ਗੁਰਦਾਸਪੁਰ ਦੇ ਹੜ ਨੇ ਲੋਕਾ ਨੂੰ ਯਾਦ ਕਰਵਾਈ 1988
ਗੁਰਦਾਸਪੁਰ ਇੱਕ ਘਰ ਦੇ 4 ਲੋਕ 88 ਦੇ ਹੜ ਵਿੱਚ ਰੁੜ ਗਏ ਸੀ ਜਿਹਨਾ ਦੀਆ ਲਾਸ਼ਾਂ ਵੀ ਨਹੀਂ ਲੱਭੀਆਂ

ਗੁਰਦਾਸਪੁਰ25ਅਗਸਤ(ਬਿਊਰੋ )ਵਿੱਚ ਹੜ ਆਉਣ ਕਰਕੇ ਜਿਥੇ ਕਈ ਪਿੰਡ ਇਸ ਦੀ ਮਾਰ ਥੱਲੇ ਆਏ ਆਏ ਉਥੇ ਗੁਰਦਾਸਪੁਰ ਦੇ ਪਿੰਡ ਜਗਤਪੁਰ ਕਲਾ ਵਿੱਚ ਇੱਕ ਪਰਿਵਾਰ ਦੇ 4 ਮੈਬਰ 1988 ਦੇ ਹੜ ਦੌਰਾਨ ਰੁੜ ਗਏ ਸੀ ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਕਸ਼ਮੀਰ ਸਿੰਘ ਨੇ ਕਿਹਾ ਕਿ ਜਿਹੜੇ ਇਸ ਵੇਲੇ ਜਿਹੜੀ ਪਾਣੀ ਦੀ ਮਾਰ ਗੁਰਦਾਸਪੁਰ ਝੇਲ ਰਿਹਾ ਹੈ ਇਸਨੇ ਸਾਨੂੰ 1988 ਯਾਦ ਕਰਵਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੜ੍ਹ ਦੀ ਮਾਰ ਜਬਰਦਸਤ ਸੀ ਕਿ ਪਾਣੀ ਸਾਡੇ ਘਰਾਂ ਵਿੱਚ ਆ ਗਿਆ ਅਤੇ ਅਸੀ ਆਪਣੀਆਂ ਘਰ ਦੀਆ ਛੱਤਾਂ ਉੱਪਰ ਚੜ੍ਹ ਗਏ ਉਹਨਾਂ ਨੇ ਕਿਹਾ ਕਿ ਇਸ ਹੜ੍ਹ ਨੇ ਸਾਨੂੰ 1988 ਦੇ ਹੜ ਦੀ ਯਾਦ ਦਵਾ ਦਿੱਤੀ। ਉਹਨਾਂ ਨੇ ਕਿਹਾ ਕਿ 1988 ਵਿੱਚ ਸਾਡੇ ਘਰ ਦੀਆਂ ਚਾਰ ਲੜਕੀਆਂ ਪਾਣੀ ਵਿੱਚ ਰੁਲ ਗਈਆਂ ਸਨ। ਅਤੇ ਦੋ ਪਿੰਡ ਦੇ ਹੋਰ ਬੱਚੇ ਵੀ ਰੁੜ ਗਏ ਸਨ। ਉਹਨਾਂ ਨੇ ਕਿਹਾ ਕਿ ਜਦੋਂ ਹੜ੍ਹ ਆਇਆ ਤੇ ਅਸੀਂ ਡਰ ਗਏ ਕਿਉਂਕਿ ਸਾਨੂੰ ਡਰ ਸੀ ਕਿ ਸਾਡੇ ਘਰ ਦੇ ਜੀਅ ਦਾ ਨੁਕਸਾਨ ਨਾ ਹੋਵੇ। ਉਹਨਾਂ ਨੇ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਫਸਲਾਂ ਨੁਕਸਾਨ ਨਹੀਂ ਹੋਇਆ ਕੋਈ ਗੱਲ ਨਹੀਂ ਪਰ ਕਿਸੇ ਦੇ ਪਰਿਵਾਰਕ ਮੈਬਰਾਂ ਦਾ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਜਦੋਂ 88 ਦਾ ਹੜ ਆਇਆ ਤੇ ਇੱਕ ਦਮ ਪਾਣੀ ਬਹੁਤ ਜ਼ਿਆਦਾ ਤੇਜ਼ੀ ਨਾਲ ਸਾਡੇ ਘਰਾਂ ਵਿਚ ਆ ਗਿਆ ਜਿਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਣ ਲਈ ਲੈ ਕੇ ਜਾ ਰਹੇ ਸੀ ਪਰ ਪਾਣੀ ਦਾ ਵਹਾ ਇੰਨਾ ਜਿਆਦਾ ਤੇਜ਼ ਸੀ ਕਿ ਅਸੀਂ ਰਸਤੇ ਵਿੱਚ ਇੱਕ ਘਰ ਉੱਪਰ ਆਪਣੇ ਬੱਚਿਆਂ ਨੂੰ ਬਿਠਾ ਦਿੱਤਾ ਉਹਨਾਂ ਨੇ ਕਿਹਾ ਕਿ ਪਰ ਪਾਣੀ ਦਾ ਵਹਾਅ ਬਹੁਤ ਜਿਆਦਾ ਤੇਜ਼ ਹੋਣ ਕਰਕੇ ਪੂਰਾ ਘਰ ਹੀ ਰੁੜ ਗਿਆ ਤੇ ਸਾਡੇ 4 ਬੱਚੇ ਵੀ ਰੁੜ ਗਏ ਜਿਹਨਾ ਦੀ ਮੌਤ ਹੋ ਗਈ ਉਹਨਾਂ ਹੈ ਕਿਹਾ ਕਿ ਉਹਨਾਂ ਦੀਆ ਲਾਸਾ ਵੀ ਨਹੀਂ ਲੱਭਿਆ ਜੋਕਿ ਸਾਡੇ ਲਈ ਬਹੁਤ ਜ਼ਿਆਦਾ ਮਾੜੀ ਘੜੀ ਸੀ। ਹੁਣ ਵੀ ਹੜ ਆਉਣ ਤੇ ਅਸੀ ਆਪਣੇ ਬੱਚੇ ਸੁਰੱਖਿਅਤ ਥਾਵਾਂ ਤੇ ਭੇਜ ਦਿੱਤੇ ਹਨ ।
