ਸ਼ਹੀਦ ਊਧਮ ਸਿੰਘ ਨਗਰ ਵਿੱਚ ਬਣ ਰਹੀ ਨਾਜਾਇਜ਼ ਬਿਲਡਿੰਗ ਦਾ ਮਾਮਲਾ ਪਹੁੰਚਿਆ CM ਮਾਨ ਦੇ ਦਰਬਾਰ ਵਿੱਚ ਜਲਦ ਹੋਵੇਗੀ ਕਾਰਵਾਈ

ਕੰਪਲੇਂਟ ਕਰਨ ਤੋਂ ਬਾਦ ਕੰਮ ਹੋਇਆ ਹੋਰ ਵੀ ਤੇਜ
ਕੰਪਲੇਂਟ ਵਾਪਿਸ ਲੈਣ ਲਈ ਪਾਇਆ ਜਾ ਰਿਹਾ ਹੈ ਦਬਾਵ

ਬਿਲਡਰਾਂ ਨੇ ਕਿਹਾ ਕਾਰਪੋਰੇਸ਼ਨ ਵਿੱਚ ਹੈ ਸਾਡੀ ਮੋਟੀ ਸੈਟਿੰਗ , ਨਹੀਂ ਰੁਕਵਾ ਸਕਦੇ ਸਾਡਾ ਕੰਮ

ਜਲੰਧਰ 7 ਸਤੰਬਰ (ਸੁਨੀਲ ਕੁਮਾਰ) ਜਲੰਧਰ ਦੇ ਲੰਬਾ ਪਿੰਡ ਚੌਂਕ ਨੇੜੇ ਸ਼ਹੀਦ ਊਧਮ ਸਿੰਘ ਨਗਰ (ਸੈਲਾਣੀ ਮਾਤਾ ਮੰਦਿਰ ਰੋਡ) ਵਿਖੇ ਇੱਕ ਰਿਹਾਇਸ਼ੀ ਮਕਾਨ ਵਿੱਚ ਇੱਕ ਬਿਲਡਰ ਵੱਲੋਂ ਦੁਕਾਨ ਬਣਾਈ ਜਾ ਰਹੀ ਹੈ। ਜਿਸ ਦੀ ਉਹਨਾਂ ਕੋਲ ਕੋਈ ਇਜਾਜਤ ਨਹੀਂ ਹੈ।ਇਸਦੀ ਆਰ.ਟੀ.,ਆਈ, 26 ਜੂਨ, 2023 ਨੂੰ ਸਾਡੇ ਵੱਲੋਂ ਪਾਈ ਗਈ ਸੀ। ਜਿਸ ਦਾ ਡਾਇਰੀ ਨੰਬਰ 272 ਹੈ, ਇੰਨਾ ਸਮਾਂ ਬੀਤ ਜਾਣ ‘ਤੇ ਵੀ ਅਜੇ ਤੱਕ ਸਾਨੂੰ ਕੋਈ ਜਵਾਬ ਨਹੀਂ ਮਿਲਿਆ |ਜਦੋਂ ਅਸੀਂ ਇਸ ਨਜਾਇਜ਼ ਦੁਕਾਨ ਸਬੰਧੀ ATP ਸੁਖਪ੍ਰੀਤ ਕੌਰ, ਇੰਸਪੈਕਟਰ ਰਾਜਕੁਮਾਰ, ਅਜੇ, ਮਹਿੰਦਰਪਾਲ ਨੂੰ ਸੂਚਿਤ ਕੀਤਾ ਤਾਂ ਸਾਨੂੰ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਕਾਰਵਾਈ ਕੀਤੀ ਜਾਵੇਗੀ | ਇਸ ਦੁਕਾਨ ਦੇ ਖਿਲਾਫ ਸ਼ਿਕਾਇਤ ਅਸੀਂ ਆਨਲਾਈਨ ਪੋਰਟਲ ‘ਤੇ ਵੀ ਕੀਤੀ ਹੈ, ਜਿਸ ਦਾ ਗ੍ਰੀਵਿਆਂਸ ਆਈ.ਡੀ. ਨੰਬਰ 20230245586 ਹੈ ਪਰ ਨਿਗਮ ਦੇ ਉੱਚ ਅਧਿਕਾਰੀ ਇਸ ਬਿਲਡਰ ‘ਤੇ ਬਹੁਤ ਮਿਹਰਬਾਨ ਹਨ, ਜਿਸ ਕਾਰਨ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ, ਨਾ ਕੋਈ ਚਲਾਨ, ਨਾ ਕੋਈ ਨੋਟਿਸ, ਨਤੀਜੇ ਵਜੋਂ ਅੱਜ ਉਹ ਦੁਕਾਨ ਪੂਰੀ ਤਰ੍ਹਾਂ ਤਿਆਰ ਹੈ, ਸ਼ਟਰ ਵੀ ਲਗਾ ਦਿੱਤਾ ਗਿਆ ਹੈ ਅਤੇ ਲੈਂਟਰ ਵੀ ਪੈ ਗਿਆ ਹੈ। ਦੱਸ ਦਈਏ ਕਿ ਬਿਲਡਰਾਂ ਨੇ ਦਿਖਾਵੇ ਲਈ ਸ਼ਟਰ ਉਤਾਰ ਦਿੱਤਾ ਹੈ ਪਰ ਦੁਕਾਨ ਪੂਰੀ ਤਰ੍ਹਾਂ ਤਿਆਰ ਹੈ ਕੰਮ ਚੱਲ ਰਿਹਾ ਹੈ ਜੋ ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ। ਬਿਲਡਰ ਵੱਲੋਂ ਸਾਡੇ ‘ਤੇ ਆਰ,ਟੀ,ਆਈ ਵਾਪਸ ਲੈਣ ਲਈ ਦਬਾਅ ਪਾਇਆ ਗਿਆ ਅਤੇ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ। ਪਰ ਅਸੀਂ ਸ਼ਿਕਾਇਤ ਵਾਪਸ ਨਹੀਂ ਲਈ, ਨਿਗਮ ਦੇ ਅਧਿਕਾਰੀ ਸਿਰਫ ਦਿਖਾਵੇ ਲਈ ਹੀ ਮੌਕੇ ‘ਤੇ ਪਹੁੰਚਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਕੁਰਸੀ ਨਾਲ ਇੰਨਾ ਪਿਆਰ ਹੈ ਕਿ ਉਹ ਆਪਣੀ ਕੁਰਸੀ ਨਹੀਂ ਛੱਡਦੇ ਕਿਉਂਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮੋਟੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਅਜਿਹੇ ਅਧਿਕਾਰੀ ਕਾਰਵਾਈ ਕਰਨ ਤੋਂ ਡਰਦੇ ਹਨ ਤਾਂ ਕਿਰਪਾ ਕਰਕੇ ਸਾਨੂੰ ਇੱਕ ਮੌਕਾ ਦਿਓ, ਅਸੀਂ ਦਿਖਾਵਾਂਗੇ ਕਿ ਕਾਰਵਾਈ ਕਿਵੇਂ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਥਾਵਾਂ ‘ਤੇ ਨਾਜਾਇਜ਼ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਦੋਂ ਵੀ ਅਸੀਂ ਇਨ੍ਹਾਂ ਉੱਚ ਅਧਿਕਾਰੀਆਂ ਨੂੰ ਦੱਸਦੇ ਹਾਂ ਤਾਂ ਇਹ ਅਧਿਕਾਰੀ ਸਾਡੀ ਗੱਲ ਨੂੰ ਹਲਕੇ ‘ਚ ਲੈ ਲੈਂਦੇ ਹਨ | ਜਦੋਂ ਵੀ ਅਸੀਂ ਇਨ੍ਹਾਂ ਸਾਰੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਪਰ ਇਹ ਸਾਰੀਆਂ ਗੱਲਾਂ ਸਿਰਫ਼ ਕਿਤਾਬਾਂ ਤੱਕ ਹੀ ਸੀਮਤ ਰਹਿ ਗਈਆਂ। ਬਿਲਡਰ ਵੱਲੋਂ ਇਹ ਦੁਕਾਨ ਉਨ੍ਹਾਂ ਦੇ ਸਾਹਮਣੇ ਤਿਆਰ ਕਰ ਦਿੱਤੀ ਗਈ ਹੈ ਅਤੇ ਬਿਲਡਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਮੇਰੀ ਨਿਗਮ ਦੇ ਅਧਿਕਾਰੀਆਂ ਨਾਲ ਮੋਟੀ ਸੈਟਿੰਗ ਹੈ।ਇਹੀ ਕਾਰਨ ਹੈ ਕਿ ਨਿਗਮ ਦੇ ਅਧਿਕਾਰੀ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੇ, ਪਤਾ ਨਹੀਂ ਉਨ੍ਹਾਂ ਦੀ ਕੀ ਮਜਬੂਰੀ ਹੈ ਜਾਂ ਕੋਈ ਮੋਟੀ ਸੈਟਿੰਗ ਹੈ ਜਾਂ ਉਨ੍ਹਾਂ ‘ਤੇ ਕੋਈ ਸਿਆਸੀ ਦਬਾਅ ਹੈ। ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਬਿਲਡਰ ਜੋ ਪੰਜਾਬ ਸਰਕਾਰ ਨੂੰ ਧੋਖਾ ਦੇ ਕੇ ਮੋਟੀ ਕਮਾਈ ਕਰ ਰਹੇ ਹਨ। ਜਿਹੜੇ ਅਧਿਕਾਰੀ ਸਰਕਾਰ ਵੱਲੋਂ ਦਿੱਤੀ ਕੁਰਸੀ ਦੀ ਦੁਰਵਰਤੋਂ ਕਰਦੇ ਹਨ ਅਜਿਹੇ ਬਿਲਡਰਾਂ ਅਤੇ ਅਫਸਰਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਤਾਂ ਜੋ ਸਰਕਾਰ ਨੂੰ ਲੁੱਟਣ ਵਾਲੇ ਬਿਲਡਰਾਂ ਲਈ ਇਹ ਇੱਕ ਸਬਕ ਹੋਵੇ।

Leave a Reply

Your email address will not be published. Required fields are marked *