ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਵਲੋ ਏ.ਟੀ.ਐਮ. ਲੁੱਟਣ ਅਤੇ ਚੋਰੀ ਕਰਨ ਵਾਲੇ ਗੈਂਗ ਨੂੰ ਕੀਤਾ ਗ੍ਰਿਫਤਾਰ

ਹੁਸ਼ਿਆਰਪੁਰ:ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਵਲੋ ਏ.ਟੀ.ਐਮ. ਲੁੱਟਣ ਅਤੇ ਚੋਰੀ ਕਰਨ ਵਾਲੇ ਗੈਂਗ ਨੂੰ ਕੀਤਾ ਗ੍ਰਿਫਤਾਰ ਮਾਨਯੋਗ ਸ਼੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਅਤੇ
ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਤਫਤੀਸ਼, ਸ਼੍ਰੀ ਸ਼ਿਵ ਦਰਸ਼ਨ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼
ਹੁਸ਼ਿ: ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਇੰਸ:ਊਸਾ ਰਾਣੀ ਮੁੱਖ ਅਫਸਰ ਥਾਣਾ ਮੇਹਟੀਆਣਾ ਦੀ ਦੇਖ ਰੇਖ ਹੇਠ ਚੋਰੀ ਦੀਆਂ ਵਾਰਦਾਤਾਂ
ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਮੁਹਿੰਮ ਤਹਿਤ ਇੰਸ:ਊਸਾ ਰਾਣੀ ਮੁੱਖ ਅਫਸਰ ਥਾਣਾ ਮੇਹਟੀਆਣਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾ ਨੇ ਮਿਤੀ 18/19-3-24 ਦੀ ਦਰਮਿਆਨੀ ਰਾਤ ਨੂੰ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਫੁਗਲਾਣਾ ਦੇ ATM ਦੀ ਭੰਨਤੋੜ ਕਰਕੇ ਏ.ਟੀ.ਐਮ ਦੀ ਮਸ਼ੀਨ ਨੂੰ ਲੁੱਟਣ ਵਾਲੇ ਗੈਂਗ ਦੇ ਮੁੱਖ ਦੋਸ਼ੀ ਹੈਰੀ ਪੁੱਤਰ ਜਗਸੀਰ ਸਿੰਘ ਵਾਸੀ ਬਡਲਾ
ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਨੂੰ ਮੁ:ਨੰ:25 ਮਿਤੀ 19-03-2024 ਅ/ਧ 457,380,511,427 ਭ:ਦ ਥਾਣਾ ਮੇਹਟੀਆਣਾ
ਵਿੱਚ ਹਸਬ ਜਾਬਤੇ ਅਨੁਸਾਰ ਗ੍ਰਿਫਤਾਰ ਕੀਤਾ। ਜੋ ਦੋਸ਼ੀ ਹੈਰੀ ਨੇ ਦੋਰਾਨੇ ਪੁੱਛਗਿੱਛ ਮੰਨਿਆ ਕਿ ਉਸ ਨੇ ਇਹ ਚੋਰੀ ਅਜੈ ਕੁਮਾਰ
ਪੁੱਤਰ ਜਗਸੀਰ ਸਿੰਘ, ਕਰਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ, ਕਰਮਵੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀਆਨ ਬਡਲਾ ਥਾਣਾ
ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਨਾਲ ਮਿਲ ਕੇ ਕੀਤੀ ਸੀ, ਅਤੇ ਉਹਨਾਂ ਨੇ ਮਿਤੀ 21-10-23 ਦੀ ਰਾਤ ਨੂੰ GNA ਐਕਸਲ ਕੰਪਨੀ
ਮੇਹਟੀਆਣਾ ਮੋਟਰਸਾਈਕਲ ਦੇ ਮੱਡਗਾਰਡ ਅਤੇ ਰਿਮ ਵੀ ਚੋਰੀ ਕੀਤੇ ਸਨ, ਜਿਸ ਸਬੰਧੀ ਮੁ:ਨੰ:104 ਮਿਤੀ 21-10-2023 ਅਧ
379 ਭ.ਦ ਥਾਣਾ ਮੇਹਟੀਆਣਾ ਦਰਜ ਰਜਿਸਟਰ ਕੀਤਾ ਗਿਆ ਸੀ, ਇਸ ਤੋ ਇਲਾਵਾ ਮਿਤੀ 5-1-2024 ਦੀ ਦਰਮਿਆਨੀ ਰਾਤ ਨੂੰ
ਜੀ.ਐਨ.ਏ. ਫੈਕਟਰੀ ਅੰਦਰੋ ਅਗਲੀ ਚੋਰੀ ਦੀ ਵਾਰਦਾਤ ਨੂੰ ਇੰਜਾਮ ਦੇਣ ਲਈ ਇੱਕ ਸਿਲੰਡਰ ਆਕਸੀਜਨ ਸਮੇਤ ਔਜਾਰਾਂ ਦੀ ਚੋਰੀ
ਵੀ ਕੀਤੀ ਸੀ। ਜਿਸ ਸਬੰਧੀ ਵੀ ਮੁ:ਨੰ: 05 ਮਿਤੀ 13-01-2024 ਅ/ਧ 380,511 ਭ:ਦ ਥਾਣਾ ਮੇਹਟੀਆਣਾ ਦਰਜ ਰਜਿਸਟਰ
ਕੀਤਾ ਗਿਆ ਅਤੇ ਇਸ ਤੋ ਇਲਾਵਾ ਮਿਤੀ 13-01-2024 ਦੀ ਰਾਤ ਨੂੰ ਪਿੰਡ ਰਾਜਪੁਰ ਭਾਈਆ ਵਿਖੇ ਐਚ.ਡੀ.ਐਫ.ਸੀ ਬੈਂਕ ਦੇ
ਏ.ਟੀ.ਐਮ ਵਿੱਚੋ ਕੈਸ਼ ਚੋਰੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ, ਪਰ ਪੁਲਿਸ ਪਾਰਟੀ ਦੇ ਮੋਕਾ ਪਰ ਪੁੱਜਣ ਤੇ ਉਹਨਾਂ ਦੀ ਚੋਰੀ ਨਾਕਾਮ
ਹੋ ਗਈ ਅਤੇ ਉਹ ਆਪਣੇ ਔਜਾਰ ਅਤੇ ਹੋਰ ਸਮਾਨ ਛੱਡ ਕੇ ਭੱਜ ਗਏ । ਜਿਸ ਸਬੰਧੀ ਮੁ:ਨੰ:07 ਮਿਤੀ 13-01-2024 ਅ/ਧ
380 ਭ:ਦ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ। ਉਕਤ ਦੋਸ਼ੀਆ ਦੀ ਪੁੱਛਗਿੱਛ ਦੌਰਾਨ ਥਾਣਾ
ਮੇਹਟੀਆਣਾ ਦੇ ਹੇਠ ਲਿਖੇ ਮੁਕੱਦਮੇ ਟਰੇਸ ਹੋਏ ਹਨ ਅਤੇ ਹੇਠ ਲਿਖੇ ਵੇਰਵੇ ਅਨੁਸਾਰ ਰਿਕਵਰੀ ਹੋਈ ਹੈ :-
·ਟਰੇਸ ਹੋਏ ਮੁਕੱਦਮਿਆਂ ਦਾ ਵੇਰਵਾ:-
1. ਮੁ:ਨੰ:25 ਮਿਤੀ 19-03-2024 ਅ/ਧ 457,380,511,427 ਭ:ਦ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ
2. ਮੁ:ਨੰ:104 ਮਿਤੀ 21-10-2023 ਅ/ਧ 379 ਭ.ਦ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ
3. ਮੁ:ਨੰ: 07 ਮਿਤੀ 13-01-2024 ਅ/ਧ 380 ਭ:ਦ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ
4. ਮੁ:ਨੰ: 05 ਮਿਤੀ 13-01-2024 ਅ/ਧ 380,511 ਭ:ਦ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ
5. ਗ੍ਰਿਫਤਾਰ ਕੀਤੇ ਗਏ ਦੋਸ਼ੀਆ ਦਾ ਵੇਰਵਾ :-
1. ਹੈਰੀ ਪੁੱਤਰ ਜਗਸੀਰ ਸਿੰਘ ਵਾਸੀ ਬੱਡਲਾ ਥਾਣਾ ਮੇਹਟੀਆਣਾ, ਜਿਲ੍ਹਾ ਹੁਸ਼ਿਆਰਪੁਰ
2. ਅਜੈ ਕੁਮਾਰ ਪੁੱਤਰ ਜਗਸੀਰ ਸਿੰਘ ਵਾਸੀ ਬੱਡਲਾ ਥਾਣਾ ਮੇਹਟੀਆਣਾ, ਜਿਲ੍ਹਾ ਹੁਸ਼ਿਆਰਪੁਰ
3. ਕਰਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ, ਵਾਸੀ ਬੱਡਲਾ ਥਾਣਾ ਮੇਹਟੀਆਣਾ, ਜਿਲ੍ਹਾ ਹੁਸ਼ਿਆਰਪੁਰ
4. ਕਰਮਵੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਬੱਡਲਾ ਥਾਣਾ ਮੇਹਟੀਆਣਾ, ਜਿਲ੍ਹਾ ਹੁਸ਼ਿਆਰਪੁਰ
•ਬਰਾਮਦਗੀ ਦਾ ਵੇਰਵਾ :-
3 ਸਿਲੰਡਰ (ਆਕਸੀਜਨ)
2. ਆਕਸੀਜਨ ਸਿਲੰਡਰ, ਛੋਟਾ ਗੈਸ ਕਟਰ, ਪਾਇਪ
3. ਦੋਸ਼ੀਆ ਪਾਸੋਂ ਬਰਾਮਦ ਹੋਏ ਚੋਰੀ ਦੇ ਮੋਟਰਸਾਈਕਲ :- 1. ਮੋਟਰਸਾਈਕਲ ਮਾਰਕਾ ਪਲਟੀਨਾ PB-07-AM-8754
4. ਦੋਸ਼ੀਆ ਵਲੋ ਵਾਰਦਾਤ ਸਮੇ ਵਰਤੇ ਗਏ ਮੋਟਰਸਾਈਕਲ
ਕੀਤੇ ਗਏ ਦਾ ਵੇਰਵਾ :-
2. ਇੱਕ ਮੋਟਰਸਾਈਕਲ ਮਾਰਕਾ ਸੀ.ਟੀ100 ਬਿਨ੍ਹਾਂ ਨੰਬਰੀ
:- 1. ਮੋਟਰਸਾਈਕਲ ਮਾਰਕਾ ਹੀਰੋ ਹਾਂਡਾ PB-07-BY-7590
2. ਮੋਟਰਸਾਈਕਲ ਮਾਰਕਾ ਹੀਰੋ ਹਾਂਡਾ PB-07-CD-5688
3.ਮੋਟਰਸਾਈਕਲ ਮਾਰਕਾ ਪਲਟੀਨਾ PB-07-CC-1612
4. ਮੋਟਰਸਾਈਕਲ ਮਾਰਕਾ TVS PB-07-CD-5688
