ਨਸਰਾਲਾ ਚ ਦੂਸਰੀ ਵਾਰ ਰੋਡ ਜਾਮ ਕਰਕੇ ਪੁਲਸ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜੀ
ਮਾਮਲਾ ਸੁਰਜੀਤ ਸਿੰਘ ਅਣਖੀ ਦੇ ਅਸਲੀ ਕਾਤਲਾਂ ਨੂੰ ਕਈ ਮਹੀਨੇ ਬੀਤਣ ਤੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ

ਹੁਸ਼ਿਆਰਪੁਰ 10 ਜੁਲਾਈ ( ਤਰਸੇਮ ਦੀਵਾਨਾ )
ਸੁਰਜੀਤ ਸਿੰਘ ਅਣਖੀ ਸਾਬਕਾ ਸਰਪੰਚ ਮੈਘੋਵਾਲ ਗੰਜਿਆਂ ਦਾ ਪਿਛਲੇ ਕਈ ਮਹੀਨੇ ਬੀਤ ਜਾਣ ਮਗਰੋ ਵੀ ਹੁਸ਼ਿਆਰਪੁਰ ਪੁਲਸ ਅਸਲੀ ਕਾਤਲਾਂ ਨੂੰ ਨਾ ਫੜ ਸਕੀ ਜਿਸਦੇ ਚੱਲਦੇ ਅੱਜ ਪਰਿਵਾਰਕ ਮੈਂਬਰਾ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਜਲੰਧਰ ਰੋਡ ਤੇ ਨਸਰਾਲਾ ਅੱਡੇ ਤੇ ਸਵੇਰੇ10 ਵਜੇ ਤੋ ਸ਼ਾਮ 5 ਵਜੇ ਤੱਕ ਜਾਮ ਲਗਾਕੇ ਪੁਲਸ ਪ੍ਰਸਾਸਨ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਗਏ!ਅੱਤ ਦੀ ਪੈ ਰਹੀ ਗਰਮੀ ਵਿੱਚ ਨਸਰਾਲਾ ਅੱਡੇ ਤੇ ਸੜਕ ਵਿਚਕਾਰ ਦਰੀਆਂ ਵਿਛਾ ਕੇ ਧਰਨਾ ਦਿੱਤਾ ਗਿਆ!ਇਸ ਜਾਮ ਨੂੰ ਦੇਖਦੇ ਹੋਏ ਪੁਲਸ ਪ੍ਰਸਾਸਨ ਵੀ ਮੌਕੇ ਤੇ ਪਹੁੰਚ ਗਿਆ!ਸੁਰਜੀਤ ਸਿੰਘ ਅਣਖੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਕਤਲ ਹੋਏ ਨੂੰ ਅੱਜ9 ਮਹੀਨੇ ਬੀਤ ਗਏ ਹਨ ਪਰ ਪੁਲਸ ਦੇ ਹੱਥ ਕੁੁਝ ਵੀ ਨਹੀ ਲੱਗਾ! ਸੁਰਜੀਤ ਸਿੰਘ ਅਣਖੀ ਦੇ ਭਰਾ ਜਗਤਾਰ ਸਿੰਘ ਨੇ ਦੱਸਿਆ ਕਿ ਜਦ ਸੁਰਜੀਤ ਸਿੰਘ ਅਣਖੀ ਦਾ ਕਤਲ ਹੋਇਆ ਸੀ ਤਾ ਪੁਲਸ ਵਾਲਿਆਂ ਨੇ ਕਿਹਾ ਸੀ ਕਿ ਤੁਹਾਨੂੰ ਜਿਸ ਤੇ ਛੱਕ ਪੈਂਦੀ ਹੈ ਉਸਦਾ ਨਾਮ ਲਿਖਾਓ ਅਸੀ ਜਿਸ ਨਾਲ ਸਾਡੇ ਪਿੰਡ ਵਿੱਚ ਲਾਗਡਾਕ ਸੀ ਉਨਾਂ ਦਾ ਨਾਮ ਦੱਸਿਆ ਸੀ ਪੁਲਸ ਨੇ ਉਨਾਂ ਨੂੰ ਫੜ ਲਿਆ ਸੀ ਤਾ ਉਹ ਬੰਦੇ ਵੀ ਜਮਾਨਤ ਤੇ ਆ ਗਏ ਹਨ!ਉਨਾਂ ਨੇ ਕਿਹਾ ਕਿ ਜੋ ਅਸਲੀ ਕਾਤਲ ਹਨ ਪੁਲਸ ਉਨਾਂ ਨੂੰ ਫੜਨ ਵਿਂਚ ਨਾਕਾਮ ਹੋਈ ਹੈ! ਉਨਾਂ ਨੇ ਕਿਹਾ ਕਿ ਪੁਲਸ ਪ੍ਰਸਾਸਨ ਨੇ ਦਾਅਵਾ ਕੀਤਾ ਸੀ ਕਿ 100% ਇਸ ਕਤਲ ਕੇਸ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਪਰ ਅਜੇ ਤੱਕ ਪੁਲਸ ਨੇ ਕੁਛ ਵੀ ਨਹੀ ਕੀਤਾ ਜਿਸਦੇ ਚਲਦੇ ਤੰਗ ਹੋ ਕੇ ਥੋੜੇੇ ਦਿਨ ਪਹਿਲਾ ਵੀ ਇਥੇ ਜਾਮ ਲਗਾਇਆ ਸੀ ਪਰ ਅੱਜ ਫਿਰ ਇੱਕ ਵਾਰ ਦੁਆਰਾ ਰੋਡ ਜਾਮ ਕਰਨਾ ਪਿਆ!