ਮਸਲਾ ਪੱਤਰਕਾਰ ਦੇਵ ਸਰਾਭਾ ਦੇ ਘਰ ਤੇ ਹਮਲਾ ਕਰਨ ਦਾ 

ਮਸਲਾ ਪੱਤਰਕਾਰ ਦੇਵ ਸਰਾਭਾ ਦੇ ਘਰ ਤੇ ਹਮਲਾ ਕਰਨ ਦਾ 
 ਪੁਲਿਸ ਨਿਹੱਥੀ ਨਹੀਂ ਫੜ ਰਹੀ ਹਮਲਾਵਰਾਂ ਨੂੰ 
ਇਸੇ ਕਰਕੇ ਹੀ ,ਜਥੇਬੰਦੀਆਂ ਨੇ ਘੇਰਿਆ ਥਾਣਾ 
ਹੁਸ਼ਿਆਰਪੁਰ /ਜੋਧਾਂ 10 ਅਗਸਤ ( ਤਰਸੇਮ ਦੀਵਾਨਾ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੁਝਾਰੂ ਆਗੂਆਂ ਨੇ ਪੁਲਿਸ ਜ਼ਿਲਾ ਜਗਰਾਉਂ ‘ਚ ਪੈਂਦਾ ਥਾਣਾ ਜੋਧਾ ਦੇ ਐਸ ਐਚ ਓ ਹੀਰਾ ਸਿੰਘ ਵੱਲੋਂ ਦੇਵ ਸਰਾਭਾ ਦੇ ਘਰ ਤੇ ਹਮਲਾ ਕਰਨ ਵਾਲੇ ਮੁਲਜਮ ਨਾ ਫੜਨ ਤੇ ਥਾਣਾ ਦੁਬਾਰਾ ਫਿਰ ਘੇਰਿਆ। ਧਰਨੇ ‘ਚ ਸੰਬੋਧਨ ਕਰਦਿਆਂ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੰਤੋਖ ਸਿੰਘ ਨਾਗਰਾ,ਸਰਾਭਾ ਪੰਥਕ ਮੋਰਚੇ ਦੇ ਆਗੂ ਮਾਸਟਰ ਦਰਸ਼ਨ ਸਿੰਘ ਰਕਬਾ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਆਗੂ ਮਾਸਟਰ ਮੁਕੰਦ ਸਿੰਘ ਚੌਂਕੀਮਾਨ, ਸ਼ਹੀਦ ਪਰਿਵਾਰ ਚੋਂ ਮਾਸਟਰ ਗੁਰਮੀਤ ਸਿੰਘ ਮੋਹੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਵਾ ਦੋ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਪਰ ਥਾਣਾ ਜੋਧਾਂ ਦੇ ਪੁਲਿਸ ਮੁਲਾਜ਼ਮ ਪੱਤਰਕਾਰ ਦੇਵ ਸਰਾਭਾ ਦੇ ਘਰ ਵਿੱਚ ਦਾਖਲ ਹੋ ਕੇ ਛੋਟੀ ਭੈਣ ਦੇ ਸਿਰ ਵਿੱਚ ਸੱਟ ਮਾਰਨ ਵਾਲਿਆਂ ਨੂੰ ਫੜਨ ਵਿੱਚ ਨਕਾਮ, ਜਦਕਿ ਥਾਣਾ ਮੁਖੀ ਵਾਰ ਵਾਰ  ਮੁਲਾਜ਼ਮਾਂ ਦੇ ਘਾਟ ਦਾ ਰਾਗ ਅਲਾਪਦੇ ਰਹੇ। ਪਰ ਆਗੂ ਪੁਲਿਸ ਨੂੰ ਵੀ ਆਈ ਪੀ ਲੀਡਰਾਂ ਦੇ ਨਾਲ ਹਜ਼ਾਰਾਂ ਪੁਲਿਸ ਮੁਲਾਜਮਾਂ ਰੈਲੀਆਂ ਵਿੱਚ ਇਕ ਲੱਤ ਤੇ ਖੜ ਕੇ ਡਿਊਟੀ ਦੇਣ ਦਾ ਚੇਤਾ ਕਰਵਾਉਂਦੇ ਰਹੇ। ਜਦੋਂ ਕਿਸੇ ਵਿਅਕਤੀ ਨੂੰ ਇਨਸਾਫ਼ ਲੈਣ ਲਈ ਪੁਲਿਸ ਦੀ ਲੋੜ ਪੈਂਦੀ ਹੈ ਤਾਂ ਅੱਗਿਓਂ ਥਾਣਾ ਮੁਖੀ ਮੁਲਾਜ਼ਮ ਘੱਟ ਦੀ ਕਮੀ ਕਹਿ ਕੇ ਪੱਲਾ ਝਾੜ ਦਿੰਦੇ ਹਨ। ਆਗੂਆਂ ਨੇ ਅੱਗੇ ਆਖਿਆ ਕਿ ਵੱਡੀ ਗੱਲ ਤਾਂ ਇਹ ਹੈ ਕਿ ਗਰਮੀ ਦੇ ਦਿਨਾਂ ਦੇ ਵਿੱਚ ਏ ਸੀ ਕਮਰਿਆਂ ਤੋਂ ਬਾਹਰ ਨਿਕਲਣ ਲਈ ਕੋਈ ਵੀ ਤਿਆਰ ਨਹੀਂ। ਜਦੋਂ ਲੋਕਾਂ ਨੂੰ ਹੱਕ ਲੈਣ ਲਈ ਰੋਸ ਧਰਨਾ ਦੇਣਾ ਪੈਂਦਾ ਹੈ ਤਾਂ ਜੋਧਾ ਥਾਣੇ ਦੇ ਬਾਹਰ ਗੇਟ ਦੇ ਨਾਲ ਬਣਿਆ ਗੰਦਾ ਨਾਲਾ ਬਦਬੂ ਫੈਲਾਉਂਦਾ, ਪਰ ਇਨਸਾਫ ਲੈਣ ਲਈ ਸੰਘਰਸ਼ ਲੜਨ ਵਾਲੇ ਲੋਕ ਫਿਰ ਵੀ ਧਰਨਾ ਲਾਉਣ ਲਈ ਮਜਬੂਰ। ਆਖਰ ਵਿੱਚ ਥਾਣਾ ਜੋਧਾਂ ਦੇ ਐਸ ਐਚ ਓ ਹੀਰਾ ਸਿੰਘ ਨੇ ਬਾਹਰ ਧਰਨੇ ਚ ਆ ਕੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਮੈਨੂੰ ਕੁਝ ਦਿਨ ਹੋਰ ਦਿਓ ਮੈਂ 17 ਅਗਸਤ  ਤੱਕ ਸਾਰੇ ਦੋਸੀਆਂ ਨੂੰ ਗ੍ਰਿਫਤਾਰ ਕਰ ਲਵਾਂਗਾ, ਜਥੇਬੰਦੀ ਦੇ ਆਗੂਆਂ ਨੇ ਆਪਣੇ ਸੂਬਾ ਆਗੂਆਂ ਨਾਲ ਗੱਲ ਕਰਕੇ ਸਾਰੀ ਜਾਣਕਾਰੀ ਦਿੱਤੀ ਤੇ ਉਹਨਾਂ ਵੱਲੋਂ ਆਖਰੀ ਮੌਕਾ ਦੇਣ ਲਈ ਆਖਿਆ ਤਾਂ ਜ਼ਿਲ੍ਹਾ ਪ੍ਰਧਾਨ ਵੱਲੋਂ ਆਖਿਆ ਕਿ 18 ਤਰੀਕ ਨੂੰ ਵੱਡਾ ਫੈਸਲਾ ਲਿਆ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਮੋਹੀ ਜ਼ਿਲ੍ਹਾ ਮੀਤ ਪ੍ਰਧਾਨ,ਦਵਿੰਦਰ ਸਿੰਘ ਵਾਈਸ ਪ੍ਰਧਾਨ ਗ੍ਰੰਥੀ ਸਭਾ, ਜਥੇਦਾਰ ਗੁਰਮੀਤ ਸਿੰਘ ਢੱਟ, ਲੱਕੀ ਅਬੂਵਾਲ, ਸਤਿੰਦਰ ਖੰਡੂਰ, ਤੇਜਬੀਰ ਸਿੰਘ ਬੋਪਾਰਾਏ, ਹਰਵਿੰਦਰ ਸਿੰਘ ਬੋਪਾਰਾਏ, ਫ਼ੌਜੀ ਦਰਸ਼ਨ ਸਿੰਘ ਰਕਬਾ, ਰਛਪਾਲ ਸਿੰਘ ਗਰੇਵਾਲ, ਬਿਕਰਮ ਸਿੰਘ ਕਮਿੱਕਰ ਸਿੰਘ, ਹਰਭਜਨ ਸਿੰਘ ਅੱਬੂਵਾਲ, ਜਸਵਿੰਦਰ ਸਿੰਘ ਨਾਰੰਗਵਾਲ, ਚਰਨ ਸਿੰਘ ਐਤੀਆਣਾ, ਤਰਸੇਮ ਸਿੰਘ ਸਰਾਭਾ, ਮੱਘਰ ਸਿੰਘ, ਬੰਤ ਸਿੰਘ ਸਰਾਭਾ, ਸਮਸ਼ੇਰ ਸਿੰਘ, ਮੁੰਨਾ ਸਰਾਭਾ, ਪਿਆਰਾ ਸਿੰਘ, ਮਨਮੋਹਰ ਲਾਲ ਸਰਾਭਾ, ਬੂਟਾ ਸਿੰਘ ਸਰਾਭਾ ਆਦਿ ਹਾਜ਼ਰ ਸਨ।
ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *