ਅੰਮ੍ਰਿਤਸਰ ਦੇ ਮਾਨਾਵਾਲਾ ਪਿੰਡ ਵਿੱਚ ਤਿੰਨ ਚੋਰਾਂ ਵੱਲੋ ਇੱਕ ਸਨੀਆਰੇ ਦੀ ਦੁਕਾਨ ਤੇ ਦੇਰ ਰਾਤ ਲੁੱਟ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ

 

ਅੰਮ੍ਰਿਤਸਰ ਦੇ ਮਾਨਾਵਾਲਾ ਪਿੰਡ ਵਿੱਚ ਤਿੰਨ ਚੋਰਾਂ ਵੱਲੋ ਇੱਕ ਸਨੀਆਰੇ ਦੀ ਦੁਕਾਨ ਤੇ ਦੇਰ ਰਾਤ ਲੁੱਟ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ

ਚੋਰਾ ਵੱਲੋ 800 ਗ੍ਰਾਮ ਦੇ ਕਰੀਬ ਚਾਂਦੀ ਦੀ ਲੁੱਟ ਕਰਕੇ ਹੋਏ ਫਰਾਰ

ਇਹ ਸਾਰੀ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ

ਦੁਕਾਨਦਾਰ ਦੇ ਮੁਤਾਬਿਕ 70 ਹਜਾਰ ਰੁਪਏ ਦੇ ਕਰੀਬ ਚੋਰਾ ਵੱਲੋ ਲੁੱਟ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ

ਅੰਮ੍ਰਿਤਸਰ 26(ਬਿਊਰੋ)ਅਪੀੜਿਤ ਦੁਕਾਨਦਾਰ ਦਾ ਕਹਿਣਾ ਹੈ ਕਿ ਪਿਹਲਾਂ ਉਸ ਵੱਲੋ ਪੁਲੀਸ ਥਾਣੇ ਵਿਚ ਸ਼ਿਕਾਇਤ ਕੀਤੀ ਪਰ ਪੁਲੀਸ ਵੱਲੋਂ ਕਿਹਾ ਗਿਆ ਕਿ ਸਾਰੀ ਪੁਲੀਸ ਦੀ ਕਿਸਾਨ ਅੰਦੋਲਨ ਕਰਕੇ ਟੁਲ ਪਲਾਜ਼ਾ ਤੇ ਡਿਊਟੀ ਲੱਗੀ ਹੋਣ ਕਰਕੇ ਕੋਈ ਵੀ ਪੁਲੀਸ ਅਧਿਕਾਰੀ ਮਾਜੂਦ ਨਹੀਂ ਹੈ

ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਫ਼ਿਰ ਅਸੀ ਕੰਟ੍ਰੋਲ ਰੂਮ ਤੇ ਫੋਨ ਕੀਤਾ ਉਥੋ ਦੋ ਪੁਲਿਸ ਅਧਿਕਾਰੀ ਆਏ ਉਣਾ ਵੱਲੋ ਸਾਡੀ ਸ਼ਿਕਾਇਤ ਲਿਤੀ ਗਈ

ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਅਸੀ ਗੁਰਦਵਾਰਾ ਭੁਰੀ ਸਾਹਿਬ ਜੀ ਦੀ ਗੋਲਕ ਵੀ ਲੱਗੀ ਹੋਈ ਸੀ ਉਹ ਵੀ ਤੋੜਕੇ ਪੈਸੈ ਕੱਢਕੇ ਲੈ ਗਏ

ਅੰਮਿਤਸਰ ਦੇ ਵਿੱਚ ਲਗਾਤਾਰ ਲੁੱਟ ਖੋਹ ਦੀਆ ਘਟਨਾਵਾਂ ਸਾਮਣੇ ਆ ਰਹੀਆਂ ਹਨ ਆਏ ਦਿਨ ਲੁਟੇਰਿਆਂ ਵੱਲੋ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਣਾ ਦੇ ਮਨਾਂ ਵਿੱਚ ਪੁਲੀਸ ਦਾ ਕੋਈ ਵੀ ਡਰ ਖੌਫ ਨਹੀਂ ਹੈ। ਓਥੇ ਹੀ ਜੰਡਿਆਲਾ ਰੋਡ ਤੇ ਪੈਂਦੇ ਪਿੰਡ ਮਾਨਾਵਾਲਾ ਵਿੱਖੇ ਦੇਰ ਰਾਤ ਚੋਰਾਂ ਵਲੌ ਇੱਕ ਸਨੀਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚੋ ਚੋਰਾਂ ਵੱਲੋ 800 ਗ੍ਰਾਮ ਦੇ ਕਰੀਬ ਚਾਂਦੀ ਜਿਸ ਦੀ ਕੀਮਤ 70 ਹਜਾਰ ਰੁਪਏ ਦੇ ਕਰੀਬ ਹੈ ਲੁੱਟ ਕੇ ਫ਼ਰਾਰ ਹੋ ਗਏ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਸਾਨੂੰ ਤੜਕਸਾਰ ਚਾਰ ਵਜੇ ਸਾਡੇ ਗਵਾਂਢੀਆਂ ਨੇ ਸਾਨੂੰ ਫ਼ੋਨ ਕਰਕੇ ਦਸਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਪੀਆ ਹੈ ਅਸੀ ਜਦੋਂ ਆਕੇ ਵੇਖਿਆ ਤਾਂ ਸਾਰਾ ਸਮਾਨ ਖਿਲਰਾਆ ਪਿਆ ਸੀ ਤੇ ਸਾਡਾ ਚਾਂਦੀ ਦਾ ਸਮਾਨ ਵੀ ਗਾਇਬ ਸੀ। ਤੇ ਸਾਡੀ ਅਲਮਾਰੀ ਵੀ ਡਿੱਗੀ ਪਈ ਸੀ ਉਣਾ ਕਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਵਿਚ ਸਾਫ਼ ਇੱਕ ਚੋਰ ਦੁਕਾਨ ਅੰਦਰ ਦੁਕਾਨ ਦਾ ਸ਼ਟਰ ਤੋੜ ਕੇ ਦਾਖਲ ਹੂੰਦਾ ਦਿਖਾਈ ਦੇ ਰਿਹਾ ਹੈ ਉਨ੍ਹਾਂ ਵਲੋ ਗੁਰਦੁਆਰਾ ਬਾਬਾ ਭੂਰੀ ਵਾਲੇ ਦੁਕਾਨ ਅੰਦਰ ਗੋਲਕ ਵੀ ਤੋੜਕੇ ਉਸ ਵਿੱਚ ਪਏ ਪੈਸੇ ਤਕ ਚੋਰੀ ਕਰ ਲਏ ਗਏ ਹਨ ਪੀੜਿਤ ਦੁਕਾਨਦਾਰ ਦਾ ਕਹਿਣਾ ਹੈ ਕਿ ਪਿਹਲਾਂ ਉਸ ਵੱਲੋ ਪੁਲੀਸ ਥਾਣੇ ਵਿਚ ਸ਼ਿਕਾਇਤ ਕੀਤੀ ਪਰ ਪੁਲੀਸ ਵੱਲੋਂ ਕਿਹਾ ਗਿਆ ਕਿ ਸਾਰੀ ਪੁਲੀਸ ਦੀ ਕਿਸਾਨ ਅੰਦੋਲਨ ਕਰਕੇ ਟੁਲ ਪਲਾਜ਼ਾ ਤੇ ਡਿਊਟੀ ਲੱਗੀ ਹੋਣ ਕਰਕੇ ਕੋਈ ਵੀ ਪੁਲੀਸ ਅਧਿਕਾਰੀ ਮਾਜੂਦ ਨਹੀਂ ਹੈ ਫਿਰ ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਫ਼ਿਰ ਅਸੀ ਕੰਟ੍ਰੋਲ ਰੂਮ ਤੇ ਫੋਨ ਕੀਤਾ ਉਥੋ ਦੋ ਪੁਲਿਸ ਅਧਿਕਾਰੀ ਆਏ ਉਣਾ ਵੱਲੋ ਸਾਡੀ ਸ਼ਿਕਾਇਤ ਲਿਤੀ ਗਈ ਅਸੀ ਪੁਲੀਸ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕਰਦੇ ਹਾਂ ਕਿ ਇਨ੍ਹਾਂ ਚੋਰਾ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।

 

Leave a Reply

Your email address will not be published. Required fields are marked *