ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦੀ ਕਿਸੇ ਨੇ ਵੀ ਬੇਅਦਬੀ ਨਹੀਂ ਕੀਤੀ: ਸੁਰਿੰਦਰ ਜਾਜਾ

8 ਮਈ ਨੂੰ ਹਨੇਰੀ ਤੂਫਾਨ ਆਉਣ ਨਾਲ ਹੋਈ ਭਗਵਾਨ ਬਾਲਮੀਕ ਜੀ ਦੀ ਮੂਰਤੀ ਖੰਡਤ : ਪ੍ਰਧਾਨ ਬੱਬੂ ਅਜੋਵਾਲ,
ਹੁਸ਼ਿਆਰਪੁਰ 3 ਜੂਨ (ਤਰਸੇਮ ਦੀਵਾਨਾ) ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਨੇ ਅੱਜ ਪੰਜਾਬ ਪ੍ਰਧਾਨ ਸੁਰਿੰਦਰ ਜਾਜਾ ਦੀ ਪ੍ਰਧਾਨਗੀ ਹੇਠ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਪਿਛਲੇ ਕੁਝ ਦਿਨਾਂ ਤੋਂ ਭਗਵਾਨ ਵਾਲਮੀਕਿ ਮਹਾਰਾਜ ਦੀ ਮੂਰਤੀ ਤੋੜਨ ਨੂੰ ਲੈ ਕੇ ਬੇਅਦਬੀ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਅਸਲੀਅਤ ਇਹ ਹੈ ਕਿ ਮੂਰਤੀ ਦੀ ਕੋਈ ਵੀ ਬੇਅਦਬੀ ਨਹੀਂ ਹੋਈ 8 ਮਈ ਨੂੰ ਹੁਸ਼ਿਆਰਪੁਰ ਵਿੱਚ ਆਏ ਤੂਫਾਨ ਕਾਰਨ ਭਗਵਾਨ ਵਾਲਮੀਕਿ ਮਹਾਰਾਜ ਦੀ ਮੂਰਤੀ ਦੀ ਛੱਤਰੀ ਡਿੱਗ ਗਈ ਅਤੇ ਇਸ ਕਾਰਨ ਮੂਰਤੀ ਕਈ ਥਾਵਾਂ ਤੋਂ ਟੁੱਟ ਗਈ। ਇਸ ਵਿੱਚ ਕਿਸੇ ਦੀ ਕੋਈ ਵੀ ਸ਼ਰਾਰਤ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਪਾਈ ਜਾਂਦੀ ਹੈ ਤਾਂ ਅਸੀਂ ਵਾਲਮੀਕ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਵਾਂਗੇ। ਉਨ੍ਹਾਂ ਕਿਹਾ ਕਿ ਆਸ਼ਰਮ ਦੀ ਜ਼ਮੀਨ ਦੇ ਵਿਵਾਦ ਵਿੱਚ ਅਸੀਂ ਵਾਲਮੀਕਿ ਸਮਾਜ ਦੇ ਨਾਲ ਹਾਂ ਅਤੇ ਤੰਨ, ਮੰਨ ਅਤੇ ਧੰਨ ਨਾਲ ਪੂਰਾ ਸਹਿਯੋਗ ਦੇਵਾਂਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੱਬੂ ਅੱਜੋਵਾਲ, ਜ਼ਿਲ੍ਹਾ ਇੰਚਾਰਜ ਹੰਸ ਰਾਜ ਹੰਸ, ਸਿਟੀ ਪ੍ਰਧਾਨ ਸੰਜੇ ਕੁਮਾਰ, ਮੋਹਿਤ ਅਟਵਾਲ, ਅਮਿਤ ਗਿੱਲ, ਸ਼ਿਵ ਬਾਬਾ, ਰਵੀ, ਟੋਨੂੰ, ਨੇਕੂ, ਧੁੱਗਾ ਪਹਿਲਵਾਨ, ਮਨੀ, ਅਨੂ ਪੰਚਾਇਤ ਮੈਂਬਰ, ਜਸਪ੍ਰੀਤ ਕੌਰ, ਆਰਤੀ, ਪੂਜਾ | , ਜੋਆ ਆਦਿ ਅਤੇ ਵੱਡੀ ਗਿਣਤੀ ਵਿੱਚ ਵਾਲਮੀਕਿ ਸਮਾਜ ਦੇ ਲੋਕ ਹਾਜ਼ਰ ਸਨ।
ਫੋਟੋ : ਅਜਮੇਰ ਦੀਵਾਨਾ