ਇਸ ਜਾਮ ਚ ਫਸੀਆਂ ਗੱਡੀਆਂ ਵਾਲੇ ਤੇ ਰਾਹਗੀਰਾਂ ਨੂੰ ਗਰਮੀ ਵਿੱਚ ਬੇਹਾਲ ਹੁੰਦਾ ਹੋਇਆ ਦੇਖਿਆ ਗਿਆ!ਇਸ ਜਾਮ ਨਾਲ ਟਰੈਫਿਕ ਬਹੁਤ ਦੂਰ ਤੱਕ ਜਾਮ ਹੋ ਗਿਆ ਸੀ ਇਸਨੂੰ ਦੇਖਦੇ ਹੋਏ ਐਸਪੀ ਮਨੋਜ ਠਾਕੁਰ ਮਨੋਜ ਕੁਮਾਰ,ਬੁਲੋਵਾਲ ਪੁਲਸ,ਹਰਿਆਣਾ ਪੁਲਸ ਨਸਰਾਲਾ ਪੁਲਸ ਦੇ ਇੰਚਾਰਜ ਪਰਮਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਪਰਿਵਾਰਕ ਮੈਂਬਰਾਂ ਤੇ ਇਲਾਕਾ ਵਾਸੀਆਂ ਨੇ ਕਿਹਾ ਕਿ ਸਾਡਾ ਇਹ ਕੇਸ ਜਲੰਧਰ ਪੁਲਸ ਨੂੰ ਦਿਂਤਾ ਜਾਵੇ !ਪੁਲਸ ਨੇ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਿੱਤਾ ਇੱਕ ਦੋ ਦਿਨਾਂ ਵਿੱਚ ਤੁਹਾਡਾ ਕੇਸ ਜਲੰਧਰ ਰੈਫਰ ਕਰ ਦਿੱਤਾ ਜਾਵੇਗਾ ਤਾ ਜਾ ਕੇ ਉਨਾਂ ਨੇ ਰੋਡ ਜਾਮ ਖੋਲਿਆ!ਇਸ ਮੌਕੇ ਸੁਰਜੀਤ ਸਿੰਘ ਅਣਖੀ ਦੀ ਪਤਨੀ ਸਰਪੰਚ ਸਤਨਾਮ ਕੌਰ,ਜਗਤਾਰ ਸਿੰਘ ਭਰਾ,ਤਨਵੀਰ ਸਿੰਘ ਪੁੱਤਰ,ਅਵਨੀਤ ਕੌਰ ਪੁੱਤਰੀ,ਹਰਸਿਰਤ ਕੌਰ ਪੁੱਤਰੀ,ਬਲਰਾਜ ਸਿੰਘ ਖਾਨਪੁਰ,ਗੁਰਨਾਮ ਸਿੰਘ,ਸੁਰਿੰਦਰ ਸਿੰਘ ਬਾਬਾ,ਨਰਿੰਦਰ ਨਹਿਰੂ ,ਬਿੱਲਾ ਦਿਓਵਾਲ, ,ਗੁਰਦੇਵ ਸਿੰਘ,ਰਣਜੀਤ ਸਿੰਘ ਕਾਹਰੀ,ਮੋਹਨ ਸਿੰਘ ਪੰਚ,ਅਮਿੰਤ ਕੁੁਮਾਰ,ਗੁਰਪ੍ਰੀਤ ਸਿੰਘ,ਸੁਰਜੀਤ ਸਿੰਘ ਰਾਣਾ,ਗੁਰਤੇਗ ਸਿੰਘ,ਹਰਮਨ ਸਿੰਘ,ਪ੍ਰੀਤਮ ਸਿੰਘ,ਹਰਪ੍ਰੀਤ ਸਿੰਘ ,ਪ੍ਰਕਾਸ਼ ਸਿੰਘ,ਬਲਜੀਤ ਸਿੰਘ,ਕਰਮਜੀਤ ਸਿੰਘ ਪੰਚ,ਜੋਗਿੰਦਰ ਸਿੰਘ,ਸੱਤਪਾਲ ਸਿੰਘ,ਪ੍ਰਿਤਪਾਲ ਸਿੰਘ,ਵਿਪਨ ਕੁਮਾਰ,ਰਾਜ ਕੁਮਾਰ ਰਾਜਾ ,ਮੱਖਣ ਸਿੰਘ,ਸ਼ਿੰਗਾਰਾ ਰਾਮ,ਗੁਰਮੀਤ ਕੌਰ,ਰਣਜੀਤ ਕੌਰ,ਕੁਲਵਿੰਦਰ ਕੌਰ,ਰਾਜ ਰਾਣੀ,ਰਾਜਵਿੰਦਰ ਕੌਰ,ਸੁਰਜੀਤ ਕੌਰ,ਜਸਵਿੰਦਰ ਕੌਰ,ਸੰਦੀਪ ਕੌਰ,ਬਲਜਿੰਦਰ ਕੌਰ,ਲਖਵਿੰਦਰ ਕੌੌਰ,ਸ਼ੰਕੁਤਲਾ ਦੇਵੂੀ ਆਦਿ ਹਾਜਰ ਸਨ!

ਨਸਰਾਲਾ ਅੱਡੇ ਚ ਲਗਾਏ ਗਏ ਜਾਮ ਦੋਰਾਨ ਸੜਕ ਵਿਚਕਾਰ ਬੈਠੀਆਂ ਹੋਈਆ ਬੀਬੀਆਂ ਤੇ ਐਸਪੀ ਮਨੋਜ ਠਾਕੁਰ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰ
ਫੋਟੋ :ਅਜਮੇਰ ਦੀਵਾਨਾ
