ਕਰਨ ਅਰੋੜਾ ਸ਼ਿਵ ਸੈਨਾ ਹਿੰਦ ਆਈਟੀ ਵਿੰਗ ਪੰਜਾਬ ਦੇ ਮੁਖੀ ਨਿਯੁਕਤ : ਨਿਸ਼ਾਂਤ ਸ਼ਰਮਾ

ਕਰਨ ਅਰੋੜਾ ਸ਼ਿਵ ਸੈਨਾ ਹਿੰਦ ਆਈਟੀ ਵਿੰਗ ਪੰਜਾਬ ਦੇ ਮੁਖੀ ਨਿਯੁਕਤ : ਨਿਸ਼ਾਂਤ ਸ਼ਰਮਾ

 

ਹੁਸ਼ਿਆਰਪੁਰ 5 ਜੁਲਾਈ (ਤਰਸੇਮ ਦੀਵਾਨਾ) ਸ਼ਿਵ ਸੈਨਾ ਹਿੰਦ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿਚ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਅਤੇ ਸ਼ਿਵ ਸਾਗਰ ਮਹਾਕਾਲੀ ਮੰਦਿਰ ਦੇ ਮੁੱਖ ਸੇਵਾਦਾਰ ਨਿਸ਼ਾਂਤ ਸ਼ਰਮਾ ਨੇ ਮੁੱਖ ਤੌਰ ‘ਤੇ ਸ਼ਿਰਕਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਸ਼ਾਂਤ ਸ਼ਰਮਾ ਨੇ ਨੌਜਵਾਨ ਆਗੂ ਕਰਨ ਅਰੋੜਾ ਨੂੰ ਸ਼ਿਵ ਸੈਨਾ ਹਿੰਦ ਦੇ ਆਈਟੀ ਵਿੰਗ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ। ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਕਰਨ ਅਰੋੜਾ ਨੇ ਸਨਾਤਨ ਧਰਮ ਨਾਲ ਪਿਆਰ ਅਤੇ ਸਾਲਾਂ ਤੋਂ ਗਊ ਰੱਖਿਆ ਲਈ ਕੰਮ ਕਰਨ ਕਾਰਨ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕਰਨ ਅਰੋੜਾ ਸਨਾਤਨ ਧਰਮ, ਗਊ ਰੱਖਿਆ ਅਤੇ ਨਸ਼ਿਆਂ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਦੇ ਰਹਿਣਗੇ। ਸੰਸਥਾ ਵਿਚ ਜਿੰਮੇਵਾਰੀ ਮਿਲਣ ਉਪਰੰਤ ਕਰਨ ਅਰੋੜਾ ਨੇ ਗੱਲਬਾਤ ਕਰਦਿਆਂ ਸੰਸਥਾ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਸੰਸਥਾ ਦੇ ਨਿਯਮਾਂ ਵਿਚ ਰਹਿ ਕੇ ਕੰਮ ਕਰਨਗੇ ਅਤੇ ਨੌਜਵਾਨ ਪੀੜੀ ਸਨਾਤਨ ਧਰਮ, ਗਊ ਰੱਖਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਗੇ। ਜਾਗਰੂਕਤਾ ਪੈਦਾ ਕਰਨਗੇ ਅਤੇ ਸੰਸਥਾ ਨਾਲ ਜੁੜਨਗੇ।

Leave a Reply

Your email address will not be published. Required fields are marked *