ਵਾਲਮੀਕਿ ਸਮਾਜ ਨੂੰ ਆ ਰਹੀਆ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਮੈ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਾਗਾ : ਸੰਦੀਪ ਸੈਣੀ

ਹੁਸ਼ਿਆਰਪੁਰ 9 ਜੂਨ ( ਤਰਸੇਮ ਦੀਵਾਨਾ ) ਸਫ਼ਾਈ ਕਰਮਚਾਰੀ ਯੂਨੀਅਨ ਰਜਿ. ਪੰਜਾਬ ਪੱਛੜੀਆਂ ਸ਼੍ਰੇਣੀਆਂ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਸੰਦੀਪ ਸੈਣੀ ਨੇ ਉਚੇਚੇ ਤੌਰ ‘ਤੇ ਨਗਰ ਨਿਗਮ ਹੁਸ਼ਿਆਰਪੁਰ, ਕਮੇਟੀ ਮਾਰਕੀਟ ਦਫਤਰ ਵਿਖੇ ਪਹੁੰਚ ਕੇ ਵਾਲਮੀਕ ਭਾਈਚਾਰੇ ਨੂੰ ਸਿੱਖਿਆ ਅਤੇ ਵਪਾਰਕ ਕਰਜ਼ਿਆਂ ਸਬੰਧੀ ਆ ਰਹੀਆਂ ਮੁਸ਼ਕਲਾਂ ਸਬੰਧੀ ਗੰਭੀਰ ਵਿਚਾਰ ਵਟਾਂਦਰਾ ਕੀਤਾ ਅਤੇ ਸੰਦੀਪ ਸੈਣੀ . ਉਨ੍ਹਾਂ ਭਰੋਸਾ ਦਿੱਤਾ ਕਿ ਉਹ ਵਾਲਮੀਕਿ ਸਮਾਜ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਪੰਜਾਬ ਸਰਕਾਰ ਵਲੋ ਸਮਾਜ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਰਕਾਰੀ ਸਕੀਮਾਂ ਦਾ ਲਾਭਪਾਤਰੀਆਂ ਨੂੰ ਪੂਰਾ ਲਾਭ ਪਹੁੰਚਾਉਣਗੇ। ਇਸ ਮੌਕੇ ਕੁਲਵੰਤ ਸਿੰਘ ਸੈਣੀ ਸਭਾ ਪੰਜਾਬ ਪ੍ਰਧਾਨ, ਸੁਰਿੰਦਰ ਸੈਣੀ, ਸਫਾਈ ਕਰਮਚਾਰੀ ਹੈੱਡ ਕਰਨਜੋਤ ਆਦੀਆ, ਮਨੋਜ ਕੈਨੇਡੀ, ਵਿਕਰਮਜੀਤ (ਬੰਟੀ), ਹੀਰਾ ਲਾਲ, ਅਸ਼ੋਕ ਕੁਮਾਰ, ਬਲਰਾਮ ਭੱਟੀ, ਦੇਵ ਕੁਮਾਰ, ਜੈ ਗੋਪਾਲ, ਅਸ਼ਵਨੀ ਕੁਮਾਰ, ਪ੍ਰਦੀਪ ਕੁਮਾਰ, ਆਸ਼ੂ ਬੜੈਚ ਆਦਿ ਹਾਜ਼ਰ ਸਨ। ਆਦਿ ਹਾਜ਼ਰ ਸਨ।
ਫੋਟੋ : ਅਜਮੇਰ ਦੀਵਾਨਾ
