THE CHURCH OF GLORY WELFARE SOCIETY ਵਿੱਚ ਧੂਮ ਧਾਮ ਨਾਲ ਮਨਾਇਆ ਗਿਆ ਈਸਟਰ ਡੇ

ਟੀਮ WORSHIPER RAJINDER KAUR ਵੱਲੋਂ ਕੀਤਾ ਗਿਆ ਪ੍ਰਭੂ ਯਿਸ਼ੂ ਮਸੀਹ ਦੀ ਮਹਿਮਾ ਦੇ ਗੀਤਾਂ ਦਾ ਗੁਣਗਾਣ
ਲੁਧਿਆਣਾ : 1 ਅਪ੍ਰੈਲ : ਪ੍ਰਵੇਸ਼ ਗਰਗ : ਬੀਤੇ ਦਿਨੀਂ ਲੁਧਿਆਣਾ ਦੇ ਸਤਸੰਗ ਘਰ ਦੇ ਗੇਟ ਨੰਬਰ 2 ਦੇ ਸ੍ਹਾਮਣੇ, ਨੇੜੇ ਬਾਪੂ ਮਾਰਕੀਟ, ਲੋਹਾਰਾ ਵਿਖੇ ਸਥਿਤ THE CHURCH OF GLORY WELFARE SOCIETY ਵਿੱਚ ਪਾਸਟਰ ਸੁਨੀਲ ਮਸੀਹ ਦੀ ਅਗੁਵਾਈ ਹੇਠ ਈਸਟਰ ਦਾ ਪ੍ਰੋਗਰਾਮ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਚਰਚ ਦੇ ਪਾਸਟਰ ਸੁਨੀਲ ਮਸੀਹ ਵੱਲੋਂ ਪ੍ਰਭੂ ਯਿਸ਼ੂ ਮਸੀਹ ਦੇ ਜੀ ਉੱਠਣ ਵਾਲੇ ਦਿਨ ਤੇ ਚਰਚ ਵਿੱਚ ਆਏ ਲੋਕਾਂ ਨੂੰ ਪਵਿੱਤਰ ਬਾਈਬਲ ਵਿੱਚੋ ਵਚਨਾਂ ਵਾਰੇ ਦਸਿਆ ਗਿਆ ਅਤੇ ਲੋਕਾਂ ਨੂੰ ਨਸ਼ੇ ਅਤੇ ਪਾਪ ਛੱਡਣ ਦੀ ਅਪੀਲ ਕੀਤੀ ਗਈ I ਟੀਮ WORSHIPER RAJINDER KAUR ਵੱਲੋਂ ਪ੍ਰਭੂ ਯਿਸ਼ੂ ਮਸੀਹ ਦੀ ਮਹਿਮਾ ਦੇ ਗੀਤਾਂ ਦਾ ਗੁਣਗਾਣ ਕੀਤਾ ਗਿਆ ਅਤੇ ਚਰਚ ਵਿੱਚ ਆਏ ਲੋਕਾਂ ਲਈ ਪੂਰੀ ਛੋਲਿਆਂ ਦਾ ਤੇ ਹਲਵੇ ਦੇ ਲੰਗਰ ਨਾਲ ਠੰਡੇ ਠੰਡੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ I
