ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਸ਼ਰਾਰਤੀ ਅੰਸਰਾਂ ਵੱਲੋਂ ਇੱਕ ਪਾਸਟਰ ਉੱਤੇ ਕੀਤਾ ਗਿਆ ਜਾਨਲੇਵਾ ਹਮਲਾ

ਅੰਮ੍ਰਿਤਸਰ(ਬਿਊਰੋ)ਬੀਤੇ ਦਿਨ ਅੰਮ੍ਰਿਤਸਰ ਵਿਖੇ ਪਾਸਟਰ ਗੁਰਜੀਤ ਅਤੇ ਗੁਰਦੀਪ ਨੂੰ ਕੁਛ ਸ਼ਰਾਰਤੀ ਅਨਸਰਾਂ ਜੋ ਨਿਹੰਗ ਸਿੰਘਾ ਦੇ ਬਾਣੇ ਵਿੱਚ ਸੀ ਵਲੋ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਗਿਆ ਸੀ, ਬੀਤੇ ਕੱਲ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਵੱਲੋ ਪ੍ਰਸ਼ਾਂਸ਼ਨ ਨਾਲ ਤਾਲਮੇਲ ਕਰਦਿਆ ਨਿਹੰਗਾਂ ਨੂੰ ਗਿਰਫ਼ਤਾਰ ਕਰਵਾਇਆ ਗਿਆ ਜਿਸ ਸਬੰਧੀ ਅੱਜ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਦੀ ਅਗਵਾਹੀ ਵਿੱਚ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਤੇ ਜੁਰਮ ਵਿੱਚ ਵਾਧਾ ਕਰਨ ਲਈ ਕਿਹਾ ਗਿਆ।
