ਡਾਕਟਰ ਮਨਮੋਹਨ ਸਿੰਘ ਵਿਸ਼ਵ ਰਾਜਨੇਤਾ ਦੇ ਜਾਣ ਨਾਲ ਦੇਸ਼ ਨੂੰ ਵੱਡਾ ਘਾਟਾ ਪਿਆ:ਵਿਜੇ ਸ਼ਰਮਾ ਟਿੰਕੂ 

ਡਾਕਟਰ ਮਨਮੋਹਨ ਸਿੰਘ ਵਿਸ਼ਵ ਰਾਜਨੇਤਾ ਦੇ ਜਾਣ ਨਾਲ ਦੇਸ਼ ਨੂੰ ਵੱਡਾ ਘਾਟਾ ਪਿਆ:ਵਿਜੇ ਸ਼ਰਮਾ ਟਿੰਕੂ 

ਖਰੜ 27 ਦਸੰਬਰ(ਬਿਊਰੋ )

 

ਪ੍ਰਧਾਨ ਪੰਜਾਬ ਪ੍ਰਦੇਸ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਨਿਰਦੇਸ਼ ਅਨੁਸਾਰ , ਸਮੂਹ ਕਾਂਗਰਸੀ ਆਗੂ ਸਾਹਿਬਾਨਾਂ ਅਤੇ ਵਰਕਰ ਸਾਹਿਬਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ, ਬੇਮਿਸਾਲ ਅਰਥ ਸ਼ਾਸਤਰੀ, ਬੇਦਾਗ ਸ਼ਖਸ਼ੀਅਤ, ਡਾ. ਮਨਮੋਹਨ ਸਿੰਘ ਜੀ ਨੂੰ ਢੁੱਕਵੀਂ ਸ਼ਰਧਾਂਜਲੀ ਦੇਣ ਲਈ ਮਿਤੀ 28 ਦਸੰਬਰ, ਦਿਨ ਸ਼ਨੀਵਾਰ ਸੁਬਾ 9 ਵਜੇ, ਕਾਂਗਰਸ ਦਫਤਰ, 24 ਅਕਬਰ ਰੋਡ, ਨਵੀਂ ਦਿੱਲੀ ਵਿਖੇ ਆਪਣੀ ਹਾਜਰੀ ਨਿਸ਼ਚਿਤ ਬਣਾਉਣਾ ਜੀ ਵਿਧਾਨ ਸਭਾ ਹਲਕਾ ਖਰੜ ਕਾਂਗਰਸ ਪਾਰਟੀ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਕਿਹਾ ਸਵ:ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਨਾਲ ਸਾਡੇ ਦੇਸ਼ ਬਹੁਤ ਵੱਡਾ ਘਾਟਾ ਪਿਆ ਅਸੀ ਵਿਸ਼ਵ ਪ੍ਰਸਿੱਧ ਉਘੇ ਅਰਥਸ਼ਾਸਤਰੀ ਗੁਆ ਦਿੱਤਾ ਜਿਸ ਦੀ ਵਿਦਵਤਾ ਅਤੇ ਸ਼ਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਡਾਕਟਰ ਮਨਮੋਹਨ ਸਿੰਘ ਇੱਕ ਬੁੱਧੀਜੀਵੀ ਰਾਜਨੇਤਾ, ਨਿਮਰਤਾ ,ਸਿਆਣਪ ,ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਸਨ ਅਜਿਹੇ ਰਾਜਨੀਤਕ ਆਗੂ ਦੇਸ਼ ਵਿੱਚ ਬਹੁਤ ਘੱਟ ਮਿਲਣਗੇ ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਅਤੇ ਭਲਕੇ 28 ਦਸੰਬਰ ਨੂੰ ਨਵੀ ਦਿੱਲੀ ਕਾਂਗਰਸ ਭਵਨ ਉਹਨਾ ਸਰਧਾਂਜਲੀਆ ਅਰਪਿਤ ਕਰਨ ਲਈ ਜਰੂਰ ਪਹੁੰਚੋ

Leave a Reply

Your email address will not be published. Required fields are marked *