Jallandher 11ਫ਼ਰਵਰੀ (sunil kumar rozana reporter newspaper) ਜਲੰਧਰ ਸ਼ਹਿਰ ਵਿਚ ਲਗਾਤਾਰ ਗੁੰਡਾਗਰਦੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ।ਤਾਜ਼ਾ ਮਾਮਲਾ ਜਲੰਧਰ ਦੇ ਬਲਟਨ ਪਾਰਕ ਤੋਂ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਅਨੁਸਾਰ ਦਿਨ- ਚੜਦੇ ਅਣਪਛਾਤੇ ਵਿਅਕਤੀਆਂ ਵੱਲੋਂ ਬਦਮਾਸ਼ ਸਤਨਾਮ ਸਿੰਘ ਉਰਫ ਸੱਤੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।ਜਿਸ ਦੀ ਲਾਸ਼ ਬਰਲਟਨ ਪਾਰਕ ‘ਚੋਂ ਮਿਲੀ। ਜੋ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਗੇਟ ‘ਤੇ ਸਾਈਕਲ ਸਟੈਂਡ ‘ਤੇ ਕਰਿੰਦੇ ਵਜੋਂ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਬੈਂਕ ਕਾਲੋਨੀ, ਨਜ਼ਦੀਕ ਵੇਰਕਾ ਮਿਲਕ ਪਲਾਂਟ, ਜਲੰਧਰ ਦੇ ਰਹਿਣ ਵਾਲੇ ਬਦਮਾਸ਼ ਸਤਨਾਮ ਸਿੰਘ ਉਰਫ ਸੱਤੇ ਦੀ ਕੁਝ ਅਣਪਛਾਤੇ ਵਿਅਕਤੀਆਂ ਨਾਲ ਤੜਕਸਾਰ ਝੜਪ ਹੋਈ। ਜਿਸ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ। ਜਿਸ ਦੌਰਾਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਉਸ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
