ਪਤੀ ਨੂੰ ਸੀ ਪਤਨੀ ਤੇ ਸ਼ੱਕ ਦਿੱਤੀ, ਰੂਹ ਨੂੰ ਕੰਬਾਉਣ ਵਾਲੀ ਮੌਤ

ਅੰਮ੍ਰਿਤਸਰ 20ਜਨਵਰੀ (ਰੋਜ਼ਾਨਾ ਰਿਪੋਰਟਰ ਬਿਊਰੋ) : ਭਾਈ ਮੰਝ ਸਿੰਘ ਰੋਡ ਅਧੀਨ ਥਾਣਾ ਸੁਲਤਾਨਵਿੰਡ ’ਚ ਇਕ ਪਤੀ ਵਲੋਂ ਪਤਨੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਪਤੀ ਨੇ ਆਪਣੀ ਪਤਨੀ ਗੁਰਜੀਤ ਦਾ ਸ਼ੱਕ ਦੇ ਚੱਲਦਿਆਂ ਬੇਰਹਿਮੀ ਨਾਲ ਕਤਲ ਕਰ ਦਿੱਤਾ। ਫਿਲਹਾਲ ਦੋਸ਼ੀ ਪਤੀ ਹਰਪਾਲ ਸਿੰਘ ਫਰਾਰ ਹੈ। ਮੋਕੇ ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਮ੍ਰਿਤਕਾ ਦਾ ਨਾਂ ਗੁਰਜੀਤ ਕੌਰ ਹੈ।ਇਹ ਜੋੜਾ ਭਾਈ ਮੰਝ ਸਿੰਘ ਰੋਡ ‘ਤੇ ਕਾਨੇ ਵਾਲੇ ਟੋਏ ਦਾ ਰਹਿਣ ਵਾਲਾ ਹੈ।ਮ੍ਰਿਤਕਾ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਗੁਰਜੀਤ ਦਾ ਪਤੀ ਉਸ ਦੇ ਵਿਦੇਸ਼ ਜਾਣ ਦਾ ਵਿਰੋਧ ਕਰ ਰਿਹਾ ਸੀ ਜਿਸ ਕਾਰਨ ਹਰਪਾਲ ਸਿੰਘ ਨੇ ਗੁੱਸੇ ਵਿੱਚ ਆ ਕੇ ਗੁਰਜੀਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਮੁਲਜ਼ਮ ਹਰਪਾਲ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *