ਮੋਬਾਇਲ ਫੋਨ ਖੋਹਣ ਵਾਲਾ ਚੜ੍ਹਿਆ ਪੁਲਿਸ ਦੇ ਅੜਿਕੇ । 

ਮੋਬਾਇਲ ਫੋਨ ਖੋਹਣ ਵਾਲਾ ਚੜ੍ਹਿਆ ਪੁਲਿਸ ਦੇ ਅੜਿਕੇ । 

ਹੁਸ਼ਿਆਰਪੁਰ 10 ਜੂਨ ( ਤਰਸੇਮ ਦੀਵਾਨਾ ) ਸੁਰਿੰਦਰ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲੁੱਟ ਖੋਹ ਕਰਨ ਵਾਲੇ ਭੈੜੇ ਪੁਰਸ਼ਾ ਖਿਲਾਫ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ।4 ਜੂਨ ਨੂੰ ਇੱਕ ਲੜਕੀ ਮੇਨ ਬਜਾਰ ਹਾਜੀਪੁਰ ਵਿੱਚੋ ਲੰਘ ਰਹੀ ਸੀ ਜਿਸਨੇ ਫੋਨ ਆਪਣੇ ਕੰਨ ਨੂੰ ਲਗਾਇਆ ਹੋਇਆ ਸੀ ਤੇ ਆਪਣੇ ਰਿਸ਼ਤੇਦਾਰ ਨਾਲ ਗੱਲ ਕਰ ਰਹੀ ਸੀ ਤੇ ਇੱਕ ਮੋਟਰ ਸਾਈਕਲ ਤੇ ਸਵਾਰ ਨੌਜਵਾਨ ਪਿਛੋ ਆਇਆ ਜਿਸਨੇ ਧੱਕਾ ਦੇ ਲੜਕੀ ਦਾ ਮੋਬਾਇਲ ਫੋਨ ਜਬਰਦਸਤੀ ਖੋਹ ਲਿਆ ਅਤੇ ਫਰਾਰ ਹੋ ਗਿਆ। ਜਿਹਨਾ ਤੇ ਥਾਣਾ ਹਾਜੀਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ। ਜਿਸ ਤੇ ਵਿਪਨ ਕੁਮਾਰ ਡੀ.ਐਸ.ਪੀ ਸਬ ਡਵੀਜਨ ਮੁਕੇਰੀਆ ਦੀਆਂ ਹਦਾਇਤਾ ਮੁਤਾਬਿਕ ਤੁਰੰਤ ਕਾਰਵਾਈ ਕਰਦੇ ਹੋਏ ਐਸ ਆਈ ਪੰਕਜ ਕੁਮਾਰ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਏ.ਐਸ.ਆਈ ਹਰਭਜਨ ਸਿੰਘ ਵੱਲੋ ਮੁਕੱਦਮਾ ਦਰਜ ਕਰਕੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈਕ ਕਰਕੇ ਸ਼ੱਕੀ ਨੌਜਵਾਨ ਅਤੇ ਸਬੰਧਿਤ ਮੋਟਰ ਸਾਈਕਲ ਚੈਕ ਕੀਤੇ ਗਏ। ਤਫਤੀਸ਼ ਦੋਰਾਨ ਮੁਕੱਦਮਾ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਹਰਜਿੰਦਰ ਸਿੰਘ ਵਾਸੀ ਫਤਿਹਗੜ ਚੂੜੀਆਂ ਥਾਣਾ ਫਤਿਹਗੜ ਚੂੜੀਆਂ ਜਿਲਾ ਗੁਰਦਾਸਪੁਰ ਨੂੰ ਗ੍ਰਿਫਤਾਰ ਕਰਕੇ ਖੋਇਆ ਹੋਇਆ ਮੋਬਾਇਲ ਫੋਨ ਰਿਕਵਰ ਕੀਤਾ ਗਿਆ। ਉਹਨਾ ਦੱਸਿਆ ਕਿ ਕਥਿਤ ਦੋਸ਼ੀ ਅਮਨਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੱਛ ਗਿੱਛ ਕੀਤੀ ਜਾ ਰਹੀ ਹੈ। ਉਹਨਾ ਦੱਸਿਆ ਕਿ ਇਹ ਨੌਜਵਾਨ ਪਹਿਲਾ ਵੀ ਚੋਰੀ ਦੇ ਕੇਸ ਵਿੱਚ ਜੇਲ ਕੱਟ ਕੇ ਕੇਂਦਰੀ ਜੇਲ ਹੁਸ਼ਿਆਰਪੁਰ ਤੋ ਜਮਾਨਤ ਤੇ ਬਾਹਰ ਆਇਆ ਸੀ।

Leave a Reply

Your email address will not be published. Required fields are marked *