ਸਪੈਸ਼ਲ ਬੱਚਿਆਂ ਨੂੰ ਆਸ਼ਾ ਕਿਰਨ ਸਕੂਲ ਬਣਾ ਰਿਹੈ ਸਮੇਂ ਦੇ ਹਾਣ ਦਾ : ਸੂਦ

ਸਪੈਸ਼ਲ ਬੱਚਿਆਂ ਨੂੰ ਆਸ਼ਾ ਕਿਰਨ ਸਕੂਲ ਬਣਾ ਰਿਹੈ ਸਮੇਂ ਦੇ ਹਾਣ ਦਾ : ਸੂਦ

ਹੋਸਟਲ ਵਿੱਚ ਰਹਿਣ ਵਾਲੇ ਬੱਚਿਆਂ ਲਈ ਐਲ.ਈ.ਡੀ.ਦਾਨ ਕੀਤੀ

ਹੁਸ਼ਿਆਰਪੁਰ 9 ਜੁਲਾਈ ( ਤਰਸੇਮ ਦੀਵਾਨਾ ) ਜੇ. ਐੱਸ.ਐੱਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਸਕੂਲ ਸਟਾਫ ਤੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜ ਪ੍ਰਸ਼ੰਸ਼ਾਯੋਗ ਹਨ, ਇਹ ਪ੍ਰਗਟਾਵਾ ਸੁੰਦਰ ਸ਼ਰਮਾ ਸੂਦ ਰਿਟਾਇਰਡ ਪ੍ਰੋਫੈਸਰ ਐੱਸ.ਡੀ.ਕਾਲਜ ਹੁਸ਼ਿਆਰਪੁਰ ਵੱਲੋਂ ਕੀਤਾ ਗਿਆ ਤੇ ਇਸ ਸਮੇਂ ਉਨ੍ਹਾਂ ਦੇ ਪਰਿਵਾਰ ਵੱਲੋਂ ਸਕੂਲ ਦੇ ਹੋਸਟਲ ਵਿੱਚ ਰਹਿਣ ਵਾਲੇ ਬੱਚਿਆਂ ਲਈ ਐੱਲ.ਈ.ਡੀ. ਦਾਨ ਕੀਤੀ ਗਈ। ਇਸ ਸਮੇਂ ਸ਼੍ਰੀਮਤੀ ਅਨੀਤਾ ਸੂਦ, ਵਰੁਣ ਸੂਦ ਤੇ ਰਾਗਿਨੀ ਸੂਦ ਵੱਲੋਂ ਸਕੂਲ ਸਟਾਫ ਤੇ ਪ੍ਰਬੰਧਕਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੇ ਪਰਿਵਾਰ ਵੱਲੋਂ ਸਕੂਲ ਦੀ ਮਦਦ ਜਾਰੀ ਰੱਖੀ ਜਾਵੇਗੀ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ. ਤਰਨਜੀਤ ਸਿੰਘ ਤੇ ਸੈਕਟਰੀ ਹਰਬੰਸ ਸਿੰਘ ਵੱਲੋਂ ਸੂਦ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਗਿਆ ਕਿ ਸਪੈਸ਼ਲ ਬੱਚਿਆਂ ਨੂੰ ਸਕੂਲ ਅੰਦਰ ਹਰ ਤਰ੍ਹਾਂ ਦੀ ਸਹੂਲਤ ਦੇ ਨਾਲ-ਨਾਲ ਮਿਆਰੀ ਸਿੱਖਿਆ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਕਰਨਲ ਗੁਰਮੀਤ ਸਿੰਘ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਵਾਈਸ ਪਿ੍ਰੰਸੀਪਲ ਇੰਦੂ ਬਾਲਾ ਵੀ ਮੌਜੂਦ ਸਨ।

ਕੈਪਸ਼ਨ-ਸਕੂਲ ਸਟਾਫ ਤੇ ਬੱਚਿਆਂ ਦੇ ਨਾਲ ਸੂਦ ਪਰਿਵਾਰ।

ਫੋਟੋ : ਅਜ਼ਮੇਰ ਦੀਵਾਨਾ

Leave a Reply

Your email address will not be published. Required fields are marked *