਾਉਣੀ ਚਾਹੁੰਦਾ ਹੈ ਤਾਂ ਉਨ੍ਹਾਂ ਵਿਚੋਂ ਕਿਸੇ ਨੂੰ ਮੌਕਾ ਪਰ ਬੁਲਾਇਆ ਜਾ ਸਕਦਾ ਹੈ ਜਾਂ ਆਪ ਨੂੰ ਉਨ੍ਹਾਂ ਪਾਸ ਲਿਜਾਇਆ ਜਾ ਸਕਦਾ ਹੈ। ਜਿਸ ਨੇ ਕੁਝ ਦੇਰ ਸੋਚ ਕੇ ਕਿਹਾ ਕਿ ਮੈਂ ਆਪਣੀ ਤਲਾਸ਼ੀ ਕਿਸੇ ਮੈਜਿਸਟ੍ਰੇਟ ਜਾਂ ਗਜਟਡ ਅਫਸਰ ਪਾਸੋਂ ਨਹੀਂ ਕਰਾਉਣੀ ਤੁਸੀਂ ਹੀ ਮੇਰੀ ਤਲਾਸ਼ੀ ਕਰ ਸਕਦੇ ਹੋ। ਜਿਸ ਤੇ ਹਰਦੀਪ ਸਿੰਘ ਦਾ ਫਰਦ ਸਹਿਮਤੀ ਬਿਆਨ ਲਿਖਿਆ ਗਿਆ। ਜਿਸ ਪਰ ਹਰਦੀਪ ਸਿੰਘ ਨੇ ਆਪਣੇ
ਦਸਤਖ ਕੀਤੇ ਤੇ ਗਵਾਹਾਂ ਦੀ ਸਹੀ ਪਾਈ। ਫਿਰ ਹਰਦੀਪ ਸਿੰਘ ਦੀ ਹਸਬ ਜਾਬਤਾ ਤਲਾਸ਼ੀ ਕੀਤੀ ਗਈ। ਜਿਸਦੀ ਤਲਾਸ਼ੀ ਕਰਨ ਪਰ
ਉਸਦੀ ਪਹਿਨੀ ਹੋਈ ਪੇਂਟ ਦੀ ਸੱਜੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਿਫਾਫੇ ਵਿੱਚ ਹੈਰੋਇਨ ਚਿੱਟਾ ਬ੍ਰਾਮਦ ਹੋਇਆ। ਜਿਸਦਾ
ਕੰਪਿਊਟਰਾਈਜ ਕੰਡੇ ਨਾਲ ਵਜਨ ਕਰਨ ਤੇ 11.70 ਗ੍ਰਾਮ ਹੋਇਆ। ਬ੍ਰਾਮਦ ਹੈਰੋਇਨ/ਚਿੱਟਾ ਨੂੰ ਸਮੇਤ ਲਿਫਾਫੀ ਇੱਕ ਪਲਾਸਟਿਕ ਦੀ
ਡੱਬੀ ਵਿੱਚ ਪਾ ਕੇ ਪੁਲੰਦਾ ਤਿਆਰ ਕੀਤਾ। ਪੁਲੰਦੇ ਨੂੰ ਆਪਣੀ ਮੋਹਰ ਅੱਖਰੀ KS ਇੱਕ ਮੋਹਰ ਨਾਲ ਸਰਬਮੋਹਰ ਕੀਤਾ। ਨਮੂਨਾ ਮੋਹਰ
ਅੱਡ ਤਿਆਰ ਕੀਤੀ। ਮੋਹਰ ਬਾਅਦ ਵਰਤੋਂ ਹਵਾਲੇ ASI ਭੁਪਿੰਦਰ ਸਿੰਘ ਦੇ ਕੀਤੀ।ਹਰਦੀਪ ਸਿੰਘ @ ਦੀਪਾ S/O ਸੁਖਵਿੰਦਰ ਸਿੰਘ
ਉਕਤ ਨੇ ਆਪਣੇ ਕਬਜੇ ਵਿੱਚ ਹੈਰੋਇਨ/ਚਿੱਟਾ ਵਜਨੀ 11.70 ਗ੍ਰਾਮ ਰੱਖ ਕੇ ਜੁਰਮ 21-61-85 NDPS ACT ਦਾ ਕੀਤਾ ਹੈ।
