ਨੌਜਵਾਨ ਵੱਲੋਂ ਸੋਸ਼ਲ ਮੀਡੀਆ ਤੇ ਹਵਾਈ ਫਾਇਰ ਕਰਨ ਦੀ ਵੀਡੀਓ ਹੋਈ ਤੇਜ਼ੀ ਨਾਲ ਵਾਇਰਲ

 

ਨੌਜਵਾਨ ਵੱਲੋਂ ਸੋਸ਼ਲ ਮੀਡੀਆ ਤੇ ਹਵਾਈ ਫਾਇਰ ਕਰਨ ਦੀ ਵੀਡੀਓ ਹੋਈ ਤੇਜ਼ੀ ਨਾਲ ਵਾਇਰਲ

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਕੀਤੀ ਜਾ ਰਹੀ ਗੱਲ

ਤਰਨਤਾਰਨ 12ਅਕਤੂਬਰ (ਬਿਊਰੋ)ਸਿੱਧੂ ਮੂਸੇਵਾਲੇ ਦਾ ਗਾਣਾ ਲਗਾ ਨੌਜਵਾਨ ਵੱਲੋਂ ਹੱਥ ਚ ਪਿਸਤੌਲ ਫੜ ਹਵਾਈ ਫਾਇਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਦੇ ਏ ਐਸ ਆਈ ਸਤਨਾਮ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੁਣੇ ਹੀ ਆਇਆ ਹੈ ਅਤੇ ਉਹਨਾਂ ਵੱਲੋਂ ਤਫਦੀਸ਼ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੋਸਟ ਦੇ ਨਾਲ ਲਿਖੇ ਸ਼ਬਦਾਂ ਵਿੱਚ ਨੌਜਵਾਨ ਦੀ ਪਹਿਚਾਣ ਥਾਣਾ ਖਾਲੜਾ ਦੇ ਅਧੀਨ ਆਉਂਦੇ ਪਿੰਡ ਵਾ ਤਾਰਾ ਸਿੰਘ ਦੀ ਦੱਸੀ ਜਾ ਰਹੀ ਹੈ।

 

Leave a Reply

Your email address will not be published. Required fields are marked *