ਵਿਸ਼ਵਨਾਥ ਬੰਟੀ ਓਹਰੀ ਨੂੰ ਓਹਰੀ ਸਭਾ ਨੇ ਕੀਤਾ ਸਨਮਾਨਿਤ ।

ਵਿਸ਼ਵਨਾਥ ਬੰਟੀ ਓਹਰੀ ਨੂੰ ਓਹਰੀ ਸਭਾ ਨੇ ਕੀਤਾ ਸਨਮਾਨਿਤ ।

ਹੁਸ਼ਿਆਰਪੁਰ, 10 ਮਈ (ਤਰਸੇਮ ਦੀਵਾਨਾ) ਓਹਰੀ ਸਭਾ ਵਲੋ ਓਹਰੀ ਭਾਈਚਾਰੇ ਦੇ ਨੌਜਵਾਨ ਆਗੂ ਵਿਸ਼ਵਨਾਥ ਬੰਟੀ ਓਹਰੀ ਨੂੰ ਸ਼੍ਰੀ ਹਿੰਦੂ ਗਊ ਰੱਖਿਅਕ ਸਭਾ (ਗਊਸ਼ਾਲਾ) ਦਾ ਪ੍ਰਧਾਨ ਬਣਨ ‘ਤੇ ਸਨਮਾਨਿਤ ਕੀਤਾ ਗਿਆ। ਓਹਰੀ ਸਭਾ ਦੇ ਪ੍ਰਧਾਨ ਸੁਮਿਤ ਓਹਰੀ ਨੇ ਕਿਹਾ ਕਿ ਇਹ ਸਮੁੱਚੇ ਓਹਰੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ | ਵਿਸ਼ਵਨਾਥ ਬੰਟੀ ਨੂੰ ਭਗਵਾਨ ਦੀ ਕਿਰਪਾ ਨਾਲ ਗਊ ਮਾਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨਾ ਕਿਹਾ ਕਿ ਇਸ ਨੇਕ ਕਾਰਜ ਵਿੱਚ ਸਮੁੱਚਾ ਓਹਰੀ ਭਾਈਚਾਰਾ ਉਨ੍ਹਾਂ ਦਾ ਪੂਰਾ ਸਹਿਯੋਗ ਦੇਵੇਗਾ।

ਇਸ ਮੌਕੇ ਬੰਟੀ ਨੇ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਅਤੇ ਗਉਸ਼ਾਲਾ ਲਈ ਕੰਮ ਕਰਨ ਲਈ ਹਰ ਸੰਭਵ ਯਤਨ ਕਰਨਗੇ ਅਤੇ ਇਸ ਕਾਰਜ ਵਿੱਚ ਓਹਰੀ ਭਾਈਚਾਰੇ ਦਾ ਵੀ ਪੂਰਾ ਸਹਿਯੋਗ ਲਿਆ ਜਾਵੇਗਾ।

ਇਸ ਮੌਕੇ ਵਿਸ਼ਨੂੰ ਦਿਗੰਬਰ ਸੂਦ, ਜੋਤੀ ਕਾਲੀਆ ਅਤੇ ਜਤਿੰਦਰਾ ਦਾ ਵੀ ਸਨਮਾਨ ਕੀਤਾ ਗਿਆ। ਅਸ਼ਵਨੀ ਓਹਰੀ, ਰਾਜੇਸ਼ ਓਹਰੀ, ਅਸ਼ੋਕ ਓਹਰੀ, ਤੇਜਿੰਦਰ ਓਹਰੀ, ਯਸ਼ਪਾਲ ਓਹਰੀ, ਤਰਸੇਮ ਓਹਰੀ, ਸੰਜੀਵ ਓਹਰੀ, ਨੀਟਾ ਓਹਰੀ, ਮਿੰਟਾ ਓਹਰੀ, ਨਿਸ਼ਾ ਓਹਰੀ, ਬਿੱਟੂ ਓਹਰੀ, ਭੁਵਨੇਸ਼ ਓਹਰੀ, ਡੱਬੂ ਓਹਰੀ, ਰਾਹੁਲ ਓਹਰੀ, ਨੀਰਾ ਓਹਰੀ, ਨੇਹਾ ਓਹਰੀ ਓਹਰੀ, ਤੁਸ਼ਾਰ ਓਹਰੀ, ਸੰਯਮ ਓਹਰੀ, ਸੁਮਿਤ ਓਹਰੀ, ਕਪਿਲ ਓਹਰੀ, ਦੇਵ ਓਹਰੀ, ਨੰਨੂ ਓਹਰੀ, ਨਿਤਿਨ ਓਹਰੀ, ਰਾਜਨ ਗੁਪਤਾ ਮਿੰਟੂ ਅਤੇ ਹੋਰ ਪਤਵੰਤੇ ਹਾਜਰ ਸਨ |

ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *