ਪਿੰਡ ਫੁਗਲਾਣਾ ਵਿਖੇ ਮੋਬਾਇਲ ਦੀ ਦੁਕਾਨ ਤੇ ਹਮਲਾ ਅਤੇ ਭੰਨ-ਤੋੜ ਵਾਲੇ 03 ਹੋਰ ਨਾਮਜਦ ਕਥਿਤ ਦੋਸ਼ੀਆਨ ਨੂੰ ਕੀਤਾ ਗ੍ਰਿਫਤਾਰ

ਹੁਸ਼ਿਆਰਪੁਰ / ਮੇਹਟੀਆਣਾ 16 ਮਾਰਚ ( ਤਰਸੇਮ ਦੀਵਾਨਾ )
ਸੰਦੀਪ ਮਲਿਕ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸ਼੍ਰੀਮਤੀ ਮਨਪ੍ਰੀਤ ਕੌਰ ਸ਼ੀਹਮਾਰ ਪੀ.ਪੀ.ਐਸ, ਪੁਲਿਸ ਕਪਤਾਨ ਤਫਤੀਸ਼ ਦੀ ਰਹਿਨੁਮਾਈ ਹੇਠ ਭੈੜੇ ਪੁਰਸ਼ਾ ਨੂੰ ਗ੍ਰਿਫਤਾਰ ਕਰਨ ਲਈ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਮੁਹਿੰਮ ਤਹਿਤ ਪਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵੱਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬੀਤੀ 9 ਮਾਰਚ ਨੂੰ ਪਿੰਡ ਫੁਗਲਾਣਾ ਵਿਖੇ ਮਨਮੋਹ ਦਾਸ ਪੁੱਤਰ ਰੇਸਮ ਲਾਲ ਵਾਸੀ ਪਿੰਡ ਫੁਗਲਾਣਾ ਥਾਣਾ ਦੀ ਦੁਕਾਨ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆ ਤੇ ਮਾਮਲਾ ਦਰਜ਼ ਕੀਤਾ ਸੀ ਦੇ ਸਬੰਧ ਵਿੱਚ ਕਥਿਤ ਦੋਸ਼ੀਆਨ ਸੰਦੀਪ ਕੁਮਾਰ ਉਰਫ ਸੰਨੀ ਪੁੱਤਰ ਬਲਵਿੰਦਰ ਲਾਲ ਵਾਸੀ ਪਿੰਡ ਰਾਮ ਰਾਏ ਪੁਰ ਥਾਣਾ ਸਦਰ ਐਸ.ਬੀ.ਐਸ ਨਗਰ, ਅਮਨਦੀਪ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਮੁੱਹਲਾ ਸੰਤ ਨਗਰ ਮੁੱਸਾਪੁਰ ਰੋਡ ਥਾਣਾ ਸਿਟੀ ਐਸ.ਬੀ.ਐਸ ਨਗਰ, ਵਿਵੇਕ ਪੁੱਤਰ ਸੋਹਣ ਲਾਲ ਵਾਸੀ ਹੁਸੈਨਪੁਰ ਥਾਣਾ ਸੇਖਾ ਮਜਾਰਾ ਐਸ.ਬੀ.ਐਸ ਨਗਰ ਅਤੇ ਟਹਿਲ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਸਹਾਅਪੁਰ ਥਾਣਾ ਸਦਰ ਐਸ.ਬੀ.ਐਸ ਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਥਾਣਾ ਮੇਹਟੀਆਣਾ ਦੀ ਪੁਲਿਸ ਨੇ ਦੱਸਿਆ ਕਿ 14 ਮਾਰਚ ਨੂੰ 2 ਹੋਰ ਕਥਿਤ ਦੋਸ਼ੀਆਨ ਵਿਸ਼ਾਲ ਪੁੱਤਰ ਪ੍ਰੀਤਮ ਸਿੰਘ ਵਾਸੀ ਜਾਂਡਲਾਂ ਥਾਣਾ ਸਦਰ ਬੰਗਾ ਜਿਲਾ ਐਸ ਬੀ ਐਸ ਨਗਰ ਨਵਜੋਤ ਕੁਮਾਰ ਉਰਫ ਨਵੀ ਪੁੱਤਰ ਰਾਮਪਾਲ ਵਾਸੀ ਰਾਮ ਰਾਏਪੁਰ ਥਾਣਾ ਸਦਰ ਬੰਗਾ ਜਿਲਾ ਐਸ ਬੀ ਐਸ ਨਗਰ
ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਾਨਯੋਗ ਅਦਾਲਤ ਕੋਲੋਂ ਕਥਿਤ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਹਨਾਂ ਕੋਲੋਂ ਵਾਰਦਾਤ ਸਮੇ ਵਰਤੇ ਹਥਿਆਰਾ ਦੀ ਬਰਾਮਦਗੀ ਕਰਵਾਈ ਜਾਵੇਗੀ।
ਫੋਟੋ ਅਜਮੇਰ ਦੀਵਾਨਾ
