ਜਗਤ ਗੁਰੂ ਸੁਆਮੀ ਨਿਸ਼ਚਲਾਨੰਦ ਜੀ 17 ਨੂੰ ਹੁਸ਼ਿਆਰਪੁਰ ਪਧਾਰਨਗੇ -ਭਾਰਤ ਭੂਸ਼ਨ ਵਰਮਾ 

ਜਗਤ ਗੁਰੂ ਸੁਆਮੀ ਨਿਸ਼ਚਲਾਨੰਦ ਜੀ 17 ਨੂੰ ਹੁਸ਼ਿਆਰਪੁਰ ਪਧਾਰਨਗੇ -ਭਾਰਤ ਭੂਸ਼ਨ ਵਰਮਾ 

 ਹੁਸ਼ਿਆਰਪੁਰ 15 ਜੂਨ ( ਤਰਸੇਮ ਦੀਵਾਨਾ ) 

ਪੀਠ ਪਰੀਸ਼ਦ, ਅੱਦਿੱਤਿਆ ਵਾਹਨੀ,ਆਨੰਦ ਵਾਹਨੀ ਹੁਸ਼ਿਆਰਪੁਰ ਵੱਲੋਂ 17 ਜੂਨ ਦਿਨ ਸੋਮਵਾਰ ਨੂੰ ਕੇਸ਼ਵ ਮੰਦਿਰ ਹੁਸ਼ਿਆਰਪੁਰ ਵਿੱਚ ਕਰਵਾਈ ਜਾ ਰਹੀ ਧਰਮ ਸਭਾ ਵਿੱਚ ਪੀਠਾਧੀਸ਼ਵਰ ਸ਼ੰਕਰਾਚਾਰਿਆ ਜਗਤ ਗੁਰੂ ਸਵਾਮੀ ਨਿਸ਼ਚਲਾਨੰਦ ਸਰਸਵਤੀ ਮਹਾਰਾਜ ਵਿਸ਼ੇਸ਼ ਸ਼ਿਰਕਤ ਕਰਨਗੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਨੀਵਾਰ ਨੂੰ ਹੁਸ਼ਿਆਰਪੁਰ ਦੇ ਇੱਕ ਸਥਾਨਕ ਹੋਟਲ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਨਨ ਕਰਦੇ ਹੋਏ ਭਾਰਤ ਭੂਸ਼ਨ ਵਰਮਾ ਸੰਯੋਜਕ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਦੱਸਿਆ ਕਿ 17 ਜੂਨ ਨੂੰ ਕੇਸ਼ੋ ਮੰਦਰ ਨਵੀਂ ਅਬਾਦੀ ਹੁਸ਼ਿਆਰਪੁਰ ਵਿਖ਼ੇ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਹੋ ਰਹੀ ਇਸ ਧਰਮ ਸਭਾ ਵਿੱਚ ਵਿਸ਼ੇਸ਼ ਤੌਰ ‘ਤੇ ਰਿਗਵੇਦੀ ਸ਼੍ਰੀ ਗੋਵਰਧਨ ਮੱਠ ਪੂਰੀ ਪੀਠਾਧੀਸ਼ਵਰ ਸ਼ੰਕਰਾਚਾਰਿਆ ਜਗਤ ਗੁਰੂ ਸਵਾਮੀ ਨਿਸ਼ਚਲਾਨੰਦ ਸਰਸਵਤੀ ਮਹਾਰਾਜ ਪ੍ਰਵਚਨ ਕਰਨਗੇ ਅਤੇ ਧਰਮਾਰਥ ਦੀਆਂ ਬਾਤਾਂ ਪਾਉਣਗੇ | ਇਸ ਮੌਕੇ ਭਾਰਤ ਭੂਸ਼ਨ ਵਰਮਾ, ਐਡਵੋਕੇਟ ਸੰਦੀਪ ਸ਼ਰਮਾ,ਸੰਦੀਪ ਨਗੋਰੀ,ਕਮਲ ਵਰਮਾ, ਪੰਡਿਤ ਸਚਿਨ ਸ਼ਾਸਤਰੀ, ਰਾਮਪਾਲ ਸ਼ਰਮਾ, ਸੰਦੀਪ ਸ਼ਰਮਾ ਤਿਲਕ ਰਾਜ ਚੌਹਾਨ,ਪ੍ਰਦੀਪ ਜੁਲਕਾ, ਅਸ਼ਵਨੀ ਸ਼ਰਮਾ ਛੋਟਾ, ਮੁਕੇਸ਼ ਸ਼ਰਮਾ, ਹਿਮਾਂਸ਼ੂ ਖੰਨਾ, ਕੇਸ਼ਵ ਸ਼ਰਮਾ, ਨਿਤੀਸ਼ ਵਰਮਾ, ਰਾਹੁਲ ਪਾਸੀ ਰਮੇਸ਼ ਭਾਰਦਵਾਜ ਆਦਿ ਵੀਂ ਮੌਜੂਦ ਸਨ |

ਪੀਠ ਪਰੀਸ਼ਦ, ਅੱਦਿੱਤਿਆ ਵਾਹਨੀ,ਆਨੰਦ ਵਾਹਨੀ ਹੁਸ਼ਿਆਰਪੁਰ ਵੱਲੋਂ ਕੇਸ਼ਵ ਮੰਦਿਰ ਹੁਸ਼ਿਆਰਪੁਰ ਵਿੱਚ ਕਰਵਾਈ ਜਾ ਰਹੀ ਧਰਮ ਸਭਾ ਬਾਰੇ ਜਾਣਕਾਰੀ ਦਿੰਦੇ ਹੋਏ ਸੰਯੋਜਕ ਭਾਰਤ ਭੂਸ਼ਨ ਵਰਮਾ ਅਤੇ ਹੋਰ ਸਹਿਯੋਗੀ|

ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *