ਸਰਕਾਰੀ ਸਕੂਲ ਘੁਮਾਣ ਦੇ ਬੱਚਿਆਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤਾ ਜਾਗਰੂਕ

ਸਰਕਾਰੀ ਸਕੂਲ ਘੁਮਾਣ ਦੇ ਬੱਚਿਆਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤਾ ਜਾਗਰੂਕ

ਭਾਸ਼ਣ, ਪੇਂਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ

ਘੁਮਾਣ/ਬਟਾਲਾ, 5 ਅਕਤੂਬਰ (ਬਿਉਰੋ)

ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਘੁਮਾਣ ਵਿਖੇ ਬੱਚਿਆਂ ਨੂੰ ਸਟਬਲ ਬਰਨਿੰਗ ਸਬੰਧੀ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ।

ਕੈਂਪ ਵਿੱਚ ਰਜਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਬਲਾਕ ਇੰਚਾਰਜ ਨੇ ਬੱਚਿਆਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਪਰਾਲੀ ਨੂੰ ਖੇਤਾਂ ਵਿੱਚ ਅੱਗ ਨਹੀਂ ਲਗਾਉਣੀ ਚਾਹੀਦੀ ਸਗੋਂ ਇਸ ਨੂੰ ਖੇਤਾਂ ਵਿੱਚ ਹੀ ਵਾਹ ਕੇ ਕਣਕ ਦੀ ਬਜਾਈ ਕਰਨੀ ਚਾਹੀਦੀ ਹੈ। ਜਿਸ ਨਾਲ ਸਾਡੇ ਖੇਤਾਂ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੁੰਦਾ।

ਉਹਨਾਂ ਨੇ ਕਿਹਾ ਕਿ ਸਾਰੇ ਬੱਚੇ ਇਹ ਸੰਕਲਪ ਲੈਣ ਤੇ ਇਹ ਸੁਨੇਹਾ ਲੈ ਕੇ ਜਾਣ ਕਿ ਨਾ ਅਸੀਂ ਅੱਗ ਲਗਾਵਾਂਗੇ ਤੇ ਨਾ ਕਿਸੇ ਨੂੰ ਅੱਗ ਲਗਾਉਣ ਦੇਵਾਂਗੇ ਤੇ ਇਹ ਸੁਨੇਹਾ ਸਾਰੇ ਬੱਚੇ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਆਂਢ ਗੁਆਂਢ ਵਿੱਚ ਦੇਣ। ਕੈਂਪ ਦੌਰਾਨ ਸਕੂਲ ਵਿੱਚ ਅਲਗ ਅਲਗ ਪ੍ਰਯੋਗੀਤਾਵਾਂ ਵਿੱਚ ਅੱਵਲ ਆਉਣ ਵਾਲੇ ਵਿਦਿਆਰਥਨਾ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।

ਕੈਂਪ ਵਿੱਚ ਏ.ਐੱਸ.ਆਈ ਗੁਰਸੇਵਕ ਸਿੰਘ ਨੇ ਸਾਰੇ ਬੱਚਿਆਂ ਨੂੰ ਅਪੀਲ ਕੀਤੀ ਕਿ ਸਾਰੇ ਬੱਚੇ ਇਸ ਮੁਹਿੰਮ ਵਿੱਚ ਵੱਧ ਚੜ ਕੇ ਸਾਥ ਦੇਣ।

ਕੈਂਪ ਵਿੱਚ ਫੀਡਬੈਕ ਫਾਊਂਡੇਸ਼ਨ ਤੋਂ ਜਗਸੀਰ ਸਿੰਘ ਵੱਲੋਂ ਵੀ ਬੱਚਿਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਆਪਾਂ ਸਾਰੇ ਰਲ ਕੇ ਕਿਸਾਨ ਵੀਰਾਂ ਤੱਕ ਇਹ ਸੁਨੇਹਾ ਪਹੁੰਚਾਈਏ ਕੀ ਪਰਾਲੀ ਨੂੰ ਅੱਗ ਨਾ ਲਾ ਕੇ ਸਗੋਂ ਇਸ ਨੂੰ ਖੇਤਾਂ ਵਿੱਚ ਹੀ ਵਾਹ ਕੇ ਆਪਣੇ ਵਾਤਾਵਰਨ ਅਤੇ ਮਿੱਟੀ ਦੀ ਸਿਹਤ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ।

ਇਸ ਮੌਕੇ ਪ੍ਰਿੰਸੀਪਲ ਨਿਰਮਲਜੀਤ ਸਿੰਘ, ਸਕੂਲ ਦੇ ਟੀਚਰ ਭੀਮ ਸਿੰਘ, ਪਰਮਿੰਦਰ ਸਿੰਘ , ਰਜਿੰਦਰ ਸਿੰਘ, ਰਣਜੋਤ ਸਿੰਘ, ਸਰਬਜੀਤ ਸਿੰਘ, ਹਰਭੰਥ ਸਿੰਘ ਆਦਿ ਹਾਜ਼ਰ ਹੋਏ।

Leave a Reply

Your email address will not be published. Required fields are marked *