ਬਾਬਾ ਸਾਹਿਬ ਦੇ ਸਿਧਾਂਤਾਂ ਅਤੇ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਸਮਰਪਣ ਭਾਵਨਾ ਨਾਲ ਯਤਨਸ਼ੀਲ ਰਹਾਂਗਾ

ਬਾਬਾ ਸਾਹਿਬ ਦੇ ਸਿਧਾਂਤਾਂ ਅਤੇ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਸਮਰਪਣ ਭਾਵਨਾ ਨਾਲ ਯਤਨਸ਼ੀਲ ਰਹਾਂਗਾ

* ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਕੀਤਾ ਸਮਰਥਕਾਂ ਤੇ ਪਾਰਟੀ ਵਰਕਰਾਂ ਦਾ ਧੰਨਵਾਦ 

ਹੁਸ਼ਿਆਰਪੁਰ 3 ਜੂਨ ( ਤਰਸੇਮ ਦੀਵਾਨਾ ) ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਪੋਤਰੇ ਭੀਮ ਰਾਓ ਯਸ਼ਵੰਤ ਅੰਬੇਡਕਰ ਮੁਖੀ ਗਲੋਬਲ ਰਿਪਬਲਿਕਨ ਪਾਰਟੀ ਅਤੇ ਉਮੀਦਵਾਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਨੇ ਸਮੂੰਹ ਵੋਟਰਾਂ, ਪਾਰਟੀ ਵਰਕਰਾਂ ਤੇ ਸਮਰਥਕਾਂ ਦਾ ਚੋਣ ਮੁਹਿੰਮ ਵਿੱਚ ਮੁਕੰਮਲ ਸਾਥ ਦੇਣ ਤੇ ਧੰਨਵਾਦ ਦਾ ਪ੍ਰਗਟਾਵਾ ਕੀਤਾ ਹੈ | ਆਪਣੀ ਰਿਹਾਇਸ਼ ਵਿਖ਼ੇ ਵਿਸ਼ੇਸ ਪ੍ਰੈੱਸ ਵਾਰਤਾ ਦੌਰਾਨ ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਕਿਹਾ ਕਿ ਐਡਵੋਕੇਟ ਓਮ ਪ੍ਰਕਾਸ਼ ਇੰਦਲ ਇੰਚਾਰਜ ਨਾਰਥ ਜ਼ੋਨ, ਭੈਣ ਸੰਤੋਸ਼ ਕੁਮਾਰੀ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਸਮੇਂ ਬਾਬਾ ਸਾਹਿਬ ਦੇ ਪਰਿਵਾਰਿਕ ਵੰਸ਼ਜ਼ ਹੋਣ ਦੇ ਨਾਤੇ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਵੱਡਾ ਮਾਣ ਪਿਆਰ ਅਤੇ ਸਤਿਕਾਰ ਬਖਸ਼ਿਆ ਜਿਸ ਨੂੰ ਉਹ ਕਦੇ ਭੁੱਲ ਨਹੀਂ ਸਕਦੇ | ਉਨ੍ਹਾਂ ਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੇ ਪੋਤਰਾ ਹੋਣ ‘ਤੇ ਵੱਡਾ ਮਾਣ ਮਹਿਸੂਸ ਹੋਇਆ | ਉਨ੍ਹਾਂ ਕਿਹਾ ਕਿ ਲੋਕਾਂ ਦਾ ਬਾਬਾ ਸਾਹਿਬ ਨਾਲ ਪਿਆਰ ਅਤੇ ਅਪਣੱਤ ਨੂੰ ਵੇਖਦਿਆਂ ਪ੍ਰਣ ਕੀਤਾ ਹੈ ਕਿ ਅੱਗੋਂ ਲਈ ਵੀ ਪੂਰੀ ਪਰਿਵਾਰ ਸਮੇਤ ਬਾਬਾ ਸਾਹਿਬ ਦੇ ਸਿਧਾਂਤਾਂ ਅਤੇ ਵਿਚਾਰਧਾਰਾ ਦਾ ਪੂਰੀ ਤਰ੍ਹਾਂ ਸਮਰਪਣ ਭਾਵਨਾ ਨਾਲ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਆਪਣੀ ਰਹਿੰਦੀ ਜ਼ਿੰਦਗੀ ਯਤਨਸ਼ੀਲ ਰਹਿਣਗੇ |

Leave a Reply

Your email address will not be published. Required fields are marked *