ਲਿਹਾਜਾ ਰੁੱਕਾ ਹਜਾ ਲਿਖ ਕੇ ਬ੍ਰਾਏ ਦਾਇਰੀ ਮੁੱਕਦਮਾ ਬਰਖਿਲਾਫ ਹਰਦੀਪ ਸਿੰਘ ਉਕਤ ਦੇ ਬਾ ਜੁਰਮ ਉਕਤ ਹੱਥੀ CT ਜਗਦੀਪ
ਖਾਨ 2044/SASN ਦੇਕਰ ਦਰਜ ਰਜਿਸਟਰ ਕਰਾਉਣ ਲਈ ਥਾਣਾ ਸਦਰ ਖਰੜ ਘੱਲਦਾ ਹਾਂ। ਮੁੱਕਦਮਾ ਦਰਜ ਕਰਕੇ ਨੰਬਰ
ਫਾਇਲ ਤੋਂ ਜਾਣੂੰ ਕੀਤਾ ਜਾਵੇ। ਸਪੇਸ਼ਲ ਰਿਪੋਰਟਾਂ ਜਾਰੀ ਕੀਤੀਆਂ ਜਾਣ। ਬਾਲਾਤਰ ਅਫਸਰਾਂ ਅਤੇ ਕੰਟਰੋਲ ਰੂਮ ਨੂੰ ਬਜਰੀਆ
ਵਾਇਰਲਸ ਇਤਲਾਹ ਦਿੱਤੀ ਜਾਵੇ। ਮਨ ASI ਸਮੇਤ ਸਾਥੀ ਕਰਮਚਾਰੀਆਂ ਦੇ ਬਰ ਮੌਕਾ ਤਫਤੀਸ਼ ਹਾਂ। ਬਾਹੱਦ – ਘੜੂੰਆਂ ਤੋਂ ਬੱਤਾ ਰੋਡ,ਨੇੜੇ ਕੁਲਦੀਪ ਸਿੰਘ ਦੀ ਮੋਟਰ,ਸਮਾਂ -07.10 PM,ਕਮਲਜੀਤ ਸਿੰਘ ਏ ਐਸ ਆਈ,ਥਾਣਾ ਘੜੂੰਆਂ,ਮਿਤੀ 05/01/2025 ਰੁੱਕਾ ਹਜਾ ਮੌਸੂਲ ਹੋਣ ਤੇ ਮੁਕੱਦਮਾ ਉਕਤ ਬਾ ਜੁਰਮ ਉਕਤ ਬਰਖਿਲਾਫ ਉਕਤ ਦੇ ਦਰਜ ਰਜਿਸਟਰ ਕਰਕੇ ਤਕਮੀਲ ਪੜਤ ਪੂਰੀ ਹੋਈ।ਨਕਲਾਤ ਐਫ ਆਈ ਆਰਜ਼ ਬਤੌਰ ਸਪੈਸਲ ਰਿਪੋਰਟਾ ਰਾਹੀ ਡਾਕ ਇਲਾਕਾ ਮਜਿਸਟਰੇਟ ਸਾਹਿਬ ਖਰੜ ਅਤੇ ਅਫਸਰਾਨ ਬਾਲਾ ਦੀ ਸੇਵਾ ਵਿੱਚ ਘੱਲੀਆ ਜਾਣਗੀਆ|ਇੰਚਾਰਜ਼ ਕੰਟਰੋਲ ਰੂਮ ਐਸ ਏ ਐਸ ਨਗਰ ਨੂੰ ਰਾਹੀਂ ਟੈਲੀਫੋਨ ਇਤਲਾਹ ਦਿੱਤੀ ਜਾ ਰਹੀ
ਹੈ|ਅਸਲ ਰੁੱਕਾ ਅਤੇ FIR ਅਗਲੀ ਤਫਤੀਸ਼ ਲਈ ਹੱਥੀਂ ਅਰਿੰਦਾ ਸਿਪਾਹੀ ਜਗਦੀਪ ਖਾਨ 2044/ਮੋਹਾਲੀ ਦੇ ਦੇਕਰ ਨਿੱਜਦ ਤਫਤੀਸੀ
ਅਫਸਰ ਪਾਸ ਭੇਜਿਆ ਜਾ ਰਿਹਾ ਹੈ।ਰਿਕਾਰਡ ਪੂਰਤੀ ਕੀਤੀ ਜਾ ਰਹੀ ਹੈ।
