ਕੈਥਲ ਅਤੇ ਬਕਸਰ ਚ ਸਿੱਖ ਨੌਜਵਾਨਾਂ ਤੇ ਹਮਲੇ ਨਰਿੰਦਰ ਮੋਦੀ ਸਰਕਾਰ ਦੀ ਫਿਰਕੂ ਰਾਜਨੀਤੀ ਦਾ ਸਿੱਟਾ :- ਸਿੰਗੜੀਵਾਲਾ

ਕੈਥਲ ਅਤੇ ਬਕਸਰ ਚ ਸਿੱਖ ਨੌਜਵਾਨਾਂ ਤੇ ਹਮਲੇ ਨਰਿੰਦਰ ਮੋਦੀ ਸਰਕਾਰ ਦੀ ਫਿਰਕੂ ਰਾਜਨੀਤੀ ਦਾ ਸਿੱਟਾ :- ਸਿੰਗੜੀਵਾਲਾ

ਹੁਸ਼ਿਆਰਪੁਰ 14 ਜੂਨ ( ਤਰਸੇਮ ਦੀਵਾਨਾ ) ਨਰਿੰਦਰ ਮੋਦੀ ਦੀ ਪਿਛਲੀ ਸਰਕਾਰ ਸਮੇਂ ਸਿੱਖ ਕੌਮ ਦੀ ਆਜ਼ਾਦੀ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਸਿੱਖ ਆਗੂਆਂ ਦੀ ਵਿਦੇਸ਼ਾਂ ਅਤੇ ਦੇਸ਼ ਅੰਦਰ ਵਿਸ਼ੇਸ਼ ਨੀਤੀ ਅਧੀਨ ਕਤਲੇਆਮ ਤੋਂ ਬਾਅਦ ਪਹਿਲਾਂ ਕੈਥਲ ਅਤੇ ਹੁਣ ਬਿਹਾਰ ਦੇ ਬਕਸਰ ਜ਼ਿਲ੍ਹੇ ਵਿੱਚ ਸਿੱਖ ਨੌਜਵਾਨਾਂ ਤੇ ਹਮਲਾ ਕਰਕੇ ਜਖਮੀ ਕਰਨ ਤੇ ਨਰਿੰਦਰ ਮੋਦੀ ਸਰਕਾਰ ਦੀ ਫਿਰਕੂ ਰਾਜਨੀਤੀ ਦਾ ਸਿੱਟਾ ਕਰਾਰ ਦਿੰਦਿਆਂ ਸਖਤ ਨਿਖੇਧੀ ਕੀਤੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਗੁਆਂਡੀ ਰਾਜ ਹਰਿਆਣਾ ਚ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਦੀਆਂ ਖਬਰਾਂ ਦੀ ਸਿਆਈ ਅਜੇ ਸੁੱਕੀ ਵੀ ਨਹੀਂ ਸੀ ਤੇ ਹੁਣ ਬਿਹਾਰ ਤੋਂ ਸਿੱਖ ਨੌਜਵਾਨ ਦੇਪੇਂਦਰ ਸਿੰਘ ਕਾਕਾ ਦੀ ਬੇਰਹਿਮੀ ਨਾਲ ਕੁੱਟਮਾਰ ਦੀ ਖਬਰ ਨੇ ਫਿਰ 1984 ‘ਚ ਦੇਸ਼ ਅੰਦਰ ਹੋਏ ਸਿੱਖਾਂ ਦੇ ਕਤਲੇਆਮ ਦੀ ਯਾਦ ਤਾਜ਼ਾ ਕਰਵਾ ਦਿੱਤੀ ਉਹਨਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੀਆਂ ਸਿੱਖ ਵਿਰੋਧੀ ਸਾਜਿਸ਼ਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ

Leave a Reply

Your email address will not be published. Required fields are marked *