ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਵੱਲੋਂ ਬਲਦੇਵ ਸਿੰਘ ‘ਦੇਵ ਸਰਾਭਾ’ ਦੇ ਘਰ ਤੇ ਹਮਲੇ ਦੀ ਨਿਖੇਧੀ
Lਦੋਸੀਆਂ ਨੂੰ ਬਚਾਉਣ ਲਈ ਡਾ.ਲਵਪ੍ਰੀਤ ਸਿੰਘ ਮੁੱਲਾਂਪੁਰ ਨੇ ਕੀਤੀ ਵਧੀਕੀ : ਆਗੂ
ਹੁਸ਼ਿਆਰਪੁਰ / ਸਰਾਭਾ 5 ਜੁਲਾਈ ( ਤਰਸੇਮ ਦੀਵਾਨਾ ) ਗ਼ਦਰ ਪਾਰਟੀ ਦੇ ਨਾਇਕ,ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਪਿੰਡ ਸਰਾਭਾ ਤੋਂ ਸਰਾਭਾ ਪੰਥਕ ਮੋਰਚੇ ਦੇ ਕਨਵੀਨਰ ਭਾਈ ਬਲਦੇਵ ਸਿੰਘ ਦੇਵ ਸਰਾਭਾ ਦੇ ਘਰ ਤੇ ਹਮਲਾ ਕਰਕੇ ਉਹਨਾਂ ਦੀ ਛੋਟੀ ਭੈਣ ਦੇ ਸਿਰ ‘ਚ ਕਿਰਪਾਨ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਜਿਨ੍ਹਾਂ ਨੂੰ ਸਿਵਲ ਹਸਪਤਾਲ ਰਾਏਕੋਟ ਵਿਖੇ ਇਲਾਜ਼ ਲਈ ਦਾਖਲ ਕਰਵਾਇਆ ਸੀ। ਪਰ ਉਥੋਂ ਦੇ ਡਾ. ਲਵਪ੍ਰੀਤ ਸਿੰਘ ਮੁੱਲਾਪੁਰ ਨੇ ਜੋ ਇਲਾਜ਼ ਸਮੇਂ ਅਣਗਹਿਲੀ ਕੀਤੀ, ਉਹ ਸਾਰਿਆਂ ਦੇ ਸਾਹਮਣੇ ਹੈ। ਜਿਵੇਂ ਕਿ ਸਿਰ ‘ਚ ਜੋ ਟਾਂਕੇ ਲਗਾਏ ਉਹ ਵੀ ਖੁਦ ਨਹੀਂ ਆਪਣੇ ਹੈਲਪਰ ਸਰਜੀਤ ਸਿੰਘ ਤੋਂ ਹੀ ਲਵਾਏ । ਇਸ ਤੋਂ ਇਲਾਵਾ ਕੱਟੀ ਗਈ ਐਮ ਐਲ ਆਰ ਵਿੱਚ ਸਾਰਪ ਸੱਟ ਨੂੰ ਵਲੰਟ ਲਿਖ ਕੇ ਸਰੇਆਮ ਪਤਾ ਨਹੀਂ ਕਿਸ ਦੇ ਪ੍ਰਭਾਵ ਵਿੱਚ ਆ ਕੇ ਵਧੀਕੀ ਕੀਤੀ। ਜਦਕਿ ਇੱਕ ਮਹੀਨੇ ਤੋਂ ਲਗਾਤਾਰ ਡਾ.ਲਵਪ੍ਰੀਤ ਸਿੰਘ ਮੁੱਲਾਪੁਰ ਦੇ ਖ਼ਿਲਾਫ਼ ਸਰਾਭਾ ਪੰਥਕ ਮੋਰਚੇ ਦੇ ਆਗੂਆਂ ਵੱਲੋਂ ਰੋਸ ਧਰਨੇ ਮੁਜਾਰੇ ਕੀਤੇ ਜਾ ਰਹੇ ਹਨ ਪਰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਇਸੇ ਮਸਲੇ ਨੂੰ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਹਵਾਰਾ, ਕਨਵੀਨਰ ਭਾਈ ਪਾਲ ਸਿੰਘ ਫਰਾਂਸ, ਐਡਵੋਕੇਟ ਅਮਰ ਸਿੰਘ ਚਾਹਲ, ਗੁਰਵਿੰਦਰ ਸਿੰਘ ਬਾਜਵਾ ਵੱਲੋਂ ਬਲਦੇਵ ਸਿੰਘ ਦੇਵ ਸਰਾਭਾ ਦੇ ਪਰਿਵਾਰ ਦੇ ਨਾਲ ਹੋ ਰਹੀ ਬੇਇਨਸਾਫੀ ਦੇ ਖ਼ਿਲਾਫ਼ ਡੱਟ ਕੇ ਸਾਥ ਦੇਣ ਦਾ ਐਲਾਨ ਕੀਤਾ। ਆਗੂਆਂ ਨੇ ਅੱਗੇ ਆਖਿਆ ਕਿ ਜੋ ਇਨਸਾਨ ਲਗਾਤਾਰ ਇਕ ਸਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਚੌਂਕ ਵਿੱਚ ਲੱਗੇ ਸਰੂਪ ਦੇ ਸਾਹਮਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਤੋਂ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਮੂਹ ਗਦਰੀ ਬਾਬਿਆਂ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੋਵੇ, ਉਸ ਨੂੰ ਸਨਮਾਨ ਤਾਂ ਕੀ ਦੇਣਾ ਉਲਟਾ ਉਸ ਦੇ ਘਰ ਵਿੱਚ ਹਮਲਾ ਕਰਕੇ ਛੋਟੀ ਭੈਣ ਨੂੰ ਜ਼ਖ਼ਮੀ ਕਰ ਦੇਣਾ ਲਾਹਣਤੀ ਬੰਦਿਆਂ ਦੇ ਕੰਮ ਹੈ। ਜੇਕਰ ਸਰਕਾਰੀ ਹਸਪਤਾਲ ਦਾ ਡਾ. ਵੀ ਰਾਜਨੀਤਕ ਲੀਡਰਾਂ ਦੇ ਥੱਲੇ ਆ ਕੇ ਇਨਸਾਫ਼ ਨਹੀਂ ਕਰੂਗਾ ਤਾਂ ਫਿਰ ਰੱਬ ਹੀ ਰਾਖਾ। ਉਲਟਾ ਸਿਵਲ ਸਰਜਨ ਨੂੰ ਦਿੱਤੀ ਦਰਖਾਸਤ ਤੇ ਇਨਸ਼ਾਫ ਹਾਲੇ ਤੱਕ ਕੋਈ ਨਹੀਂ ਮਿਲਿਆ, ਪਰ ਜਲਦ ਡਾਕਟਰਾਂ ਦੇ ਦੋ ਬੋਰਡ ਬਣਾ ਕੇ ਡਾ. ਲਵਪ੍ਰੀਤ ਸਿੰਘ ਮੁੱਲਾਪੁਰ ਨੂੰ ਬਚਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਗਏ। ਜਦਕਿ ਡਾਕਟਰ ਦੀ ਕੀਤੀ ਵਧੀਕੀ ਦੇ ਖਿਲਾਫ ਸਰਾਭਾ ਪੰਥਕ ਮੋਰਚੇ ਦੇ ਜੁਝਾਰੂ ਆਗੂ ਲਗਾਤਾਰ ਸੰਘਰਸ਼ ਕਰ ਰਹੇ ਹਨ ਅਸੀਂ ਵੀ ਉਹਨਾਂ ਦੇ ਨਾਲ ਹਾਂ ਜਦੋਂ ਤੱਕ ਡਾ. ਲਵਪ੍ਰੀਤ ਸਿੰਘ ਮੁੱਲਾਪੁਰ ਨੂੰ ਉਸ ਦੀ ਕੀਤੀ ਦੀ ਸਜ਼ਾ ਨਹੀਂ ਮਿਲ ਜਾਂਦੀ ਸਾਡੇ ਵੱਲੋ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਆਖਰ ਵਿੱਚ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਆਖਿਆ ਕਿ ਸਰਾਭਾ ਪੰਥਕ ਮੋਰਚੇ ਦੇ ਕਨਵੀਨਰ ਬਲਦੇਵ ਸਿੰਘ ਦੇਵ ਸਰਾਭਾ ਇੱਕ ਜੁਝਾਰੂ ਪੱਤਰਕਾਰ ਵੀ ਹਨ ਜੋ ਹਮੇਸ਼ਾ ਸਮੁੱਚੀ ਕੌਮ ਦੀਆਂ ਹਕੀ ਮੰਗਾਂ ਜਲਦ ਪੂਰੀਆਂ ਕਰਵਾਉਣ ਲਈ ਖਬਰਾਂ ਪ੍ਰਕਾਸ਼ਤ ਕਰਕੇ ਸੰਗਤਾਂ ਨੂੰ ਚੱਲ ਰਹੇ ਸੰਘਰਸ਼ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਹਨ। ਜਿਨ੍ਹਾਂ ਤੇ ਦੋ ਮਹੀਨਿਆਂ ਵਿੱਚ ਦੋ ਵਾਰੀ ਹਮਲਾ ਕਰਕੇ ਜਾਨੋ ਮਾਰਨ ਦੀ ਨੀਤ ਨਾਲ ਘਰ ਹਮਲਾ ਕਰਕੇ ਛੋਟੀ ਭੈਣ ਨੂੰ ਜ਼ਖ਼ਮੀ ਕਰ ਦਿੱਤਾ, ਹੁਣ ਦੋਸੀਆਂ ਤੇ ਸਖ਼ਤ ਧਰਾਵਾਂ ਲਗਵਾਉਣ ਲਈ ਵੱਡਾ ਸੰਘਰਸ਼ ਉਲੀਕਿਆ ਜਾਵੇ
ਗਾ।
